ਪ੍ਹੈਰਾ ਕਿਤਾਬ
ਲੈਟਿਨ, ਇੱਕ ਜੀਵਿਤ ਭਾਸ਼ਾ?
ਲੈਟਿਨ, ਇੱਕ ਜੀਵਿਤ ਭਾਸ਼ਾ?
ਅੱਜ, ਅੰਗਰੇਜ਼ੀ ਸਭ ਤੋਂ ਵੱਧ ਮਹੱਤਵਪੂਰਨ ਵਿਸ਼ਵ-ਵਿਆਪੀ ਭਾਸ਼ਾ ਹੈ।
ਇਹ ਵਿਸ਼ਵ-ਵਿਆਪੀ ਪੱਧਰ 'ਤੇ ਸਿਖਾਈ ਜਾਂਦੀ ਹੈ ਅਤੇ ਕਈ ਰਾਸ਼ਟਰਾਂ ਦੀ ਸਰਕਾਰੀ ਭਾਸ਼ਾ ਹੈ।
ਪਹਿਲਾਂ, ਇਹ ਭੂਮਿਕਾ ਲੈਟਿਨ ਦੀ ਹੁੰਦੀ ਸੀ।
ਲੈਟਿਨ ਮੁਢਲੇ ਤੌਰ 'ਤੇ ਲਾਤੀਨੀਆਂ ਦੁਆਰਾ ਬੋਲੀ ਜਾਂਦੀ ਸੀ।
ਉਹ ਲੈਟੀਅਮ ਦੇ ਨਿਵਾਸੀ ਸਨ, ਜਦੋਂ ਰੋਮ ਕੇਂਦਰ-ਬਿੰਦੂ ਸੀ।
ਰੋਮਨ ਰਾਜ ਦੇ ਵਿਸਥਾਰ ਦੇ ਨਾਲ ਇਹ ਭਾਸ਼ਾ ਫੈਲ ਗਈ।
ਪ੍ਰਾਚੀਨ ਦੁਨੀਆ ਵਿੱਚ, ਲੈਟਿਨ ਕਈ ਲੋਕਾਂ ਦੀ ਮੂਲ ਭਾਸ਼ਾ ਸੀ।
ਉਹ ਯੂਰੋਪ, ਉੱਤਰੀ ਅਫ਼ਰੀਕਾ ਅਤੇ ਮੱਧ ਪੂਰਬ ਵਿੱਚ ਰਹਿੰਦੇ ਸਨ।
ਪਰ, ਬੋਲੀ ਜਾਣ ਵਾਲੀ ਲੈਟਿਨ ਪ੍ਰਾਚੀਨ ਲਾਤੀਨੀ ਨਾਲੋਂ ਵੱਖਰੀ ਸੀ।
ਇਹ ਸਥਾਨਿਕ ਬੋਲੀ ਸੀ, ਜਿਸਨੂੰ ਅਸ਼ਲੀਲ ਲੈਟਿਨ ਕਿਹਾ ਜਾਂਦਾ ਸੀ।
ਰੋਮਨ ਖੇਤਰਾਂ ਵਿੱਚ ਵੱਖ-ਵੱਖ ਉਪ-ਭਾਸ਼ਾਵਾਂ ਹੁੰਦੀਆਂ ਸਨ।
ਮੱਧ-ਯੁੱਗ ਵਿੱਚ, ਰਾਸ਼ਟਰੀ ਭਾਸ਼ਾਵਾਂ ਉਪ-ਭਾਸ਼ਾਵਾਂ ਤੋਂ ਪੈਦਾ ਹੁੰਦੀਆਂ ਸਨ।
ਲੈਟਿਨ ਵੰਸ਼ ਤੋਂ ਆਉਣ ਵਾਲੀਆਂ ਭਾਸ਼ਾਵਾਂ ਰੋਮਾਂਸ ਭਾਸ਼ਾਵਾਂ ਹਨ।
ਇਹਨਾਂ ਵਿੱਚ ਇਤਾਲੀਅਨ, ਸਪੈਨਿਸ਼, ਅਤੇ ਪੁਰਤਗਾਲੀ ਸ਼ਾਮਲ ਹਨ।
ਫ੍ਰੈਂਚ ਅਤੇ ਰੋਮਾਨੀਅਨ ਵੀ ਲੈਟਿਨ ਉੱਤੇ ਆਧਾਰਿਤ ਹਨ।
ਪਰ ਲੈਟਿਨ ਕਦੇ ਵੀ ਖ਼ਤਮ ਨਹੀਂ ਹੋਈ।
ਇਹ 19ਵੀਂ ਸਦੀ ਤੱਕ ਇੱਕ ਮਹੱਤਵਪੂਰਨ ਵਪਾਰਕ ਭਾਸ਼ਾ ਸੀ।
ਅਤੇ ਇਹ ਪੜ੍ਹੇ-ਲਿਖੇ ਵਿਅਕਤੀਆਂ ਦੀ ਭਾਸ਼ਾ ਦੇ ਤੌਰ 'ਤੇ ਕਾਇਮ ਰਹੀ।
ਲੈਟਿਨ ਅਜੇ ਵੀ ਵਿਗਿਆਨ ਲਈ ਮਹੱਤਵਪੂਰਨ ਭਾਸ਼ਾ ਹੈ।
ਬਹੁਤ ਸਾਰੇ ਤਕਨੀਕੀ ਸ਼ਬਦਾਂ ਦਾ ਮੂਲ ਲੈਟਿਨ ਵਿੱਚ ਹੈ।
ਇਸਤੋਂ ਛੁੱਟ, ਲੈਟਿਨ ਅਜੇ ਵੀ ਸਕੂਲਾਂ ਵਿੱਚ ਵਿਦੇਸ਼ੀ ਭਾਸ਼ਾ ਦੇ ਤੌਰ 'ਤੇ ਪੜ੍ਹਾਈ ਜਾਂਦੀ ਹੈ।
ਅਤੇ ਯੂਨੀਵਰਸਿਟੀਆਂ ਅਕਸਰ ਲੈਟਿਨ ਦੀ ਜਾਣਕਾਰੀ ਹੋਣ ਦੀ ਉਮੀਦ ਰੱਖਦੀਆਂ ਹਨ।
ਇਸਲਈ ਲੈਟਿਨ ਖ਼ਤਮ ਨਹੀਂ ਹੋਈ, ਭਾਵੇਂ ਕਿ ਇਹ ਹੁਣ ਬੋਲੀ ਨਹੀਂ ਜਾਂਦੀ।
ਲੈਟਿਨ ਅਜੋਕੇ ਵਰ੍ਹਿਆਂ ਵਿੱਚ ਮੁੜ-ਵਾਪਸੀ ਕਰ ਰਹੀ ਹੈ।
ਲੈਟਿਨ ਸਿੱਖਣ ਚਾਹਵਾਨਾਂ ਦੀ ਗਿਣਤੀ ਮੁੜ ਵਧਣੀ ਸ਼ੁਰੂ ਹੋ ਗਈ ਹੈ।
ਇਸਨੂੰ ਅਜੇ ਵੀ ਕਈ ਦੇਸ਼ਾਂ ਦੀ ਭਾਸ਼ਾ ਅਤੇ ਸਭਿਆਚਾਰ ਦੀ ਕੁੰਜੀ ਮੰਨਿਆ ਜਾਂਦਾ ਹੈ।
ਇਸਲਈ ਲੈਟਿਨ ਸਿੱਖਣ ਦੀ ਕੋਸ਼ਿਸ਼ ਕਰਨ ਦਾ ਹੌਸਲਾ ਰੱਖੋ!
Audaces fortuna adiuvat
, ਚੰਗੀ ਕਿਸਮਤ ਬਹਾਦਰਾਂ ਦੀ ਸਹਾਇਤਾ ਕਰਦੀ ਹੈ!