ਪ੍ਹੈਰਾ ਕਿਤਾਬ
ਭਾਸ਼ਾ ਵਜੋਂ ਸੰਕੇਤ
© lyricsai - stock.adobe.com | Italian language foreign
ਭਾਸ਼ਾ ਵਜੋਂ ਸੰਕੇਤ
ਲੋਕਾਂ ਨੇ ਸੰਚਾਰ ਲਈ ਭਾਸ਼ਾਵਾਂ ਦੀ ਸਿਰਜਣਾ ਕੀਤੀ।
ਇੱਥੋਂ ਤੱਕ ਕਿ ਬੋਲੇ ਜਾਂ ਘੱਟ ਸੁਣਾਈ ਦੇਣ ਵਾਲਿਆਂ ਦੀ ਆਪਣੀ ਵੱਖਰੀ ਭਾਸ਼ਾ ਹੈ।
ਇਹ ਸੰਕੇਤਕ ਭਾਸ਼ਾ ਹੈ, ਸਾਰੇ ਸੁਣਨ ਦੇ ਅਯੋਗ ਵਿਅਕਤੀਆਂ ਦੀ ਮੁਢਲੀ ਭਾਸ਼ਾ।
ਇਸਦੀ ਬਣਤਰ ਸੰਯੁਕਤ ਚਿਨ੍ਹਾਂ 'ਤੇ ਆਧਾਰਿਤ ਹੈ।
ਇਸਨਾਲ ਇਹ ਦ੍ਰਿਸ਼ਟੀ ਭਾਸ਼ਾ, ਜਾਂ ‘ਦਿਸਣਯੋਗ’ ਬਣ ਜਾਂਦੀ ਹੈ।
ਇਸਲਈ, ਕੀ ਸੰਕੇਤਕ ਭਾਸ਼ਾ ਅੰਤਰ-ਰਾਸ਼ਟਰੀ ਪੱਧਰ 'ਤੇ ਸਮਝੀ ਜਾ ਸਕਦੀ ਹੈ?
ਨਹੀਂ, ਸੰਕੇਤਾਂ ਦੀਆਂ ਵੀ ਵੱਖ-ਵੱਖ ਰਾਸ਼ਟਰੀ ਭਾਸ਼ਾਵਾਂ ਹੁੰਦੀਆਂ ਹਨ।
ਹਰੇਕ ਦੇਸ਼ ਦੀ ਆਪਣੀ ਨਿੱਜੀ ਸੰਕੇਤਕ ਭਾਸ਼ਾ ਹੈ।
ਅਤੇ ਇਹ ਦੇਸ਼ ਦੇ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ।
ਕਿਉਂਕਿ ਭਾਸ਼ਾ ਦੀ ਉਤਪੱਤੀ ਹਮੇਸ਼ਾਂ ਸਭਿਆਚਾਰ ਤੋਂ ਹੁੰਦੀ ਹੈ।
ਇਹ ਨਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਲਈ ਵੀ ਸੱਚ ਹੈ।
ਪਰ, ਇੱਥੇ, ਇੱਕ ਅੰਤਰ-ਰਾਸ਼ਟਰੀ ਸੰਕੇਤਕ ਭਾਸ਼ਾ ਮੌਜੂਦ ਹੁੰਦੀ ਹੈ।
ਪਰ ਇਸਦੇ ਸੰਕੇਤ ਕੁਝ ਵਧੇਰੇ ਗੁੰਝਲਦਾਰ ਹੁੰਦੇ ਹਨ।
ਫੇਰ ਵੀ, ਰਾਸ਼ਟਰੀ ਸੰਕੇਤਕ ਭਾਸ਼ਾਵਾਂ ਇਕ-ਦੂਸਰੇ ਨਾਲ ਮਿਲਦੀਆਂ ਹਨ।
ਬਹੁਤ ਸਾਰੇ ਸੰਕੇਤ ਮਹੱਤਵਪੂਰਨ ਹੁੰਦੇ ਹਨ।
ਉਨ੍ਹਾਂ ਦਾ ਰੁਝਾਨ ਉਨ੍ਹਾਂ ਦੁਆਰਾ ਦਰਸਾਈਆਂ ਜਾਂਦੀਆਂ ਵਸਤੂਆਂ ਦੇ ਆਕਾਰ ਵੱਲ ਹੁੰਦਾ ਹੈ।
ਸਭ ਤੋਂ ਵੱਡੇ ਪੱਧਰ 'ਤੇ ਵਰਤੀ ਜਾਣ ਵਾਲੀ ਸੰਕੇਤਕ ਭਾਸ਼ਾ ਅਮੈਰੀਕਨ ਸਾਈਨ ਲੈਂਗੁਏਜ ਹੈ।
ਸੰਕੇਤਕ ਭਾਸ਼ਾਵਾਂ ਸੰਪੂਰਨ-ਭਾਸ਼ਾਵਾਂ ਵਜੋਂ ਪਛਾਣੀਆਂ ਜਾਂਦੀਆਂ ਹਨ।
ਉਨ੍ਹਾਂ ਦੀ ਆਪਣੀ ਨਿੱਜੀ ਵਿਆਕਰਣ ਹੁੰਦੀ ਹੈ।
ਪਰ ਇਹ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦੀ ਵਿਆਕਰਣ ਨਾਲੋਂ ਵੱਖਰੀ ਹੁੰਦੀ ਹੈ।
ਨਤੀਜੇ ਵਜੋਂ, ਸੰਕੇਤਕ ਭਾਸ਼ਾ ਅੱਖਰ ਤੋਂ ਅੱਖਰ ਅਨੁਵਾਦ ਨਹੀਂ ਕੀਤੀ ਜਾ ਸਕਦੀ।
ਭਾਵੇਂ ਕਿ, ਸੰਕੇਤਕ ਭਾਸ਼ਾਵਾਂ ਦੇ ਦੁਭਾਸ਼ੀਏ ਮੌਜੂਦ ਹੁੰਦੇ ਹਨ।
ਸੰਕੇਤਕ ਭਾਸ਼ਾ ਦੁਆਰਾ ਜਾਣਕਾਰੀ ਦਾ ਸੰਚਾਰ ਨਿਰੰਤਰ ਹੁੰਦਾ ਹੈ।
ਭਾਵ, ਕੇਵਲ ਇੱਕ ਸੰਕੇਤ ਪੂਰੇ ਵਾਕ ਨੂੰ ਜ਼ਾਹਰ ਕਰ ਸਕਦਾ ਹੈ।
ਸੰਕੇਤਕ ਭਾਸ਼ਾ ਵਿੱਚ ਵੀ ਉਪ-ਭਾਸ਼ਾਵਾਂ ਹੁੰਦੀਆਂ ਹਨ।
ਖੇਤਰੀ ਵਿਸ਼ੇਸ਼ਤਾਵਾਂ ਦੇ ਆਪਣੇ ਨਿੱਜੀ ਸੰਕੇਤ ਹੁੰਦੇ ਹਨ।
ਅਤੇ ਹਰੇਕ ਸੰਕੇਤਕ ਭਾਸ਼ਾ ਦਾ ਆਪਣਾ ਨਿੱਜੀ ਸਵਰ-ਉਚਾਰਨ ਹੁੰਦਾ ਹੈ।
ਇਹ ਸੰਕੇਤਾਂ ਲਈ ਵੀ ਲਾਗੂ ਹੁੰਦਾ ਹੈ: ਸਾਡਾ ਲਹਿਜਾ ਸਾਡੇ ਮੁੱਢ ਨੂੰ ਦਰਸਾਉਂਦਾ ਹੈ।