ਪ੍ਹੈਰਾ ਕਿਤਾਬ
ਸਿਖਲਾਈ ਅਤੇ ਭਾਵਨਾਵਾਂ
© Lacheev | Dreamstime.com
ਸਿਖਲਾਈ ਅਤੇ ਭਾਵਨਾਵਾਂ
ਅਸੀਂ ਖੁਸ਼ ਹਾਂ ਕਿ ਅਸੀਂ ਕਿਸੇ ਵਿਦੇਸ਼ੀ ਭਾਸ਼ਾ ਵਿੱਚ ਗੱਲਬਾਤ ਕਰ ਸਕਦੇ ਹਾਂ।
ਅਸੀਂ ਆਪਣੇ ਆਪ ਉੱਤੇ ਅਤੇ ਆਪਣੀ ਸਿਖਲਾਈ ਦੀ ਤਰੱਕੀ ਉੱਤੇ ਮਾਣ ਮਹਿਸੂਸ ਕਰਦੇ ਹਾਂ।
ਇਸਤੋਂ ਛੁੱਟ, ਜੇਕਰ ਅਸੀਂ ਕਾਮਯਾਬ ਨਹੀਂ ਹੁੰਦੇ, ਅਸੀਂ ਉਦਾਸ ਜਾਂ ਨਿਰਾਸ਼ ਹੋ ਜਾਂਦੇ ਹਾਂ।
ਇਸਲਈ ਭਾਸ਼ਾ ਨਾਲ ਵੱਖ-ਵੱਖ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ।
ਨਵੇਂ ਅਧਿਐਨਾਂ ਨੇ ਦਿਲਚਸਪ ਨਤੀਜੇ ਪੇਸ਼ ਕੀਤੇ ਹਨ।
ਇਹ ਦਰਸਾਉਂਦੇ ਹਨ ਕਿ ਸਿਖਲਾਈ ਦੇ ਦੌਰਾਨ ਭਾਵਨਾਵਾਂ ਇੱਕ ਭੂਮਿਕਾ ਅਦਾ ਕਰਦੀਆਂ ਹਨ।
ਕਿਉਂਕਿ ਸਾਡੀਆਂ ਭਾਵਨਾਵਾਂ ਸਿਖਲਾਈ ਵਿੱਚ ਸਾਡੀ ਸਫ਼ਲਤਾ ਨੂੰ ਪ੍ਰਭਾਵਿਤ ਕਰਦੀਆਂ ਹਨ।
ਸਿਖਲਾਈ ਸਾਡੇ ਦਿਮਾਗ ਲਈ ਹਮੇਸ਼ਾਂ ਇੱਕ ‘ਸਮੱਸਿਆ’ ਹੁੰਦੀ ਹੈ।
ਅਤੇ ਇਹ ਇਸ ਸਮੱਸਿਆ ਨੂੰ ਹੱਲ ਕਰਨਾ ਚਾਹੁੰਦਾ ਹੈ।
ਇਸਨੂੰ ਸਫ਼ਲਤਾ ਮਿਲਦੀ ਹੈ ਜਾਂ ਨਹੀਂ, ਸਾਡੀਆਂ ਭਾਵਨਾਵਾਂ ਉੱਤੇ ਨਿਰਭਰ ਕਰਦਾ ਹੈ।
ਜੇਕਰ ਅਸੀਂ ਸਮਝਦੇ ਹਾਂ ਕਿ ਅਸੀਂ ਸਮੱਸਿਆ ਨੂੰ ਹੱਲ ਕਰ ਸਕਦੇ ਹਾਂ, ਸਾਨੂੰ ਆਤਮ-ਵਿਸ਼ਵਾਸ ਹੁੰਦਾ ਹੈ।
ਇਹ ਭਾਵਨਾਤਮਕ ਸਥਿਰਤਾ ਸਿਖਲਾਈ ਵਿੱਚ ਸਾਡੀ ਸਹਾਇਤਾ ਕਰਦੀ ਹੈ।
ਸਾਕਾਰਾਤਮਕ ਸੋਚ ਸਾਡੀ ਬੌਧਿਕ ਕਾਬਲੀਅਤ ਨੂੰ ਵਧਾਵਾ ਦੇਂਦੀ ਹੈ।
ਇਸਤੋਂ ਛੁੱਟ, ਤਣਾਅ ਦੇ ਨਾਲ ਸਿਖਲਾਈ ਚੰਗੀ ਤਰ੍ਹਾਂ ਕੰਮ ਨਹੀਂ ਕਰਦੀ।
ਸ਼ੱਕ ਜਾਂ ਫਿਕਰ ਵਧੀਆ ਕਾਰਗੁਜ਼ਾਰੀ ਵਿੱਚ ਰੁਕਾਵਟ ਪਾਉਂਦੀ ਹੈ।
ਅਸੀਂ ਵਿਸ਼ੇਸ਼ ਤੌਰ 'ਤੇ ਭੈੜੀ ਤਰ੍ਹਾਂ ਸਿੱਖਦੇ ਹਾਂ ਜਦੋਂ ਅਸੀਂ ਡਰੇ ਹੁੰਦੇ ਹਾਂ।
ਅਜਿਹੀ ਹਾਲਤ ਵਿੱਚ, ਸਾਡਾ ਦਿਮਾਗ ਨਵੀਂ ਸਮੱਗਰੀ ਚੰਗੀ ਤਰ੍ਹਾਂ ਨਹੀਂ ਸੰਭਾਲ ਸਕਦਾ।
ਇਸਲਈ, ਇਹ ਜ਼ਰੂਰੀ ਹੈ ਕਿ ਸਿਖਲਾਈ ਦੇ ਦੌਰਾਨ ਅਸੀਂ ਪ੍ਰੇਰਿਤ ਰਹੀਏ।
ਇਸਲਈ ਭਾਵਨਾਵਾਂ ਸਿਖਲਾਈ ਨੂੰ ਪ੍ਰਭਾਵਿਤ ਕਰਦੀਆਂ ਹਨ।
ਪਰ ਸਿਖਲਾਈ ਵੀ ਸਾਡੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਦੀ ਹੈ!
ਉਹੀ ਦਿਮਾਗੀ ਬਣਤਰਾਂ ਜਿਹੜੀਆਂ ਤੱਥਾਂ ਨੂੰ ਤਿਆਰ ਕਰਦੀਆਂ ਹਨ, ਭਾਵਨਾਵਾਂ ਨੂੰ ਵੀ ਤਿਆਰ ਕਰਦੀਆਂ ਹਨ।
ਇਸਲਈ ਸਿਖਲਾਈ ਤੁਹਾਨੂੰ ਖੁਸ਼ੀ ਦੇ ਸਕਦੀ ਹੈ, ਅਤੇ ਜਿਹੜੇ ਖੁਸ਼ ਹਨ ਉਹ ਵਧੀਆ ਸਿੱਖਦੇ ਹਨ।
ਬੇਸ਼ੱਕ ਸਿਖਲਾਈ ਹਮੇਸ਼ਾਂ ਸ਼ੁਗਲ ਨਹੀਂ ਹੁੰਦੀ; ਇਹ ਅਕਾਊ ਵੀ ਹੋ ਸਕਦੀ ਹੈ।
ਇਸੇ ਕਰਕੇ ਸਾਨੂੰ ਹਮੇਸ਼ਾਂ ਛੋਟੇ ਟੀਚੇ ਮਿੱਥਣੇ ਚਾਹੀਦੇ ਹਨ।
ਇਸ ਤਰ੍ਹਾਂ ਅਸੀਂ ਆਪਣੇ ਦਿਮਾਗ ਉੱਤੇ ਵਾਧੂ ਬੋਝ ਨਹੀਂ ਪਾਵਾਂਗੇ।
ਅਤੇ ਅਸੀਂ ਗਾਰੰਟੀ ਦੇਂਦੇ ਹਾਂ ਕਿ ਅਸੀਂ ਆਪਣੀਆਂ ਉਮੀਦਾਂ ਪੂਰੀਆਂ ਕਰ ਸਕਦੇ ਹਾਂ।
ਫੇਰ ਸਾਡੀ ਸਫ਼ਲਤਾ ਇੱਕ ਇਨਾਮ ਹੁੰਦੀ ਹੈ ਜਿਹੜੀ ਸਾਨੂੰ ਦੁਬਾਰਾ ਸ਼ੁਰੂ ਤੋਂ ਪ੍ਰੇਰਿਤ ਕਰਦੀ ਹੈ।
ਇਸਲਈ: ਕੁਝ ਸਿੱਖੋ - ਅਤੇ ਅਜਿਹਾ ਕਰਦਿਆਂ ਹੋਇਆਂ ਮੁਸਕਰਾਉ!