ਪ੍ਹੈਰਾ ਕਿਤਾਬ
ਪ੍ਰਾਰੰਭਿਕ ਸਿਖਲਾਈ
© Dark1elf | Dreamstime.com
ਪ੍ਰਾਰੰਭਿਕ ਸਿਖਲਾਈ
ਅੱਜਕਲ੍ਹ, ਵਿਦੇਸ਼ੀ ਭਾਸ਼ਾਵਾਂ ਵਧੇਰੇ ਮਹੱਤਵਪੂਰਨ ਹੁੰਦੀਆਂ ਜਾ ਰਹੀਆਂ ਹਨ।
ਇਹ ਪੇਸ਼ੇਵਰ ਜ਼ਿੰਦਗੀ ਉੱਤੇ ਵੀ ਲਾਗੂ ਹੁੰਦਾ ਹੈ।
ਨਤੀਜੇ ਵਜੋਂ, ਵਿਦੇਸ਼ੀ ਭਾਸ਼ਾਵਾਂ ਸਿੱਖਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆਹੈ।
ਬਹੁਤ ਸਾਰੇ ਮਾਪੇ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਭਾਸ਼ਾਵਾਂ ਸਿੱਖਣ।
ਛੋਟੀ ਉਮਰ ਵਿੱਚ ਸਿੱਖਣਾ ਸਭ ਤੋਂ ਬਿਹਤਰ ਹੈ।
ਵਿਸ਼ਵ ਭਰ ਵਿੱਚ ਪਹਿਲਾਂ ਤੋਂ ਹੀ ਕਈ ਅੰਤਰ-ਰਾਸ਼ਟਰੀ ਗ੍ਰੇਡ ਸਕੂਲ ਹਨ।
ਬਹੁ-ਭਾਸ਼ਾਈ ਸਿਖਲਾਈ ਵਾਲੇ ਕਿੰਡਰਗਾਰਟਨ ਵਧੇਰੇ ਮਸ਼ਹੂਰ ਹੋ ਰਹੇ ਹਨ।
ਬਹੁਤ ਪਹਿਲਾਂ ਸਿਖਲਾਈ ਸ਼ੁਰੂ ਕਰਨ ਦੇ ਕਈ ਫਾਇਦੇ ਹਨ।
ਇਹ ਸਾਡੇ ਦਿਮਾਗ ਦੇ ਵਿਕਾਸ ਦੇ ਕਾਰਨ ਹੁੰਦਾ ਹੈ।
ਸਾਡਾ ਦਿਮਾਗ 4 ਸਾਲ ਦੀ ਉਮਰ ਤੱਕ ਭਾਸ਼ਾਵਾਂ ਦੇ ਢਾਂਚੇ ਬਣਾਉਂਦਾ ਹੈ।
ਇਹ ਨਿਊਰੋਨਾਲ ਨੈੱਟਵਰਕ ਸਿੱਖਣ ਵਿੱਚ ਸਾਡੀ ਸਹਾਇਤਾ ਕਰਦੇ ਹਨ।
ਬਾਦ ਵਿੱਚ ਜ਼ਿੰਦਗੀ ਵਿੱਚ, ਨਵੇਂ ਢਾਂਚੇ ਚੰਗੀ ਤਰ੍ਹਾਂ ਨਹੀਂ ਬਣਦੇ।
ਵੱਡੇ ਬੱਚਿਆਂ ਅਤੇ ਬਾਲਗਾਂ ਨੂੰ ਭਾਸ਼ਾਵਾਂ ਸਿੱਖਣ ਵਿੱਚ ਵਧੇਰੇ ਮੁਸ਼ਕਲ ਆਉਂਦੀ ਹੈ।
ਇਸਲਈ, ਸਾਨੂੰ ਆਪਣੇ ਦਿਮਾਗ ਦੇ ਅਰੰਭਕ ਸਮੇਂ ਤੋਂ ਵਿਕਾਸ ਲਈ ਉਤਸ਼ਾਹਤ ਹੋਣਾ ਚਾਹੀਦਾ ਹੈ।
ਸੰਖੇਪ ਵਿੱਚ: ਜਿੰਨੀ ਛੋਟੀ ਉਮਰ, ਉਨੀ ਵਧੀਆ।
ਭਾਵੇਂ ਕਿ, ਅਜਿਹੇ ਵਿਅਕਤੀ ਵੀ ਹਨ, ਜਿਹੜੇ ਪ੍ਰਾਰੰਭਿਕ ਸਿਖਲਾਈ ਦੀ ਆਲੋਚਨਾ ਕਰਦੇ ਹਨ।
ਉਹ ਡਰਦੇ ਹਨ ਕਿ ਬਹੁਭਾਸ਼ਾਵਾਦ ਨਾਲ ਛੋਟੇ ਬੱਚੇ ਬਿਹਬਲ ਹੋ ਜਾਂਦੇ ਹਨ।
ਇਸਦੇ ਨਾਲ ਹੀ, ਇਹ ਡਰ ਵੀ ਹੁੰਦਾ ਹੈ ਕਿ ਉਹ ਕੋਈ ਵੀ ਭਾਸ਼ਾ ਚੰਗੀ ਤਰ੍ਹਾਂ ਨਹੀਂ ਸਿੱਖਣਗੇ।
ਪਰ ਇਹ ਸ਼ੱਕ ਵਿਗਿਆਨਕ ਪੱਖੋਂ ਨਿਰਾਧਾਰ ਹਨ।
ਜ਼ਿਆਦਾ ਭਾਸ਼ਾ-ਵਿਗਿਆਨੀ ਅਤੇ ਮਨੋਵਿਗਿਆਨੀ ਆਸ਼ਾਵਾਦੀ ਹਨ।
ਉਨ੍ਹਾਂ ਦੀਆਂ ਖੋਜਾਂ ਨੇ ਸਾਕਾਰਾਤਮਕ ਨਤੀਜੇ ਦਰਸਾਏ ਹਨ।
ਆਮ ਤੌਰ 'ਤੇ ਬੱਚੇ ਭਾਸ਼ਾ ਕੋਰਸਾਂ ਨੂੰ ਮਨੋਰੰਜਕ ਸਮਝਦੇ ਹਨ।
ਅਤੇ: ਜੇਕਰ ਬੱਚੇ ਭਾਸ਼ਾਵਾਂ ਸਿੱਖਦੇ ਹਨ, ਉਹ ਭਾਸ਼ਾਵਾਂ ਬਾਰੇ ਸੋਚਦੇ ਵੀ ਹਨ।
ਇਸਲਈ, ਵਿਦੇਸ਼ੀ ਭਾਸ਼ਾਵਾਂ ਸਿੱਖਣ ਨਾਲ ਉਹ ਆਪਣੀ ਮਾਤ-ਭਾਸ਼ਾ ਬਾਰੇ ਵੀ ਜਾਣੂ ਹੋ ਜਾਂਦੇ ਹਨ।
ਉਹਨਾਂ ਨੂੰ ਆਪਣੀ ਪੂਰੀ ਜ਼ਿੰਦਗੀ ਵਿੱਚ ਭਾਸ਼ਾਵਾਂ ਦੇ ਗਿਆਨ ਦਾ ਫਾਇਦਾ ਪਹੁੰਚਦਾ ਹੈ।
ਸ਼ਾਇਦ ਵਧੇਰੇ ਔਖੀਆਂ ਭਾਸ਼ਾਵਾਂ ਸਿੱਖਣ ਤੋਂ ਸ਼ੁਰੂਆਤ ਕਰਨਾ ਅਸਲ ਵਿੱਚ ਚੰਗਾ ਹੈ।
ਕਿਉਂਕਿ ਬੱਚੇ ਦਾ ਦਿਮਾਗ ਛੇਤੀ ਅਤੇ ਸਮਝ ਨਾਲ ਸਿੱਖਦਾ ਹੈ।
ਇਸਨੂੰ ਕੋਈ ਪਰਵਾਹ ਨਹੀਂ ਕਿ ਇਹ
ਹੈਲੋ, hello, ciao ਜਾਂ néih hóu
ਸਟੋਰ ਕਰਦਾ ਹੈ।