ਪ੍ਹੈਰਾ ਕਿਤਾਬ
ਸਫ਼ਲਤਾਪੂਰਬਕ ਬੋਲਣਾ ਸਿੱਖਿਆ ਜਾ ਸਕਦਾ ਹੈ!
ਸਫ਼ਲਤਾਪੂਰਬਕ ਬੋਲਣਾ ਸਿੱਖਿਆ ਜਾ ਸਕਦਾ ਹੈ!
ਬੋਲਣਾ ਤੁਲਨਾਤਮਕ ਤੌਰ 'ਤੇ ਸਰਲ ਹੈ।
ਸਫ਼ਲਤਾਪੂਰਬਕ ਬੋਲਣਾ , ਇਸਤੋਂ ਛੁੱਟ , ਬਹੁਤ ਜ਼ਿਆਦਾ ਔਖਾ ਹੈ।
ਭਾਵ , ਅਸੀਂ ਕਿਸੇ ਚੀਜ਼ ਨੂੰ
ਕਿਵੇਂ
ਕਹਿੰਦੇ ਹਾਂ , ਨਾਲੋਂ ਅਸੀਂ
ਕੀ
ਕਹਿੰਦੇ ਹਾਂ , ਜ਼ਿਆਦਾ ਮਹੱਤਵਪੂਰਨ ਹੈ।
ਵੱਖ-ਵੱਖ ਅਧਿਐਨਾਂ ਨੇ ਅਜਿਹਾ ਦਰਸਾਇਆ ਹੈ।
ਸੁਣਨ ਵਾਲੇ ਅਚੇਤ ਰੂਪ ਵਿੱਚ ਬੋਲਣ ਵਾਲਿਆਂ ਦੇ ਕੁਝ ਵਿਸ਼ੇਸ਼ ਲੱਛਣਾਂ ਉੱਤੇ ਧਿਆਨ ਦੇਂਦੇ ਹਨ।
ਇਸਲਈ , ਅਸੀਂ ਇਹ ਜਾਣ ਸਕਦੇ ਹਾਂ ਕਿ ਸਾਡਾ ਭਾਸ਼ਣ ਪ੍ਰਭਾਵਸ਼ਾਲੀ ਰੂਪ ਵਿੱਚ ਪ੍ਰਵਾਨ ਹੋਵੇਗਾ ਕਿ ਨਹੀਂ।
ਅਸੀਂ ਹਮੇਸ਼ਾਂ ਕੇਵਲ ਆਪਣੇ ਬੋਲਣ ਦੇ ਤਰੀਕੇ ਉੱਤੇ ਹੀ ਵਧੇਰੇ ਧਿਆਨ ਦੇਂਦੇ ਹਾਂ।
ਇਹ ਸਾਡੀ ਸਰੀਰਕ ਭਾਸ਼ਾ ਉੱਤੇ ਵੀ ਲਾਗੂ ਹੁੰਦਾ ਹੈ।
ਇਹ ਲਾਜ਼ਮੀ ਤੌਰ 'ਤੇ ਪ੍ਰਮਾਣਿਤ ਅਤੇ ਸਾਡੀ ਸ਼ਖ਼ਸੀਅਤ ਨਾਲ ਮੇਲ ਖਾਂਦਾ ਹੋਣਾ ਚਾਹੀਦਾ ਹੈ।
ਆਵਾਜ਼ ਵੀ ਇੱਕ ਭੂਮਿਕਾ ਅਦਾ ਕਰਦੀ ਹੈ , ਕਿਉਂਕਿ ਇਸਦੀ ਵੀ ਹਮੇਸ਼ਾਂ ਪਰਖ ਹੁੰਦੀ ਹੈ।
ਮਰਦਾਂ ਲਈ , ਉਦਾਹਰਣ ਵਜੋਂ , ਭਾਰੀ ਆਵਾਜ਼ ਲਾਹੇਵੰਦ ਹੁੰਦੀ ਹੈ।
ਇਹ ਬੋਲਣ ਵਾਲੇ ਨੂੰ ਆਤਮ-ਵਿਸ਼ਵਾਸੀ ਅਤੇ ਸਮਰੱਥ ਬਣਾਉਂਦੀ ਹੈ।
ਦੂਜੇ ਪਾਸੇ , ਆਵਾਜ਼ ਵਿੱਚ ਪਰਿਵਰਤਨ ਦਾ ਕੋਈ ਪ੍ਰਭਾਵ ਨਹੀਂ ਹੁੰਦਾ।
ਪਰ , ਬੋਲਣ ਸਮੇਂ ਗਤੀ , ਵਿਸ਼ੇਸ਼ ਤੌਰ 'ਤੇ ਮਹੱਤਵਪੂਰਨ ਹੁੰਦੀ ਹੈ।
ਗੱਲਾਂਬਾਤਾਂ ਦੀ ਸਫ਼ਲਤਾ ਦੀ ਜਾਂਚ ਤਜਰਬਿਆਂ ਦੌਰਾਨ ਕੀਤੀ ਗਈ ਸੀ।
ਸਫ਼ਲ ਬੋਲੀ ਤੋਂ ਭਾਵ ਹੈ ਦੂਜਿਆਂ ਨੂੰ ਮਨਾਉਣ ਦੇ ਕਾਬਲ ਹੋਣਾ।
ਜਿਹੜੇ ਦੂਜਿਆਂ ਨੂੰ ਮਨਾਉਣਾ ਚਾਹੁੰਦੇ ਹਨ , ਨੂੰ ਬਹੁਤ ਤੇਜ਼ ਨਹੀਂ ਬੋਲਣਾ ਚਾਹੀਦਾ।
ਨਹੀਂ ਤਾਂ ਉਹ ਅਜਿਹਾ ਪ੍ਰਭਾਵ ਦਵੇਗਾ ਕਿ ਉਹ ਸੱਚਾ ਨਹੀਂ ਹੈ।
ਪਰ ਬਹੁਤ ਧੀਮੀ ਗਤੀ ਵਿੱਚ ਬੋਲਣਾ ਵੀ ਸਹੀ ਨਹੀਂ ਹੁੰਦਾ।
ਬਹੁਤ ਧੀਮੀ ਗਤੀ ਵਿੱਚ ਬੋਲਣ ਵਾਲਿਆਂ ਨੂੰ ਘੱਟ ਸਿਆਣੇ ਸਮਝਿਆ ਜਾਂਦਾ ਹੈ।
ਇਸਲਈ , ਇੱਕ ਮੱਧਵਰਤੀ ਗਤੀ ਵਿੱਚ ਬੋਲਣਾ ਸਭ ਤੋਂ ਵਧੀਆ ਹੁੰਦਾ ਹੈ।
3.5 ਸ਼ਬਦ ਪ੍ਰਤੀ ਸੈਕਿੰਡ ਆਦਰਸ਼ਕ ਗਤੀ ਹੈ।
ਬੋਲਣ ਦੌਰਾਨ ਠਹਿਰਾਵ ਵੀ ਜ਼ਰੂਰੀ ਹੁੰਦੇ ਹਨ।
ਇਹ ਨਿਸਚਿਤ ਕਰਦੇ ਹਨ ਕਿ ਸਾਡੀ ਬੋਲੀ ਵਧੇਰੇ ਕੁਦਰਤੀ ਅਤੇ ਵਿਸ਼ਵਾਸਯੋਗ ਹੈ।
ਨਤੀਜੇ ਵਜੋਂ , ਸੁਣਨ ਵਾਲੇ ਸਾਡੇ 'ਤੇ ਵਿਸ਼ਵਾਸ ਕਰਦੇ ਹਨ।
4 ਜਾਂ 5 ਠਹਿਰਾਵ ਪ੍ਰਤੀ ਮਿੰਟ ਆਦਰਸ਼ਕ ਹਨ।
ਇਸਲਈ , ਆਪਣੀ ਨੂੰ ਸਹੀ ਤਰ੍ਹਾਂ ਨਿਯੰਤ੍ਰਿਤ ਕਰਨ ਦੀ ਕੋਸ਼ਿਸ਼ ਕਰੋ!
ਫੇਰ ਅਗਲੀ ਇੰਟਰਵਿਊ ਲਈ ਤਿਆਰ ਹੋ ਜਾਓ...