ਪ੍ਹੈਰਾ ਕਿਤਾਬ
ਬੱਚੇ ਬੁੱਲ੍ਹਾਂ ਨੂੰ ਪੜ੍ਹ ਲੈਂਦੇ ਹਨ!
ਬੱਚੇ ਬੁੱਲ੍ਹਾਂ ਨੂੰ ਪੜ੍ਹ ਲੈਂਦੇ ਹਨ!
ਜਦੋਂ ਬੱਚੇ ਬੋਲਣਾ ਸਿੱਖ ਰਹੇ ਹੁੰਦੇ ਹਨ, ਉਹ ਆਪਣੇ ਮਾਤਾ-ਪਿਤਾ ਦੇ ਮੂੰਹਾਂ ਵੱਲ ਧਿਆਨ ਦੇਂਦੇ ਹਨ।
ਵਿਕਾਸਾਤਮਕ ਚਿਕਿਤਸਕਾਂ ਨੇ ਅਜਿਹੇ ਨਤੀਜੇ ਲੱਭੇ ਹਨ।
ਬੱਚੇ ਤਕਰੀਬਨ ਛੇ ਮਹੀਨੇ ਦੀ ਉਮਰ ਤੋਂ ਬੁੱਲ੍ਹਾਂ ਨੂੰ ਪੜ੍ਹਨਾ ਸ਼ੁਰੂ ਕਰ ਦੇਂਦੇ ਹਨ।
ਇਸ ਤਰ੍ਹਾਂ ਉਹ ਸਿੱਖਦੇ ਹਨ ਕਿ ਉਨ੍ਹਾਂ ਨੂੰ ਆਵਾਜ਼ਾਂ ਪੈਦਾ ਕਰਨ ਲਈ ਮੂੰਹ ਦਾ ਆਕਾਰ ਕਿਸ ਤਰ੍ਹਾਂ ਬਣਾਉਣਾ ਚਾਹੀਦਾ ਹੈ।
ਜਦੋਂ ਬੱਚੇ ਇੱਕ ਸਾਲ ਦੇ ਹੋ ਜਾਂਦੇ ਹਨ, ਉਹ ਪਹਿਲਾਂ ਤੋਂ ਹੀ ਕੁਝ ਸ਼ਬਦ ਸਮਝ ਸਕਦੇ ਹਨ।
ਇਸ ਉਮਰ ਤੋਂ ਬਾਦ ਉਹ ਲੋਕਾਂ ਦੀਆਂ ਅੱਖਾਂ ਵਿੱਚ ਦੁਬਾਰਾ ਦੇਖਣਾ ਸ਼ੁਰੂ ਕਰ ਦੇਂਦੇ ਹਨ।
ਅਜਿਹਾ ਕਰਦਿਆਂ ਹੋਇਆਂ ਉਹ ਬਹੁਤ ਸਾਰੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕਰਦੇ ਹਨ।
ਉਨ੍ਹਾਂ ਦੀਆਂ ਅੱਖਾਂ ਵਿੱਚ ਦੇਖ ਕੇ, ਉਹ ਦੱਸ ਸਕਦੇ ਹਨ ਕਿ ਉਨ੍ਹਾਂ ਦੇ ਮਾਤਾ-ਪਿਤਾ ਖੁਸ਼ ਜਾਂ ਉਦਾਸ ਹਨ।
ਇਸ ਤਰ੍ਹਾਂ ਉਹ ਭਾਵਨਾਵਾਂ ਦੀ ਦੁਨੀਆ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਨ।
ਇਹ ਉਸ ਸਮੇਂ ਦਿਲਚਸਪ ਹੋ ਜਾਂਦਾ ਹੈ ਜਦੋਂ ਕੋਈ ਉਨ੍ਹਾਂ ਦੇ ਨਾਲ ਵਿਦੇਸ਼ੀ ਭਾਸ਼ਾ ਵਿੱਚ ਗੱਲ ਕਰਦਾ ਹੈ।
ਉਦੋਂ ਬੱਚੇ ਦੁਬਾਰਾ ਬਿਲਕੁਲ ਸ਼ੁਰੂ ਤੋਂ ਬੁਲ੍ਹਾਂ ਨੂੰ ਪੜ੍ਹਨਾ ਸ਼ੁਰੂ ਕਰ ਦੇਂਦੇ ਹਨ।
ਇਸ ਤਰ੍ਹਾਂ ਉਹ ਵਿਦੇਸ਼ੀ ਆਵਾਜ਼ਾਂ ਪੈਦਾ ਕਰਨਾ ਵੀ ਸਿੱਖ ਲੈਂਦੇ ਹਨ।
ਇਸਲਈ, ਬੱਚਿਆਂ ਨਾਲ ਗੱਲ ਕਰਨ ਸਮੇਂ ਤੁਹਾਨੂੰ ਹਮੇਸ਼ਾਂ ਉਨ੍ਹਾਂ ਵੱਲ ਦੇਖਣਾ ਚਾਹੀਦਾ ਹੈ।
ਇਸਤੋਂ ਛੁੱਟ, ਬੱਚਿਆਂ ਨੂੰ ਆਪਣੀ ਭਾਸ਼ਾ ਦੇ ਵਿਕਾਸ ਲਈ ਗੱਲਬਾਤ ਦੀ ਜ਼ਰੂਰਤ ਹੁੰਦੀ ਹੈ।
ਵਿਸ਼ੇਸ਼ ਤੌਰ 'ਤੇ, ਬੱਚੇ ਜੋ ਕੁਝ ਕਹਿੰਦੇ ਹਨ, ਮਾਤਾ-ਪਿਤਾ ਅਕਸਰ ਦੁਹਰਾਉਂਦੇ ਹਨ।
ਇਸ ਤਰ੍ਹਾਂ ਬੱਚੇ ਪ੍ਰਤੀਕਿਰਿਆ ਪ੍ਰਾਪਤ ਕਰਦੇ ਹਨ।
ਇਹ ਬੱਚਿਆਂ ਲਈ ਬਹੁਤ ਜ਼ਰੂਰੀ ਹੈ।
ਇਸ ਤਰ੍ਹਾਂ ਉਹ ਜਾਣ ਜਾਂਦੇ ਹਨ ਕਿ ਉਨ੍ਹਾਂ ਨੂੰ ਸਮਝ ਲਿਆ ਗਿਆ ਹੈ।
ਇਹ ਪੁਸ਼ਟੀ ਬੱਚਿਆਂ ਨੂੰ ਪ੍ਰੇਰਿਤ ਕਰਦੀ ਹੈ।
ਉਹ ਬੋਲਣਾ ਸਿੱਖਣ ਦੀ ਮੌਜਮਸਤੀ ਜਾਰੀ ਰੱਖਦੇ ਹਨ।
ਇਸਲਈ ਬੱਚਿਆਂ ਲਈ ਕੇਵਲ ਆਡੀਓ ਟੇਪਾਂ ਚਲਾਉਣਾ ਕਾਫ਼ੀ ਨਹੀਂ ਹੈ।
ਅਧਿਐਨ ਸਾਬਤ ਕਰਦੇ ਹਨ ਕਿ ਬੱਚੇ ਸੱਚ-ਮੁੱਚ ਬੁੱਲ੍ਹ ਪੜ੍ਹਨ ਦੇ ਕਾਬਲ ਹੁੰਦੇ ਹਨ।
ਤਜਰਬਿਆਂ ਦੌਰਾਨ, ਬੱਚਿਆਂ ਨੂੰ ਆਵਾਜ਼ ਤੋਂ ਬਿਨਾਂ ਵਿਡੀਓ ਦਿਖਾਏ ਗਏ।
ਇਹ ਵਿਡੀਓ ਸਵਦੇਸ਼ੀ ਅਤੇ ਵਿਦੇਸ਼ੀ ਦੋਵੇਂ ਭਾਸ਼ਾਵਾਂ ਵਾਲੇ ਸਨ।
ਬੱਚਿਆਂ ਨੇ ਆਪਣੀ ਨਿੱਜੀ ਭਾਸ਼ਾ ਵਾਲੇ ਵਿਡੀਓ ਵਧੇਰੇ ਗੌਰ ਨਾਲ ਦੇਖੇ।
ਅਜਿਹਾ ਕਰਦਿਆਂ ਉਹ ਸਪੱਸ਼ਟ ਤੌਰ 'ਤੇ ਵਧੇਰੇ ਇਕਾਗਰਚਿੱਤ ਸਨ।
ਪਰ ਬੱਚਿਆਂ ਦੇ ਮੁਢਲੇ ਸ਼ਬਦ ਵਿਸ਼ਵ ਭਰ ਵਿੱਚ ਇੱਕੋ ਜਿਹੇ ਹੁੰਦੇ ਹਨ।
‘Mum’ ਅਤੇ ‘Dad’ - ਸਾਰੀਆਂ ਭਾਸ਼ਾਵਾਂ ਵਿੱਚ ਬੋਲਣਾ ਸਰਲ ਹੈ!