ਪ੍ਹੈਰਾ ਕਿਤਾਬ
ਭਾਸ਼ਾਈ ਪ੍ਰਤਿਭਾਵਾਂ
© Lacheev | Dreamstime.com
ਭਾਸ਼ਾਈ ਪ੍ਰਤਿਭਾਵਾਂ
ਵਧੇਰੇ ਵਿਅਕਤੀ ਖੁਸ਼ ਹੁੰਦੇ ਹਨ ਜਦੋਂ ਉਹ
ਇੱਕ
ਵਿਦੇਸ਼ੀ ਭਾਸ਼ਾ ਬੋਲ ਸਕਦੇ ਹਨ।
ਪਰ ਅਜਿਹੇ ਵਿਅਕਤੀ ਵੀ ਹਨ ਜਿਹੜੇ 70 ਤੋਂ ਵੱਧ ਵਿਦੇਸ਼ੀ ਭਾਸ਼ਾਵਾਂ ਵਿੱਚ ਮਾਹਿਰ ਹੁੰਦੇ ਹਨ।
ਉਹ ਇਹ ਸਾਰੀਆਂ ਭਾਸ਼ਾਵਾਂ ਸਹਿਜਤਾ ਨਾਲ ਬੋਲ ਅਤੇ ਸਹੀ ਤਰ੍ਹਾਂ ਲਿਖ ਸਕਦੇ ਹਨ।
ਫੇਰ ਇਹ ਕਿਹਾ ਜਾ ਸਕਦਾ ਹੈ ਕਿ ਕੁਝ ਵਿਅਕਤੀ ਹਾਈਪਰ-ਪੌਲੀਗੌਟਸ ਜਾਂ ਵਧੇਰੇ ਭਾਸ਼ਾਵਾਂ ਦੇ ਮਾਹਿਰ ਹੁੰਦੇ ਹਨ।
ਬਹੁਭਾਸ਼ਾਵਾਦ ਦੀ ਪ੍ਰਣਾਲੀ ਸਦੀਆਂ ਤੋਂ ਹੋਂਦ ਵਿੱਚ ਰਹੀ ਹੈ।
ਲੋਕਾਂ ਦੀ ਅਜਿਹੀ ਮੁਹਾਰਤ ਬਾਰੇ ਕਈ ਰਿਪੋਰਟਾਂ ਮੌਜੂਦ ਹਨ।
ਇਹ ਕਾਬਲੀਅਤ ਕਿੱਥੋਂ ਆਉਂਦੀ ਹੈ, ਬਾਰੇ ਅਜੇ ਤੱਕ ਡੂੰਘਾਈ ਨਾਲ ਖੋਜਬੀਨ ਨਹੀਂ ਕੀਤੀ ਗਈ।
ਇਸ ਬਾਰੇ ਕਈ ਵਿਗਿਆਨਿਕ ਸਿਧਾਂਤ ਮੌਜੂਦ ਹਨ।
ਕਈ ਇਹ ਸਮਝਦੇ ਹਨ ਕਿ ਬਹੁ-ਭਾਸ਼ਾਈ ਵਿਅਕਤੀਆਂ ਦੇ ਦਿਮਾਗੀ ਢਾਂਚੇ ਦੀ ਬਣਤਰ ਵੱਖ ਤਰ੍ਹਾਂ ਦੀ ਹੁੰਦੀ ਹੈ।
ਇਹ ਫ਼ਰਕ ਵਿਸ਼ੇਸ਼ ਤੌਰ 'ਤੇ ਬਰੌਕਾ ਸੈਂਟਰ (Broca Center) ਵਿੱਚ ਦਿੱਸਦਾ ਹੈ।
ਦਿਮਾਗ ਦੇ ਇਸ ਭਾਗ ਵਿੱਚ ਬੋਲੀ ਦਾ ਵਿਕਾਸ ਹੁੰਦਾ ਹੈ।
ਬਹੁ-ਭਾਸ਼ਾਈ ਵਿਅਕਤੀਆਂ ਵਿੱਚ ਇਸ ਖੇਤਰ ਦੇ ਸੈੱਲਾਂ ਦੀ ਬਣਤਰ ਅਲੱਗ ਤਰ੍ਹਾਂ ਦੀ ਹੁੰਦੀ ਹੈ।
ਸੰਭਵ ਤੌਰ 'ਤੇ, ਨਤੀਜੇ ਵਜੋਂ ਇਹ ਜਾਣਕਾਰੀ ਨੂੰ ਵਧੇਰੇ ਚੰਗੀ ਤਰ੍ਹਾਂ ਕਾਰਜਸ਼ੀਲ ਕਰਦੇ ਹਨ।
ਪਰ, ਇਸ ਸਿਧਾਂਤ ਦੀ ਪੁਸ਼ਟੀ ਕਰਨ ਵਾਲੇ ਨਵੇਂ ਅਧਿਐਨਾਂ ਦੀ ਅਜੇ ਘਾਟ ਹੈ।
ਸ਼ਾਇਦ ਸਹੀ ਫੈਸਲਾ ਕੇਵਲ ਇੱਕ ਬੇਮਿਸਾਲ ਪ੍ਰੇਰਨਾ ਹੈ।
ਬੱਚੇ ਆਪਣੇ ਸਾਥੀ ਬੱਚਿਆਂ ਰਾਹੀਂ ਵਿਦੇਸ਼ੀ ਭਾਸ਼ਾਵਾਂ ਬਹੁਤ ਜਲਦੀ ਸਿੱਖਦੇ ਹਨ।
ਇਸਦਾ ਕਾਰਨ ਇਹ ਤੱਥ ਹੈ ਕਿ ਉਹ ਖੇਡਣ ਸਮੇਂ ਇਸ ਵਿੱਚ ਖੁੱਭ ਜਾਣਾ ਚਾਹੁੰਦੇ ਹਨ।
ਉਹ ਸਮੂਹ ਦਾ ਇੱਕ ਭਾਗ ਬਣਨਾ ਅਤੇ ਦੂਜਿਆਂ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ।
ਭਾਵ, ਉਨ੍ਹਾਂ ਦੀ ਸਿਖਲਾਈ ਸਫ਼ਲਤਾ ਉਨ੍ਹਾਂ ਦੁਆਰਾ ਧਾਰਨ ਕੀਤੀ ਗਈ ਇੱਛਾ ਉੱਤੇਆਧਾਰਿਤ ਹੁੰਦੀ ਹੈ।
ਇੱਕ ਹੋਰ ਸਿਧਾਂਤ ਦੇ ਅਨੁਸਾਰ ਸਿਖਲਾਈ ਰਾਹੀਂ ਦਿਮਾਗੀ ਪ੍ਰਣਾਲੀ ਦਾ ਵਿਸਥਾਰ ਹੁੰਦਾ ਹੈ।
ਇਸਲਈ ਅਸੀਂ ਜਿੰਨਾ ਵੱਧ ਸਿੱਖਦੇ ਹਾਂ, ਸਿਖਲਾਈ ਓਨੀ ਹੀ ਸੌਖੀ ਹੋ ਜਾਂਦੀ ਹੈ।
ਇੱਕ-ਦੂਜੇ ਨਾਲ ਮਿਲਦੀਆਂ ਭਾਸ਼ਾਵਾਂ ਨੂੰ ਸਿੱਖਣਾ ਵੀ ਸੌਖਾ ਹੁੰਦਾ ਹੈ।
ਇਸਲਈ, ਡੈਨਿਸ਼ ਜਾਣਨ ਵਾਲੇ ਵਿਅਕਤੀ ਸਵੀਡਿਸ਼ ਜਾਂ ਨਾਰਵੇਜੀਅਨ ਛੇਤੀ ਸਿੱਖ ਲੈਂਦੇ ਹਨ।
ਬਹੁਤ ਸਾਰੇ ਸਵਾਲਾਂ ਦਾ ਜਵਾਬ ਅਜੇ ਵੀ ਉਪਲਬਧ ਨਹੀਂ ਹੈ।
ਪਰ, ਇਹ ਨਿਸਚਿਤ ਹੈ ਕਿ ਬੁੱਧੀਮਤਾ ਕੋਈ ਭੂਮਿਕਾ ਅਦਾ ਨਹੀਂ ਕਰਦੀ।
ਕਈ ਵਿਅਕਤੀ ਘੱਟ ਬੁੱਧੀਮਾਨ ਹੁੰਦਿਆਂ ਹੋਇਆਂ ਵੀ ਕਈ ਭਾਸ਼ਾਵਾਂ ਬੋਲਦੇ ਹਨ।
ਪਰ ਮਹਾਨ ਭਾਸ਼ਾਈ-ਪ੍ਰਤਿਭਾ ਨੂੰ ਵੀ ਬਹੁਤ ਸਾਰੇ ਅਧਿਐਨ ਦੀ ਲੋੜ ਹੁੰਦੀ ਹੈ।
ਇਹ ਕੁਝ ਜਾਇਜ਼ ਲੱਗਦਾ ਹੈ, ਹੈ ਨਾ?