ਪ੍ਹੈਰਾ ਕਿਤਾਬ

ਪ੍ਰਤਿਭਾਸ਼ਾਲੀ ਬਹੁਭਾਸ਼ੀ ਬੱਚਾ

ar AR de DE em EM en EN es ES fr FR it IT ja JA pt PT px PX zh ZH af AF be BE bg BG bn BN bs BS ca CA cs CS el EL eo EO et ET fa FA fi FI he HE hr HR hu HU id ID ka KA kk KK kn KN ko KO lt LT lv LV mr MR nl NL nn NN pa PA pl PL ro RO ru RU sk SK sq SQ sr SR sv SV tr TR uk UK vi VI

ਪ੍ਰਤਿਭਾਸ਼ਾਲੀ ਬਹੁਭਾਸ਼ੀ ਬੱਚਾ

ਬੋਲਣਾ ਸ਼ੁਰੂ ਕਰਨ ਤੋਂ ਵੀ ਪਹਿਲਾਂ, ਬੱਚੇ ਭਾਸ਼ਾਵਾਂ ਬਾਰੇ ਬਹੁਤ ਕੁਝ ਜਾਣਦੇ ਹਨ। ਵੱਖ-ਵੱਖ ਤਜਰਬਿਆਂ ਨੇ ਅਜਿਹਾ ਦਰਸਾਇਆ ਹੈ। ਬੱਚਿਆਂ ਦੇ ਵਿਕਾਸ ਬਾਰੇ ਅਧਿਐਨ ਬੱਚਿਆਂ ਲਈ ਵਿਸ਼ੇਸ਼ ਪ੍ਰਯੋਗਸ਼ਾਲਾਵਾਂ ਵਿੱਚਕੀਤਾ ਜਾਂਦਾ ਹੈ। ਬੱਚੇ ਭਾਸ਼ਾਵਾਂ ਕਿਵੇਂ ਸਿੱਖਦੇ ਹਨ, ਬਾਰੇ ਵੀ ਅਧਿਐਨ ਕੀਤਾ ਜਾਂਦਾ ਹੈ। ਬੱਚੇ ਸਪੱਸ਼ਟ ਤੌਰ 'ਤੇ, ਸਾਡੀ ਹੁਣ ਤੱਕ ਦੀ ਸੋਚ ਤੋਂ ਵਧੇਰੇ ਬੁੱਧੀਮਾਨ ਹੁੰਦੇ ਹਨ। 6 ਮਹੀਨੇ ਦੀ ਉਮਰ ਵਿੱਚ ਵੀ ਉਨ੍ਹਾਂ ਕੋਲ ਕਈ ਭਾਸ਼ਾਈ ਯੋਗਤਾਵਾਂ ਹੁੰਦੀਆਂ ਹਨ। ਉਦਾਹਰਣ ਵਜੋਂ, ਉਹ ਆਪਣੀ ਮਾਤ-ਭਾਸ਼ਾ ਦੀ ਪਛਾਣ ਕਰ ਸਕਦੇ ਹਨ। ਫ੍ਰੈਂਚ ਅਤੇ ਜਰਮਨ ਬੱਚੇ ਵਿਸ਼ੇਸ਼ ਸ੍ਵਰਾਂ ਪ੍ਰਤੀ ਵੱਖਰੇ ਢੰਗ ਨਾਲ ਪ੍ਰਤੀਕਿਰਿਆ ਕਰਦੇ ਹਨ। ਵੱਖ-ਵੱਖ ਤਣਾਅ ਢਾਂਚੇ ਵੱਖ-ਵੱਖ ਵਤੀਰਿਆਂ ਦਾ ਕਾਰਨ ਬਣਦੇ ਹਨ। ਇਸਲਈ ਬੱਚਿਆਂ ਵਿੱਚ ਆਪਣੀ ਭਾਸ਼ਾ ਦੇ ਸ੍ਵਰ ਲਈ ਇੱਕ ਭਾਵਨਾ ਹੁੰਦੀ ਹੈ। ਬਹੁਤ ਛੋਟੇ ਬੱਚੇ ਵੀ ਕਈ ਸ਼ਬਦ ਯਾਦ ਕਰ ਸਕਦੇ ਹਨ। ਬੱਚਿਆਂ ਦੀ ਭਾਸ਼ਾ ਦੇ ਵਿਕਾਸ ਲਈ ਮਾਤਾ-ਪਿਤਾ ਬਹੁਤ ਮਹੱਵਪੂਰਨ ਹੁੰਦੇ ਹਨ। ਕਿਉਂਕਿ ਬੱਚਿਆਂ ਨੂੰ ਜਨਮ ਤੋਂ ਇਕਦਮ ਬਾਅਦ ਗੱਲਬਾਤ ਦੀ ਲੋੜ ਹੁੰਦੀ ਹੈ। ਉਹ ਮਾਤਾ ਅਤੇ ਪਿਤਾ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਪਰ, ਗੱਲਬਾਤ ਵਿੱਚ ਸਾਕਾਰਾਤਮਕ ਭਾਵਨਾਵਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਆਪਣੇ ਬੱਚਿਆਂ ਨਾਲ ਗੱਲਬਾਤ ਕਰਦੇ ਸਮੇਂ ਮਾਤਾ-ਪਿਤਾ ਨੂੰ ਤਣਾਅ ਵਿੱਚ ਨਹੀਂ ਹੋਣਾ ਚਾਹੀਦਾ। ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਨਾ ਵੀ ਗ਼ਲਤ ਹੈ। ਤਣਾਅ ਜਾਂ ਚੁੱਪੀ ਬੱਚਿਆਂ ਉੱਤੇ ਨਾਕਾਰਾਤਮਕ ਪ੍ਰਭਾਵ ਪਾ ਸਕਦੇ ਹਨ। ਉਨ੍ਹਾਂ ਦੇ ਭਾਸ਼ਾ ਵਿਕਾਸ ਉੱਤੇ ਭੈੜਾ ਅਸਰ ਪੈ ਸਕਦਾ ਹੈ। ਬੱਚਿਆਂ ਲਈ ਸਿਖਲਾਈ ਦੀ ਸ਼ੁਰੂਆਤ ਪਹਿਲਾਂ ਕੁੱਖ ਵਿੱਚ ਹੀ ਹੋ ਜਾਂਦੀ ਹੈ! ਉਹ ਜਨਮ ਤੋਂ ਪਹਿਲਾਂ ਹੀ ਬੋਲੀ ਉੱਤੇ ਪ੍ਰਤੀਕਿਰਿਆ ਕਰਦੇ ਹਨ। ਉਹ ਧੁਨੀ-ਸੰਕੇਤਾਂ ਨੂੰ ਸਹੀ ਤਰ੍ਹਾਂ ਸਮਝ ਸਕਦੇ ਹਨ। ਫੇਰ ਜਨਮ ਤੋਂ ਬਾਦ ਉਹ ਇਨ੍ਹਾਂ ਸੰਤੇਕਾਂ ਨੂੰ ਪਛਾਣ ਸਕਦੇ ਹਨ। ਇੱਥੋਂ ਤੱਕ ਕਿ ਅਣਜੰਮੇ ਬੱਚੇ ਵੀ ਭਾਸ਼ਾਵਾਂ ਦੀ ਲੈਅ ਸਮਝ ਸਕਦੇ ਹਨ। ਬੱਚੇ ਆਪਣੀ ਮਾਂ ਦੀ ਕੁੱਖ ਵਿੱਚ ਪਹਿਲਾਂ ਹੀ ਉਸਦੀ ਆਵਾਜ਼ ਸੁਣ ਸਕਦੇ ਹਨ। ਇਸਲਈ ਤੁਸੀਂ ਅਣਜੰਮੇ ਬੱਚਿਆਂ ਨਾਲ ਵੀ ਗੱਲ ਕਰ ਸਕਦੇ ਹੋ। ਪਰ ਤੁਹਾਨੂੰ ਇਹ ਬਾਰ-ਬਾਰ ਨਹੀਂ ਕਰਨਾ ਚਾਹੀਦਾ... ਬੱਚੇ ਕੋਲ ਤਾਂ ਵੀ ਅਭਿਆਸ ਕਰਨ ਲਈ ਜਨਮ ਤੋਂ ਬਾਦ ਖੁੱਲ੍ਹਾ ਸਮਾਂ ਹੋਵੇਗਾ!