ਪ੍ਹੈਰਾ ਕਿਤਾਬ
ਭਾਸ਼ਾ ਅਤੇ ਸੰਗੀਤ
ਭਾਸ਼ਾ ਅਤੇ ਸੰਗੀਤ
ਸੰਗੀਤ ਇੱਕ ਵਿਸ਼ਵ-ਵਿਆਪੀ ਪ੍ਰਣਾਲੀ ਹੈ।
ਧਰਤੀ ਦੇ ਸਾਰੇ ਲੋਕ ਸੰਗੀਤ ਬਣਾਉਂਦੇ ਹਨ।
ਅਤੇ ਸੰਗੀਤ ਸਾਰੇ ਸਭਿਆਚਾਰਾਂ ਵਿੱਚ ਸਮਝਣਯੋਗ ਹੁੰਦਾ ਹੈ।
ਇੱਕ ਵਿਗਿਆਨਿਕ ਅਧਿਐਨ ਨੇ ਇਹ ਸਾਬਤ ਕੀਤਾ ਹੈ।
ਇਸ ਵਿੱਚ, ਇੱਕ ਵਿਲੱਖਣ ਜਨਜਾਤੀ ਦੇ ਲੋਕਾਂ ਦੇ ਅੱਗੇ ਪੱਛਮੀ ਸੰਗੀਤ ਵਜਾਇਆ ਗਿਆ।
ਇਸ ਅਫ਼ਰੀਕਨ ਜਨਜਾਤੀ ਕੋਲ ਨਵੀਨਤਮ ਦੁਨੀਆ ਤੱਕ ਪਹੁੰਚ ਨਹੀਂ ਸੀ।
ਪਰ ਫੇਰ ਵੀ, ਉਨ੍ਹਾਂ ਨੇ ਖੁਸ਼ੀ ਜਾਂ ਉਦਾਸੀ ਵਾਲੇ ਗਾਣਿਆਂ ਨੂੰ ਸੁਣ ਕੇ ਪਛਾਣ ਲਿਆ।
ਅਜਿਹਾ ਕਿਉਂ ਹੁੰਦਾ ਹੈ, ਬਾਰੇ ਅਜੇ ਅਧਿਐਨ ਨਹੀਂ ਕੀਤਾ ਗਿਆ।
ਪਰ ਸੰਗੀਤ ਇੱਕ ਅਜਿਹੀ ਭਾਸ਼ਾ ਜਾਪਦੀ ਹੈ ਜਿਸਦੀਆਂ ਕੋਈ ਸਰਹੱਦਾਂ ਨਹੀਂ।
ਅਤੇ ਅਸੀਂ ਸਾਰਿਆਂ ਨੇ ਕਿਸੇ ਤਰ੍ਹਾਂ ਇਸਨੂੰ ਸਹੀ ਢੰਗ ਨਾਲ ਸਮਝਣਾ ਸਿੱਖ ਲਿਆ ਹੈ।
ਪਰ, ਸੰਗੀਤ ਦਾ ਉਤਪੰਨਤਾ-ਸੰਬੰਧੀ ਕੋਈ ਫਾਇਦਾ ਨਹੀਂ ਹੁੰਦਾ।
ਇਸਨੂੰ ਅਸੀਂ ਫੇਰ ਵੀ ਸਮਝ ਸਕਦੇ ਹਾਂ, ਇਹ ਸਾਡੀ ਭਾਸ਼ਾ ਨਾਲ ਸੰਬੰਧਤ ਹੁੰਦਾ ਹੈ।
ਕਿਉਂਕਿ ਸੰਗੀਤ ਅਤੇ ਭਾਸ਼ਾ ਇੱਕ-ਦੂਜੇ ਨਾਲ ਸੰਬੰਧਤ ਹਨ।
ਦਿਮਾਗ ਵਿੱਚ ਇਨ੍ਹਾਂ ਦਾ ਸੰਸਾਧਨ ਇੱਕੋ ਢੰਗ ਨਾਲ ਹੁੰਦਾ ਹੈ।
ਇਨ੍ਹਾਂ ਦੀ ਕਾਰਜ-ਪ੍ਰਣਾਲੀ ਵੀ ਇੱਕੋ-ਜਿਹੀ ਹੁੰਦੀ ਹੈ।
ਦੋਵੇਂ ਵਿਸ਼ੇਸ਼ ਨਿਯਮਾਂ ਦੇ ਅਨੁਸਾਰ ਧੁਨੀਆਂ ਅਤੇ ਆਵਾਜ਼ਾਂ ਨੂੰ ਸੰਯੋਜਿਤ ਕਰਦੇ ਹਨ।
ਬੱਚੇ ਵੀ ਸੰਗੀਤ ਨੂੰ ਸਮਝਦੇ ਹਨ, ਉਨ੍ਹਾਂ ਨੇ ਇਹ ਕੁੱਖ ਵਿੱਚ ਹੀ ਸਿੱਖਿਆ ਸੀ।
ਉੱਥੇ ਉਹ ਆਪਣੀ ਮਾਂ ਦੀ ਭਾਸ਼ਾ ਦੀ ਲੈਅ ਜਾਂ ਰਾਗ ਸੁਣਦੇ ਹਨ।
ਫੇਰ ਉਹ ਜਦੋਂ ਇਸ ਦੁਨੀਆ ਵਿੱਚ ਆਉਂਦੇ ਹਨ, ਉਹ ਸੰਗੀਤ ਸਮਝ ਸਕਦੇ ਹਨ।
ਇਹ ਕਿਹਾ ਜਾ ਸਕਦਾ ਹੈ ਕਿ ਸੰਗੀਤ ਭਾਸ਼ਾਵਾਂ ਦੀ ਲੈਅ ਦੀ ਨਕਲ ਕਰਦਾ ਹੈ।
ਭਾਵਨਾ ਨੂੰ ਵੀ ਗਤੀ ਰਾਹੀਂ ਭਾਸ਼ਾ ਅਤੇ ਸੰਗੀਤ, ਦੋਹਾਂ ਵਿੱਚ ਜ਼ਾਹਿਰ ਕੀਤਾ ਜਾ ਸਕਦਾ ਹੈ।
ਇਸਲਈ ਆਪਣੀ ਭਾਸ਼ਾਈ ਜਾਣਕਾਰੀ ਦੀ ਵਰਤੋਂ ਦੁਆਰਾ, ਅਸੀਂ ਸੰਗੀਤ ਵਿੱਚ ਭਾਵਨਾਵਾਂ ਨੂੰ ਸਮਝਦੇ ਹਾਂ।
ਇਸਤੋਂ ਉਲਟ, ਸੰਗੀਤਕ ਵਿਅਕਤੀ ਅਕਸਰ ਭਾਸ਼ਾਵਾਂ ਨੂੰ ਸਰਲਤਾ ਨਾਲ ਸਿੱਖਦੇ ਹਨ।
ਕਈ ਸੰਗੀਤਕਾਰ ਭਾਸ਼ਾਵਾਂ ਨੂੰ ਰਾਗਾਂ ਵਾਂਗ ਯਾਦ ਕਰ ਲੈਂਦੇ ਹਨ।
ਇਸ ਤਰ੍ਹਾਂ, ਉਹ ਭਾਸ਼ਾਵਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਸਕਦੇ ਹਨ।
ਦਿਲਚਸਪ ਚੀਜ਼ ਇਹ ਹੈ ਕਿ ਦੁਨੀਆ ਭਰ ਵਿੱਚ ਲੋਰੀਆਂ ਬਹੁਤ ਮੇਲ ਖਾਂਦੀਆਂ ਹਨ।
ਇਸਤੋਂ ਸਾਬਤ ਹੁੰਦਾ ਹੈ ਕਿ ਸੰਗੀਤ ਦੀ ਭਾਸ਼ਾ ਕਿੰਨੀ ਅੰਤਰ-ਰਾਸ਼ਟਰੀ ਹੈ।
ਅਤੇ ਇਹ ਸ਼ਾਇਦ ਸਾਰੀਆਂ ਭਾਸ਼ਾਵਾਂ ਵਿੱਚ ਸਭ ਤੋਂ ਸੁੰਦਰ ਵੀ ਹੈ...