ਪ੍ਹੈਰਾ ਕਿਤਾਬ
ਅਨੁਵੰਸ਼ਕ ਤੱਤ ਭਾਸ਼ਾ ਨੂੰ ਪ੍ਰਭਾਵਿਤ ਕਰਦੇ ਹਨ
ਅਨੁਵੰਸ਼ਕ ਤੱਤ ਭਾਸ਼ਾ ਨੂੰ ਪ੍ਰਭਾਵਿਤ ਕਰਦੇ ਹਨ
ਸਾਡੇ ਦੁਆਰਾ ਬੋਲੀ ਜਾਂਦੀ ਭਾਸ਼ਾ ਸਾਡੇ ਖਾਨਦਾਨ ਉੱਤੇ ਆਧਾਰਿਤ ਹੁੰਦੀ ਹੈ।
ਪਰ ਸਾਡੇ ਅਨੁਵੰਸ਼ਕ ਤੱਤ ਵੀ ਸਾਡੀ ਭਾਸ਼ਾ ਲਈ ਜ਼ਿੰਮੇਵਾਰ ਹੁੰਦੇ ਹਨ।
ਸਕਾਟਿਸ਼ ਖੋਜਕਰਤਾ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ।
ਉਨ੍ਹਾਂ ਨੇ ਜਾਂਚ ਕੀਤੀ ਹੈ ਅੰਗਰੇਜ਼ੀ ਕਿਸ ਤਰ੍ਹਾਂ ਚੀਨੀ ਨਾਲੋਂ ਭਿੰਨ ਹੈ।
ਅਜਿਹਾ ਕਰਦਿਆਂ ਹੋਇਆਂ, ਉਨ੍ਹਾਂ ਨੇ ਖੋਜ ਕੀਤੀ ਕਿ ਅਨੁਵੰਸ਼ਕ ਤੱਤ ਵੀ ਇੱਕ ਭੂਮਿਕਾ ਅਦਾ ਕਰਦੇ ਹਨ।
ਕਿਉਂਕਿ ਅਨੁਵੰਸ਼ਕ ਤੱਤ ਸਾਡੇ ਦਿਮਾਗੀ ਵਿਕਾਸ ਨੂੰ ਪ੍ਰਭਾਵਿਤ ਕਰਦੇ ਹਨ।
ਭਾਵ, ਇਹ ਸਾਡੇ ਦਿਮਾਗ ਦੇ ਢਾਂਚਿਆਂ ਨੂੰ ਅਕਾਰ ਦੇਂਦੇ ਹਨ।
ਇਸ ਤਰ੍ਹਾਂ, ਸਾਡੀ ਭਾਸ਼ਾਵਾਂ ਨੂੰ ਸਿੱਖਣ ਦੀ ਕਾਬਲੀਅਤ ਨਿਰਧਾਰਿਤ ਹੁੰਦੀ ਹੈ।
ਅਨੁਵੰਸ਼ਕ ਤੱਤਾਂ ਦੇ ਦੋ ਰੁਪਾਂਤਰ ਇਸ ਕਾਰਜ ਲਈ ਮਹੱਤਵਪੂਰਨ ਹੁੰਦੇ ਹਨ।
ਜੇਕਰ ਇੱਕ ਵਿਸ਼ੇਸ਼ ਰੁਪਾਂਤਰ ਦੁਰਲੱਭ ਹੁੰਦਾ ਹੈ, ਧੁਨੀ-ਆਧਾਰਿਤ ਭਾਸ਼ਾਵਾਂ ਦਾ ਵਿਕਾਸ ਹੁੰਦਾ ਹੈ।
ਇਸਲਈ ਧੁਨੀ-ਆਧਾਰਿਤ ਭਾਸ਼ਾਵਾਂ ਅਨੁਵੰਸ਼ਕ ਤੱਤਾਂ ਦੇ ਰੁਪਾਂਤਰਾਂ ਤੋਂ ਵਾਂਝੇ ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਹਨ।
ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ, ਸ਼ਬਦਾਂ ਦੇ ਅਰਥ ਧੁਨੀਆਂ ਦੇ ਉਤਾਰ-ਚੜ੍ਹਾਅ ਦੁਆਰਾ ਨਿਰਧਾਰਿਤ ਕੀਤੇ ਜਾਂਦੇ ਹਨ।
ਉਦਾਹਰਣ ਵਜੋਂ, ਚੀਨੀ ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ ਸ਼ਾਮਲ ਹੈ।
ਪਰ, ਜੇਕਰ ਇਹ ਅਨੁਵੰਸ਼ਕ ਤੱਤ ਰੁਪਾਂਤਰ ਭਾਰੂ ਹੋਵੇ, ਹੋਰ ਭਾਸ਼ਾਵਾਂ ਦਾ ਵਿਕਾਸ ਹੁੰਦਾ ਹੈ।
ਅੰਗਰੇਜ਼ੀ ਇੱਕ ਧੁਨੀ-ਆਧਾਰਿਤ ਭਾਸ਼ਾ ਨਹੀਂ ਹੈ।
ਇਸ ਅਨੁਵੰਸ਼ਕ ਤੱਤ ਦੇ ਰੁਪਾਂਤਰਾਂ ਦੀ ਵੰਡ ਇੱਕ-ਸਮਾਨ ਨਹੀਂ ਹੈ।
ਭਾਵ, ਇਹ ਦੁਨੀਆ ਵਿੱਚ ਭਿੰਨ ਆਵਿਰਤੀ ਸਮੇਤ ਵਾਪਰਦੇ ਹਨ।
ਪਰ ਭਾਸ਼ਾਵਾਂ ਕੇਵਲ ਤਾਂ ਹੀ ਬਚਦੀਆਂ ਹਨ ਜੇਕਰ ਉਨ੍ਹਾਂ ਨੂੰ ਅੱਗੇ ਲਿਜਾਇਆ ਜਾਂਦਾ ਹੈ।
ਇਸ ਉਦੇਸ਼ ਲਈ, ਬੱਚਿਆਂ ਨੂੰ ਲਾਜ਼ਮੀ ਤੌਰ 'ਤੇ ਆਪਣੇ ਮਾਤਾ-ਪਿਤਾ ਦੀ ਭਾਸ਼ਾ ਦੀ ਨਕਲਕਰਨ ਦੇ ਯੋਗ ਹੋਣਾ ਚਾਹੀਦਾ ਹੈ।
ਇਸਲਈ, ਉਹਨਾਂ ਨੂੰ ਲਾਜ਼ਮੀ ਤੌਰ 'ਤੇ ਭਾਸ਼ਾ ਨੂੰ ਚੰਗੀ ਤਰ੍ਹਾਂ ਸਿੱਖਣ ਦੇ ਯੋਗ ਹੋਣਾ ਚਾਹੀਦਾ ਹੈ।
ਕੇਵਲ ਉਦੋਂ ਹੀ ਇਹ ਪੀੜ੍ਹੀ ਤੋਂ ਪੀੜ੍ਹੀ ਅੱਗੇ ਲਿਜਾਈ ਜਾਵੇਗੀ।
ਅਨੁਵੰਸ਼ਕ ਤੱਤ ਦਾ ਪੁਰਾਣਾ ਰੁਪਾਂਤਰ ਧੁਨੀ-ਆਧਾਰਿਤ ਭਾਸ਼ਾਵਾਂ ਨੂੰ ਉਤਸ਼ਾਹਿਤਕਰਦਾ ਹੈ।
ਇਸਲਈ, ਭੂਤਕਾਲ ਵਿੱਚ ਸ਼ਾਇਦ ਮੌਜੂਦਾ ਸਮੇਂ ਨਾਲੋਂ ਵੱਧ ਧੁਨੀ-ਆਧਾਰਿਤ ਭਾਸ਼ਾਵਾਂ ਸਨ।
ਪਰ ਸਾਨੂੰ ਅਨੁਵੰਸ਼ਕ ਅੰਸ਼ਾਂ ਦਾ ਨਿਊਨਤਮ ਅੰਦਾਜ਼ਾ ਨਹੀਂ ਲਾਉਣਾ ਚਾਹੀਦਾ।
ਇਹ ਕੇਵਲ ਭਾਸ਼ਾਵਾਂ ਦੇ ਵਿਕਾਸ ਬਾਰੇ ਵੇਰਵਾ ਪ੍ਰਦਾਨ ਕਰ ਸਕਦੇ ਹਨ।
ਪਰ ਅੰਗਰੇਜ਼ੀ, ਜਾਂ ਚੀਨੀ ਲਈ ਕੋਈ ਅਨੁਵੰਸ਼ਕ ਤੱਤ ਮੌਜੂਦ ਨਹੀਂ।
ਕੋਈ ਵੀ ਵਿਅਕਤੀ ਕੋਈ ਵੀ ਭਾਸ਼ਾ ਸਿੱਖ ਸਕਦਾ ਹੈ।
ਤੁਹਾਨੂੰ ਇਸਦੇ ਲਈ ਅਨੁਵੰਸ਼ਕ ਤੱਤਾਂ ਦੀ ਲੋੜ ਨਹੀਂ, ਪਰ ਲੋੜ ਹੈ ਕੇਵਲ ਉਤਸੁਕਤਾ ਅਤੇ ਅਨੁਸ਼ਾਸਨ ਦੀ!