ਪ੍ਹੈਰਾ ਕਿਤਾਬ
ਕੇਵਲ ਮਜ਼ਬੂਤ ਸ਼ਬਦ ਕਾਇਮ ਰਹਿੰਦੇ ਹਨ!
ਕੇਵਲ ਮਜ਼ਬੂਤ ਸ਼ਬਦ ਕਾਇਮ ਰਹਿੰਦੇ ਹਨ!
ਬਹੁਤ ਘੱਟ ਵਰਤੇ ਜਾਣ ਵਾਲੇ ਸ਼ਬਦ, ਆਮ ਤੌਰ 'ਤੇ ਵਰਤੇ ਜਾਣ ਵਾਲੇ ਸ਼ਬਦਾਂ ਨਾਲੋਂ ਜ਼ਿਆਦਾ ਵਾਰ ਬਦਲਦੇ ਹਨ।
ਇਹ ਉਤਪੱਤੀ ਦੇ ਨਿਯਮਾਂ ਦੇ ਕਾਰਨ ਹੋ ਸਕਦਾ ਹੈ।
ਸਾਂਝੇ ਅਨੁਵੰਸ਼ਕ ਤੱਤ ਸਮੇਂ ਦੇ ਨਾਲ ਘੱਟ ਬਦਲਦੇ ਹਨ।
ਇਹ ਆਪਣੇ ਰੂਪ ਵਿੱਚ ਵਧੇਰੇ ਸਥਿਰ ਹੁੰਦੇ ਹਨ।
ਅਤੇ ਪ੍ਰਤੱਖ ਤੌਰ 'ਤੇ ਇਹ ਸ਼ਬਦਾਂ ਉੱਤੇ ਵੀ ਲਾਗੂ ਹੁੰਦਾ ਹੈ।
ਅੰਗਰੇਜ਼ੀ ਕ੍ਰਿਆਵਾਂ ਦੀ ਅਧਿਐਨ ਦੇ ਲਈ ਜਾਂਚ ਕੀਤੀ ਗਈ।
ਇਸ ਵਿੱਚ, ਕ੍ਰਿਆਵਾਂ ਦੇ ਮੌਜੂਦਾ ਰੂਪਾਂ ਦੀ ਤੁਲਨਾ ਪੁਰਾਣੇ ਰੂਪਾਂ ਨਾਲ ਕੀਤੀ ਗਈ।
ਅੰਗਰੇਜ਼ੀ ਵਿੱਚ ਦੱਸ ਸਭ ਤੋਂ ਵੱਧ ਸਧਾਰਨ ਕ੍ਰਿਆਵਾਂ ਅਨਿਯਮਿਤ ਹਨ।
ਹੋਰ ਜ਼ਿਆਦਾਤਰ ਕ੍ਰਿਆਵਾਂ ਨਿਯਮਿਤ ਹਨ।
ਪਰ ਮੱਧਕਾਲੀਨ ਯੁੱਗ ਵਿੱਚ, ਵਧੇਰੇ ਕ੍ਰਿਆਵਾਂ ਅਨਿਯਮਿਤ ਸਨ।
ਇਸਲਈ ਅਨਿਯਮਿਤ ਕ੍ਰਿਆਵਾਂ ਜਿਹੜੀਆਂ ਸ਼ਾਇਦ ਹੀ ਕਦੀ ਵਰਤੀਆਂ ਜਾਂਦੀਆਂ ਸਨ, ਨਿਯਮਿਤ ਕ੍ਰਿਆਵਾਂ ਬਣ ਗਈਆਂ।
300 ਸਾਲਾਂ ਵਿੱਚ, ਅੰਗਰੇਜ਼ੀ ਵਿੱਚ ਸ਼ਾਇਦ ਹੀ ਕੋਈ ਬਚੀਆਂ ਹੋਈਆਂ ਅਨਿਯਮਿਤ ਕ੍ਰਿਆਵਾਂ ਰਹਿ ਜਾਣਗੀਆਂ।
ਹੋਰ ਅਧਿਐਨ ਵੀ ਦਰਸਾਉਂਦੇ ਹਨ ਕਿ ਭਾਸ਼ਾਵਾਂ ਦੀ ਚੋਣ ਅਨੁਵੰਸ਼ਕ ਤੱਤਾਂ ਵਾਂਗ ਕੀਤੀ ਜਾਂਦੀ ਹੈ।
ਖੋਜਕਰਤਾਵਾਂ ਨੇ ਵੱਖ-ਵੱਖ ਭਾਸ਼ਾਵਾਂ ਵਿੱਚੋਂ ਆਮ ਸ਼ਬਦਾਂ ਦੀ ਤੁਲਨਾ ਕੀਤੀ।
ਇਸ ਪ੍ਰਕ੍ਰਿਆ ਵਿੱਚ, ਉਨ੍ਹਾਂ ਨੇ ਸਮਾਨ ਅਰਥ ਵਾਲੇ ਇੱਕੋ-ਜਿਹੇ ਸ਼ਬਦਾਂ ਦੀ ਚੋਣ ਕੀਤੀ।
ਉਦਾਹਰਣ ਵਜੋਂ:
water, Wasser, vatten
ਇਨ੍ਹਾਂ ਸ਼ਬਦਾਂ ਦਾ ਮੂਲ ਸਾਂਝਾ ਹੈ ਅਤੇ ਇਸਲਈ ਇਹ ਇੱਕ-ਦੂਜੇ ਨਾਲ ਬਹੁਤ ਮਿਲਦੇ ਹਨ।
ਕਿਉਂਕਿ ਇਹ ਮਹੱਤਵਪੂਰਨ ਸ਼ਬਦ ਹਨ, ਇਹ ਸਾਰੀਆਂ ਭਾਸ਼ਾਵਾਂ ਵਿੱਚ ਜ਼ਿਆਦਾਤਰ ਵਰਤੇ ਜਾਂਦੇ ਹਨ।
ਇਸ ਤਰ੍ਹਾਂ, ਇਹ ਆਪਣਾ ਰੂਪ ਕਾਇਮ ਰੱਖਣ ਦੇ ਯੋਗ ਹੁੰਦੇ ਹਨ - ਅਤੇ ਹੁਣ ਤੱਕ ਸਮਾਨ ਹਨ।
ਘੱਟ ਮਹੱਤਵਪੂਰਨ ਸ਼ਬਦ ਵਧੇਰੇ ਤੇਜ਼ੀ ਨਾਲ ਬਦਲਦੇ ਹਨ।
ਬਲਕਿ, ਇਹ ਹੋਰ ਸ਼ਬਦਾਂ ਨਾਲ ਤਬਦੀਲ ਹੋ ਜਾਂਦੇ ਹਨ।
ਇਸ ਤਰ੍ਹਾਂ, ਬਹੁਤ ਘੱਟ ਵਰਤੇ ਜਾਣ ਵਾਲੇ ਸ਼ਬਦ ਆਪਣੇ ਆਪ ਨੂੰ ਵੱਖ-ਵੱਖ ਭਾਸ਼ਾਵਾਂਵਿੱਚ ਅਲੱਗ ਕਰਦੇ ਹਨ।
ਬਹੁਤ ਘੱਟ ਵਰਤੇ ਜਾਣ ਵਾਲੇ ਸ਼ਬਦ ਕਿਉਂ ਬਦਲਦੇ ਹਨ, ਇਹ ਅਸਪੱਸ਼ਟ ਹੈ।
ਇਹ ਸੰਭਵ ਹੈ ਕਿ ਅਕਸਰ ਇਨ੍ਹਾਂ ਦੀ ਵਰਤੋਂ ਗ਼ਲਤ ਜਾਂ ਉਚਾਰਨ ਅਸ਼ੁੱਧ ਹੁੰਦਾ ਹੈ।
ਇਸਦਾ ਕਾਰਨ ਇਹ ਤੱਥ ਹੈ ਕਿ ਬੁਲਾਰੇ ਇਨ੍ਹਾਂ ਨਾਲ ਪਰਿਚਿਤ ਨਹੀਂ ਹੁੰਦੇ।
ਪਰ ਸ਼ਾਇਦ ਮਹੱਤਵਪੂਰਨ ਸ਼ਬਦ ਹਮੇਸ਼ਾਂ ਇੱਕ-ਸਮਾਨ ਹੋਣੇ ਚਾਹੀਦੇ ਹਨ।
ਕਿਉਂਕਿ ਤਾਂ ਹੀ ਇਨ੍ਹਾਂ ਨੂੰ ਸਹੀ ਢੰਗ ਨਾਲ ਸਮਝਿਆ ਜਾ ਸਕਦਾ ਹੈ।
ਅਤੇ ਸਮਝਣ ਦੇ ਉਦੇਸ਼ ਨਾਲ ਹੀ ਸ਼ਬਦਾਂ ਦੀ ਹੋਂਦ ਹੈ...