ਪ੍ਹੈਰਾ ਕਿਤਾਬ
ਮੂਲ ਭਾਸ਼ਾ ਹਮੇਸ਼ਾਂ ਸਭ ਤੋਂ ਮਹੱਤਵਪੂਰਨ ਭਾਸ਼ਾ ਹੁੰਦੀ ਹੈ
© Dark1elf | Dreamstime.com
ਮੂਲ ਭਾਸ਼ਾ ਹਮੇਸ਼ਾਂ ਸਭ ਤੋਂ ਮਹੱਤਵਪੂਰਨ ਭਾਸ਼ਾ ਹੁੰਦੀ ਹੈ
ਸਾਡੀ ਮੂਲ ਭਾਸ਼ਾ ਸਾਡੇ ਦੁਆਰਾ ਸਿੱਖੀ ਗਈ ਪਹਿਲੀ ਭਾਸ਼ਾ ਹੁੰਦੀ ਹੈ।
ਇਹ ਕੁਦਰਤੀ ਤੌਰ 'ਤੇ ਹੁੰਦਾ ਹੈ, ਇਸਲਈ ਸਾਨੂੰ ਇਸਦਾ ਪਤਾ ਨਹੀਂ ਲੱਗਦਾ।
ਜ਼ਿਆਦਾਤਰ ਵਿਅਕਤੀਆਂ ਦੀ ਕੇਵਲ ਇੱਕ ਮੂਲ ਭਾਸ਼ਾ ਹੁੰਦੀ ਹੈ।
ਹੋਰ ਸਾਰੀਆਂ ਭਾਸ਼ਾਵਾਂ ਦਾ ਅਧਿਐਨ ਵਿਦੇਸ਼ੀ ਭਾਸ਼ਾਵਾਂ ਦੇ ਤੌਰ 'ਤੇ ਕੀਤਾ ਜਾਂਦਾ ਹੈ।
ਬੇਸ਼ੱਕ, ਕਈ ਵਿਅਕਤੀ ਅਜਿਹੇ ਵੀ ਹੁੰਦੇ ਹਨ ਜਿਹੜੇ ਬਹੁਤ ਸਾਰੀਆਂ ਭਾਸ਼ਾਵਾਂ ਦੇ ਨਾਲ ਵੱਡੇ ਹੁੰਦੇ ਹਨ।
ਪਰ, ਉਹ ਵਿਸ਼ੇਸ਼ ਰੂਪ ਵਿੱਚ ਇਨ੍ਹਾਂ ਭਾਸ਼ਾਵਾਂ ਨੂੰ ਸਹਿਜਤਾ ਦੇ ਵੱਖ-ਵੱਖ ਪੱਧਰਾਂ ਨਾਲ ਬੋਲਦੇ ਹਨ।
ਆਮ ਤੌਰ 'ਤੇ, ਭਾਸ਼ਾਵਾਂ ਦੀ ਵਰਤੋਂ ਵੀ ਵੱਖ-ਵੱਖ ਢੰਗਾਂ ਨਾਲ ਕੀਤੀ ਜਾਂਦੀ ਹੈ।
ਉਦਾਹਰਣ ਵਜੋਂ, ਇੱਕ ਭਾਸ਼ਾ ਕੰਮ ਦੇ ਸਥਾਨ 'ਤੇ ਵਰਤੀ ਜਾਂਦੀ ਹੈ।
ਦੂਜੀ ਘਰ ਵਿੱਚ ਵਰਤੀ ਜਾਂਦੀ ਹੈ।
ਅਸੀਂ ਕਿਸੇ ਭਾਸ਼ਾ ਨੂੰ ਕਿੰਨੀ ਚੰਗੀ ਤਰ੍ਹਾਂ ਬੋਲਦੇ ਹਾਂ, ਇਹ ਕਈ ਕਾਰਕਾਂ ਉੱਤੇ ਨਿਰਭਰ ਕਰਦਾ ਹੈ।
ਜਦੋਂ ਅਸੀਂ ਇਸਨੂੰ ਛੋਟੇ ਬੱਚਿਆਂ ਵਜੋਂ ਸਿੱਖਦੇ ਹਾਂ, ਅਸੀਂ ਇਸਨੂੰ ਬਹੁਤ ਵਧੀਆ ਸਿੱਖਦੇ ਹਾਂ।
ਸਾਡਾ ਬੋਲੀ ਕੇਂਦਰ ਜ਼ਿੰਦਗੀ ਦੇ ਇਨ੍ਹਾਂ ਸਾਲਾਂ ਵਿੱਚ ਸਭ ਤੋਂ ਵੱਧ ਪ੍ਰਭਾਵਾਸ਼ਾਲੀ ਢੰਗ ਨਾਲ ਕੰਮ ਕਰਦਾ ਹੈ।
ਅਸੀਂ ਕਿਸੇ ਭਾਸ਼ਾ ਨੂੰ ਆਮ ਤੌਰ 'ਤੇ ਕਿੰਨਾ ਬੋਲਦੇ ਹਾਂ, ਵੀ ਮਹੱਤਵਪੂਰਨ ਹੁੰਦਾ ਹੈ।
ਅਸੀਂ ਜਿੰਨਾ ਜ਼ਿਆਦਾ ਇਸਦੀ ਵਰਤੋਂ ਕਰਾਂਗੇ, ਉਨਾ ਹੀ ਵਧੀਆ ਅਸੀਂ ਇਸਨੂੰ ਬੋਲਾਂਗੇ।
ਪਰ ਖੋਜਕਰਤਾਵਾਂ ਦਾ ਵਿਸ਼ਵਾਸ ਹੈ ਕਿ ਇੱਕ ਵਿਅਕਤੀ ਦੋ ਭਾਸ਼ਾਵਾਂ ਨੂੰ ਬਰਾਬਰ ਮੁਹਾਰਤ ਨਾਲ ਕਦੀ ਨਹੀਂ ਬੋਲ ਸਕਦਾ।
ਇੱਕ ਭਾਸ਼ਾ ਹਮੇਸ਼ਾਂ ਵਧੇਰੇ ਮਹੱਤਵਪੂਰਨ ਭਾਸ਼ਾ ਹੁੰਦੀ ਹੈ।
ਤਜਰਬੇ ਇਸ ਅਨੁਮਾਨ ਦੀ ਪੁਸ਼ਟੀ ਕਰਦੇ ਜਾਪਦੇ ਹਨ।
ਇੱਕ ਅਧਿਐਨ ਦੌਰਾਨ ਕਈ ਵਿਅਕਤੀਆਂ ਦੀ ਜਾਂਚ ਕੀਤੀ ਗਈ।
ਜਾਂਚ-ਅਧੀਨ ਵਿਅਕਤੀਆਂ ਵਿੱਚੋਂ ਅੱਧੇ ਦੋ ਭਾਸ਼ਾਵਾਂ ਸਹਿਜਤਾ ਨਾਲ ਬੋਲਦੇ ਸਨ।
ਚੀਨੀ ਮੂਲ ਭਾਸ਼ਾ ਸੀ ਅਤੇ ਅੰਗਰੇਜ਼ੀ ਦੂਜੀ ਭਾਸ਼ਾ ਸੀ।
ਜਾਂਚ-ਅਧੀਨ ਵਿਅਕਤੀਆਂ ਵਿੱਚੋਂ ਬਾਕੀ ਕੇਵਲ ਅੰਗਰੇਜ਼ੀ ਆਪਣੀ ਮੂਲ ਭਾਸ਼ਾ ਵਜੋਂ ਬੋਲਦੇ ਸਨ।
ਇਨ੍ਹਾਂ ਵਿਅਕਤੀਆਂ ਨੇ ਅੰਗਰੇਜ਼ੀ ਵਿੱਚ ਸਧਾਰਨ ਪ੍ਰਸ਼ਨ ਹੱਲ ਕਰਨੇ ਸਨ।
ਇਸ ਦੌਰਾਨ, ਦਿਮਾਗਾਂ ਦੀ ਕਾਰਜਸ਼ੀਲਤਾ ਮਾਪੀ ਗਈ।
ਅਤੇ ਜਾਂਚ-ਅਧੀਨ ਵਿਅਕਤੀਆਂ ਦੇ ਦਿਮਾਗਾਂ ਦੇ ਅੰਦਰ ਫ਼ਰਕ ਦਿਖਾਈ ਦਿੱਤੇ।
ਬਹੁ-ਭਾਸ਼ਾਈ ਵਿਅਕਤੀਆਂ ਵਿੱਚ, ਦਿਮਾਗ ਦਾ ਇੱਕ ਭਾਗ ਵਿਸ਼ੇਸ਼ ਰੂਪ ਵਿੱਚ ਕਾਰਜਸ਼ੀਲ ਸੀ।
ਦੂਜੇ ਪਾਸੇ, ਇੱਕ-ਭਾਸ਼ਾਈ ਵਿਅਕਤੀਆਂ ਨੇ ਇਸ ਭਾਗ ਵਿੱਚ ਕੋਈ ਕਾਰਜਸ਼ੀਲਤਾ ਨਹੀਂ ਦਿਖਾਈ।
ਦੋਹਾਂ ਸਮੂਹਾਂ ਨੇ ਸਮਾਨ ਗਤੀ ਅਤੇ ਵਧੀਆ ਢੰਗ ਨਾਲ ਪ੍ਰਸ਼ਨ ਹੱਲ ਕੀਤੇ।
ਇਸਦੇ ਬਾਵਜੂਦ, ਚੀਨੀਆਂ ਨੇ ਹਰੇਕ ਚੀਜ਼ ਦਾ ਅਨੁਵਾਦ ਆਪਣੀ ਮੂਲ ਭਾਸ਼ਾ ਵਿੱਚ ਕੀਤਾ।