ਪ੍ਹੈਰਾ ਕਿਤਾਬ

ਜਿਹੜੇ ਬੋਲਣਾ ਚਾਹੁੰਦੇ ਹਨ, ਉਨ੍ਹਾਂ ਨੂੰ ਲਿਖਣਾ ਜ਼ਰੂਰ ਚਾਹੀਦਾ ਹੈ!

ar AR de DE em EM en EN es ES fr FR it IT ja JA pt PT px PX zh ZH af AF be BE bg BG bn BN bs BS ca CA cs CS el EL eo EO et ET fa FA fi FI he HE hr HR hu HU id ID ka KA kk KK kn KN ko KO lt LT lv LV mr MR nl NL nn NN pa PA pl PL ro RO ru RU sk SK sq SQ sr SR sv SV tr TR uk UK vi VI

ਜਿਹੜੇ ਬੋਲਣਾ ਚਾਹੁੰਦੇ ਹਨ, ਉਨ੍ਹਾਂ ਨੂੰ ਲਿਖਣਾ ਜ਼ਰੂਰ ਚਾਹੀਦਾ ਹੈ!

ਵਿਦੇਸ਼ੀ ਭਾਸ਼ਾਵਾਂ ਸਿੱਖਣਾ ਹਮੇਸ਼ਾਂ ਆਸਾਨ ਨਹੀਂ ਹੁੰਦਾ। ਆਮ ਤੌਰ 'ਤੇ ਭਾਸ਼ਾ ਦੇ ਵਿਦਿਆਰਥੀ ਸ਼ੁਰੂ ਵਿੱਚ ਵਿਸ਼ੇਸ਼ ਤੌਰ 'ਤੇ ਬੋਲਣਾ ਮੁਸ਼ਕਲ ਮਹਿਸੂਸ ਕਰਦੇ ਹਨ। ਕਈਆਂ ਕੋਲ ਨਵੀਂ ਭਾਸ਼ਾ ਵਿੱਚ ਵਾਕ ਬੋਲਣ ਦੀ ਹਿੰਮਤ ਨਹੀਂ ਹੁੰਦੀ। ਉਹ ਗ਼ਲਤੀਆਂ ਕਰਨ ਤੋਂ ਬਹੁਤ ਘਬਰਾਉਂਦੇ ਹਨ। ਅਜਿਹੇ ਵਿਦਿਆਰਥੀਆਂ ਲਈ, ਲਿਖਣਾ ਇੱਕ ਹੱਲ ਹੋ ਸਕਦਾ ਹੈ। ਜਿਹੜੀ ਚੰਗੀ ਤਰ੍ਹਾਂ ਬੋਲਣਾ ਸਿੱਖਣਾ ਚਾਹੁੰਦੇ ਹਨ, ਨੂੰ ਵੱਧ ਤੋਂ ਵੱਧ ਸੰਭਵਤੌਰ 'ਤੇ ਲਿਖਣਾ ਚਾਹੀਦਾ ਹੈ। ਲਿਖਾਈ ਨਵੀਂ ਭਾਸ਼ਾ ਅਪਨਾਉਣ ਵਿੱਚ ਸਾਡੀ ਸਹਾਇਤਾ ਕਰਦੀ ਹੈ। ਇਸਦੇ ਕਈ ਕਾਰਨ ਹਨ। ਲਿਖਾਈ ਦੀ ਕਿਰਿਆ ਬੋਲਣ ਨਾਲੋਂ ਵੱਖਰੀ ਹੁੰਦੀ ਹੈ। ਇਹ ਬਹੁਤ ਹੀ ਜ਼ਿਆਦਾ ਗੁੰਝਲਦਾਰ ਕਾਰਜ-ਪ੍ਰਣਾਲੀ ਹੈ। ਲਿਖਣ ਦੇ ਦੌਰਾਨ, ਅਸੀਂ ਸਹੀ ਸ਼ਬਦਾਂ ਦੀ ਵਰਤੋਂ ਬਾਰੇ ਵਿਚਾਰ ਕਰਨ ਵਿੱਚ ਵਧੇਰੇਸਮਾਂ ਲੈਂਦੇ ਹਾਂ। ਅਜਿਹਾ ਕਰਦਿਆਂ ਹੋਇਆਂ, ਸਾਡਾ ਦਿਮਾਗ ਨਵੀਂ ਭਾਸ਼ਾ ਨਾਲ ਵਧੇਰੇ ਤੀਬਰਤਾ ਨਾਲ ਕੰਮ ਕਰਦਾ ਹੈ। ਅਸੀਂ ਲਿਖਣ ਦੌਰਾਨ ਬਹੁਤ ਹੀ ਜ਼ਿਆਦਾ ਆਰਾਮਦਾਇਕ ਮਹਿਸੂਸ ਕਰਦੇ ਹਾਂ। ਇਸਦੇ ਲਈ ਕੋਈ ਵੀ ਕਿਸੇ ਜਵਾਬ ਦੀ ਉਡੀਕ ਨਹੀਂ ਕਰ ਰਿਹਾ ਹੁੰਦਾ। ਇਸਲਈ ਅਸੀਂ ਹੌਲੀ-ਹੌਲੀ ਭਾਸ਼ਾ ਦਾ ਡਰ ਖ਼ਤਮ ਕਰ ਲੈਂਦੇ ਹਾਂ। ਇਸਤੋਂ ਇਲਾਵਾ, ਲਿਖਾਈ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਦੀ ਹੈ। ਅਸੀਂ ਆਜ਼ਾਦ ਮਹਿਸੂਸ ਕਰਦੇ ਹਾਂ ਅਤੇ ਨਵੀਂ ਭਾਸ਼ਾ ਨਾਲ ਵਧੇਰੇ ਖੇਡਦੇ ਹਾਂ। ਲਿਖਾਈ ਸਾਨੂੰ ਬੋਲਣ ਦੇ ਮੁਕਾਬਲੇ ਜ਼ਿਆਦਾ ਸਮਾਂ ਪ੍ਰਦਾਨ ਕਰਦੀ ਹੈ। ਅਤੇ ਇਹ ਸਾਡੀ ਯਾਦਾਸ਼ਤ ਦਾ ਸਮਰਥਨ ਕਰਦੀ ਹੈ! ਪਰ ਲਿਖਾਈ ਦਾ ਸਭ ਤੋਂ ਵੱਡਾ ਫਾਇਦਾ ਗ਼ੈਰ-ਵਿਅਕਤੀਗਤ ਰੂਪ ਹੈ। ਭਾਵ, ਅਸੀਂ ਆਪਣੇ ਸ਼ਬਦਾਂ ਦੇ ਨਤੀਜਿਆਂ ਦੀ ਨੇੜਤਾ ਨਾਲ ਜਾਂਚ ਕਰ ਸਕਦੇ ਹਾਂ। ਅਸੀਂ ਹਰੇਕ ਚੀਜ਼ ਸਪੱਸ਼ਟਤਾ ਨਾਲ ਆਪਣੇ ਸਾਹਮਣੇ ਦੇਖਦੇ ਹਾਂ। ਇਸ ਤਰ੍ਹਾਂ ਅਸੀਂ ਆਪਣੀਆਂ ਗ਼ਲਤੀਆਂ ਆਪ ਹੀ ਸਹੀ ਕਰ ਸਕਦੇ ਹਾਂ ਅਤੇ ਕਾਰਜ-ਪ੍ਰਣਾਲੀ ਰਾਹੀਂ ਸਿੱਖ ਸਕਦੇ ਹਾਂ। ਨਵੀਂ ਭਾਸ਼ਾ ਵਿੱਚ ਤੁਸੀਂ ਜੋ ਕੁਝ ਲਿਖਦੇ ਹੋ, ਉਹ ਮੌਖਿਕ ਰੂਪ ਵਿੱਚ ਮਹੱਤਵਪੂਰਨ ਨਹੀਂ ਹੈ। ਵਧੇਰੇ ਮਹੱਤਵਪੂਰਨ ਹੈ ਲਿਖੇ ਗਏ ਵਾਕਾਂ ਨੂੰ ਨਿਯਮਿਤ ਤੌਰ 'ਤੇ ਸਹੀ ਰੂਪ ਦੇਣਾ। ਜੇਕਰ ਤੁਸੀਂ ਅਭਿਆਸ ਕਰਨਾ ਚਾਹੁੰਦੇ ਹੋ, ਤੁਸੀਂ ਕੋਈ ਵਿਦੇਸ਼ੀ ਦੋਸਤ ਲੱਭ ਸਕਦੇਹੋ। ਫੇਰ ਤੁਸੀਂ ਉਸਨੂੰ ਕਦੀ ਵਿਅਕਤੀਗਤ ਤੌਰ 'ਤੇ ਮਿਲ ਸਕਦੇ ਹੋ। ਤੁਸੀਂ ਦੇਖੋਗੇ: ਬੋਲਣਾ ਹੁਣ ਵਧੇਰੇ ਆਸਾਨ ਹੈ!