ਪ੍ਹੈਰਾ ਕਿਤਾਬ
ਸਰੀਰ ਬੋਲੀ ਦੇ ਅਨੁਸਾਰ ਪ੍ਰਤੀਕ੍ਰਿਆ ਕਰਦੇ ਹਨ
ਸਰੀਰ ਬੋਲੀ ਦੇ ਅਨੁਸਾਰ ਪ੍ਰਤੀਕ੍ਰਿਆ ਕਰਦੇ ਹਨ
ਬੋਲੀ ਸਾਡੇ ਦਿਮਾਗ ਵਿੱਚ ਸੰਸਾਧਿਤ ਹੁੰਦੀ ਹੈ।
ਸਾਡੇ ਦਿਮਾਗ ਕਾਰਜਸ਼ੀਲ ਹੁੰਦਾ ਹੈ ਜਦੋਂ ਅਸੀਂ ਸੁਣਦੇ ਜਾਂ ਪੜ੍ਹਦੇ ਹਾਂ।
ਇਹ ਵੱਖ-ਵੱਖ ਢੰਗਾਂ ਦੁਆਰਾ ਮਾਪਿਆ ਜਾ ਸਕਦਾ ਹੈ।
ਪਰ ਕੇਵਲ ਸਾਡਾ ਦਿਮਾਗ ਹੀ ਭਾਸ਼ਾਈ ਉਤੇਜਨਾਵਾਂ ਪ੍ਰਤੀ ਪ੍ਰਤੀਕ੍ਰਿਆ ਨਹੀਂ ਕਰਦਾ।
ਤਾਜ਼ਾ ਅਧਿਐਨ ਦਰਸਾਉਂਦੇ ਹਨ ਕਿ ਬੋਲੀ ਵੀ ਸਾਡੇ ਸਰੀਰ ਨੂੰ ਕਾਰਜਸ਼ੀਲ ਕਰਦੀ ਹੈ।
ਸਾਡਾ ਸਰੀਰ ਹਰਕਤ ਵਿੱਚ ਆਉਂਦਾ ਹੈ ਜਦੋਂ ਇਹ ਕੁਝ ਸ਼ਬਦਾਂ ਨੂੰ ਸੁਣਦਾ ਜਾਂ ਬੋਲਦਾ ਹੈ।
ਇਸਤੋਂ ਛੁੱਟ, ਉਹ ਸ਼ਬਦ ਜਿਹੜੇ ਸਰੀਰਕ ਪ੍ਰਤੀਕ੍ਰਿਆਵਾਂ ਦਰਸਾਉਂਦੇ ਹਨ।
ਮੁਸਕਾਨ
ਸ਼ਬਦ ਇਸਦੀ ਇੱਕ ਵਧੀਆ ਉਦਾਹਰਣ ਹੈ।
ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ, ਅਸੀ ਆਪਣੀ ‘ਮੁਸਕਾਨ ਮਾਸਪੇਸ਼ੀ’ ਨੂੰ ਹਰਕਤਵਿੱਚ ਲਿਆਉਂਦੇ ਹਾਂ।
ਨਾਕਾਰਾਤਮਕ ਸ਼ਬਦਾਂ ਦਾ ਵੀ ਇੱਕ ਮਾਪਣਯੋਗ ਪ੍ਰਭਾਵ ਹੁੰਦਾ ਹੈ।
ਦਰਦ
ਸ਼ਬਦ ਇਸਦੀ ਇੱਕ ਉਦਾਹਰਣ ਹੈ।
ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ, ਸਾਡਾ ਸਰੀਰ ਇੱਕ ਸਪੱਸ਼ਟ ਪ੍ਰਤੀਕ੍ਰਿਆ ਦਰਸਾਉਂਦਾ ਹੈ।
ਇਹ ਕਿਹਾ ਜਾ ਸਕਦਾ ਹੈ ਕਿ ਅਸੀਂ ਜੋ ਕੁਝ ਪੜ੍ਹਦੇ ਜਾਂ ਸੁਣਦੇ ਹਾਂ, ਉਸਦੀ ਨਕਲ ਕਰਦੇ ਹਾਂ।
ਜਿੰਨੀ ਵੱਧ ਰੌਚਕ ਬੋਲੀ ਹੁੰਦੀ ਹੈ, ਉਨੀ ਵੱਧ ਅਸੀਂ ਇਸ ਉੱਤੇ ਪ੍ਰਤੀਕ੍ਰਿਆ ਕਰਦੇ ਹਾਂ।
ਨਤੀਜੇ ਵਜੋਂ, ਇੱਕ ਵਿਧੀਪੂਰਬਕ ਵੇਰਵੇ ਦੀ ਮਜ਼ਬੂਤ ਪ੍ਰਤੀਕ੍ਰਿਆ ਹੁੰਦੀ ਹੈ।
ਇੱਕ ਅਧਿਐਨ ਲਈ ਸਰੀਰ ਦੀ ਗਤੀਵਿਧੀ ਨੂੰ ਮਾਪਿਆ ਗਿਆ।
ਜਾਂਚ-ਅਧੀਨ ਵਿਅਕਤੀਆਂ ਨੂੰ ਵੱਖ-ਵੱਖ ਸ਼ਬਦ ਦਿਖਾਏ ਗਏ।
ਇਨ੍ਹਾਂ ਵਿੱਚ ਸਾਕਾਰਾਤਮਕ ਅਤੇ ਨਾਕਾਰਾਤਮਕ ਸ਼ਬਦ ਸ਼ਾਮਲ ਸਨ।
ਅਧਿਐਨਾਂ ਦੇ ਦੌਰਾਨ ਜਾਂਚ-ਅਧੀਨ ਵਿਅਕਤੀਆਂ ਦੇ ਚਿਹਰੇ ਦੇ ਭਾਵ ਬਦਲ ਗਏ।
ਮੂੰਹ ਅਤੇ ਮੱਥੇ ਦੀਆਂ ਗਤੀਵਿਧੀਆਂ ਭਿੰਨ ਸਨ।
ਇਸਤੋਂ ਸਾਬਤ ਹੁੰਦਾ ਹੈ ਕਿ ਬੋਲੀ ਸਾਡੇ ਉੱਤੇ ਮਜ਼ਬੂਤ ਪ੍ਰਭਾਵ ਪਾਉਂਦੀ ਹੈ।
ਸ਼ਬਦ ਕੇਵਲ ਇੱਕ ਸੰਚਾਰ ਦੇ ਮਾਧਿਅਮ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹਨ।
ਸਾਡਾ ਦਿਮਾਗ ਬੋਲੀ ਨੂੰ ਸਰੀਰਕ ਭਾਸ਼ਾ ਵਿੱਚ ਤਬਦੀਲ ਕਰਦਾ ਹੈ।
ਇਹ ਅਸਲ ਵਿੱਚ ਕਿਵੇਂ ਕੰਮ ਕਰਦਾ ਹੈ, ਬਾਰੇ ਅਜੇ ਅਧਿਐਨ ਨਹੀਂ ਕੀਤਾ ਗਿਆ।
ਇਹ ਸੰਭਵ ਹੈ ਕਿ ਅਧਿਐਨ ਦੇ ਨਤੀਜਿਆਂ ਦੇ ਆਧਾਰ 'ਤੇ ਸਿੱਟੇ ਨਿਕਲਣਗੇ।
ਚਿਕਿਤਸਕ ਚਰਚਾ ਕਰ ਰਹੇ ਹਨ ਕਿ ਰੋਗੀਆਂ ਦਾ ਵਧੀਆ ਢੰਗ ਨਾਲ ਇਲਾਜ ਕਿਵੇਂ ਕੀਤਾ ਜਾਵੇ।
ਕਿਉਂਕਿ ਕਈ ਬਿਮਾਰ ਵਿਅਕਤੀ ਇੱਕ ਲੰਬੇ ਇਲਾਜ ਵਿੱਚੋਂ ਲੰਘਦੇ ਹਨ।
ਅਤੇ ਇਸ ਕਾਰਜ-ਪ੍ਰਣਾਲੀ ਦੇ ਦੌਰਾਨ ਕਈ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ...