ਪ੍ਹੈਰਾ ਕਿਤਾਬ
ਅਨੁਵੰਸ਼ਕ ਤਬਦੀਲੀ ਬੋਲਣਾ ਸੰਭਵ ਬਣਾਉਂਦੀ ਹੈ।
© Crbellette | Dreamstime.com
ਅਨੁਵੰਸ਼ਕ ਤਬਦੀਲੀ ਬੋਲਣਾ ਸੰਭਵ ਬਣਾਉਂਦੀ ਹੈ।
ਧਰਤੀ ਉੱਤੇ ਕੇਵਲ ਇਨਸਾਨ ਹੀ ਬੋਲ ਸਕਣ ਵਾਲਾ ਜੀਵਿਤ ਪ੍ਰਾਣੀ ਹੈ।
ਇਹ ਉਸਨੂੰ ਪਸ਼ੂਆਂ ਅਤੇ ਪੌਦਿਆਂ ਤੋਂ ਅਲੱਗ ਕਰਦਾ ਹੈ।
ਬੇਸ਼ੱਕ ਪਸ਼ੂ ਅਤੇ ਪੌਦੇ ਵੀ ਆਪਸ ਵਿੱਚ ਗੱਲਬਾਤ ਕਰਦੇ ਹਨ।
ਪਰ, ਉਹ ਕੋਈ ਗੁੰਝਲਦਾਰ ਅੱਖਰਾਂ ਵਾਲੀ ਭਾਸ਼ਾ ਨਹੀਂ ਬੋਲਦੇ।
ਪਰ ਇਨਸਾਨ ਕਿਉਂ ਬੋਲ ਸਕਦੇ ਹਨ?
ਬੋਲਣ ਦੀ ਸਮਰੱਥਾ ਲਈ ਕੁਝ ਸਰੀਰਕ ਲੱਛਣਾਂ ਦਾ ਹੋਣਾ ਜ਼ਰੂਰੀ ਹੈ।
ਇਹ ਸਰੀਰਕ ਲੱਛਣ ਕੇਵਲ ਇਨਸਾਨਾਂ ਵਿੱਚ ਪਾਏ ਜਾਂਦੇ ਹਨ।
ਪਰ, ਇਸਦਾ ਲਾਜ਼ਮੀ ਤੌਰ 'ਤੇ ਇਹ ਮਤਲਬ ਨਹੀਂ ਕਿ ਇਨ੍ਹਾਂ ਦਾ ਵਿਕਾਸ ਇਨਸਾਨਾਂ ਨੇ ਕੀਤਾ।
ਵਿਕਾਸਵਾਦੀ ਇਤਿਹਾਸ ਵਿੱਚ, ਬਿਨਾਂ ਕਿਸੇ ਕਾਰਨ ਦੇ ਕੁਝ ਨਹੀਂ ਵਾਪਰਦਾ।
ਸਮੇਂ ਦੇ ਨਾਲ ਕਿਤੇ ਨਾ ਕਿਤੇ, ਇਨਸਾਨਾਂ ਨੇ ਬੋਲਣਾ ਸ਼ੁਰੂ ਕੀਤਾ।
ਸਾਨੂੰ ਅਜੇ ਤੱਕ ਇਹ ਪਤਾ ਨਹੀਂ ਕਿ ਅਸਲ ਵਿੱਚ ਅਜਿਹਾ ਕਦੋਂ ਵਾਪਰਿਆ।
ਪਰ ਕੁਝ ਨਾ ਕੁਝ ਜ਼ਰੂਰ ਵਾਪਰਿਆ ਹੋਵੇਗਾ ਜਿਸ ਨਾਲ ਇਨਸਾਨ ਨੂੰ ਬੋਲੀ ਪ੍ਰਾਪਤ ਹੋਈ।
ਖੋਜਕਰਤਾਵਾਂ ਦਾ ਵਿਸ਼ਵਾਸ ਹੈ ਕਿ ਇੱਕ ਅਨੁਵੰਸ਼ਕ ਤਬਦੀਲੀ ਇਸਦੀ ਜ਼ਿੰਮੇਵਾਰ ਸੀ।
ਮਾਨਵ-ਵਿਗਿਆਨੀਆਂ ਨੇ ਵੱਖ-ਵੱਖ ਜੀਵਿਤ ਪ੍ਰਾਣੀਆਂ ਦੀ ਅਨੁਵੰਸ਼ਕ ਸਮੱਗਰੀ ਦੀ ਤੁਲਨਾ ਕੀਤੀ।
ਇਹ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ ਕਿ ਇੱਕ ਵਿਸ਼ੇਸ਼ ਅਨੁਵੰਸ਼ਕ ਤੱਤ ਬੋਲੀ ਨੂੰ ਪ੍ਰਭਾਵਤ ਕਰਦਾ ਹੈ।
ਜਿਨ੍ਹਾਂ ਵਿਅਕਤੀਆਂ ਵਿੱਚ ਇਹ ਖ਼ਰਾਬ ਹੁੰਦਾ ਹੈ, ਨੂੰ ਬੋਲੀ ਵਿੱਚ ਮੁਸ਼ਕਲਾਂ ਆਉਂਦੀਆਂ ਹਨ।
ਉਹ ਆਪਣੇ ਆਪ ਨੂੰ ਚੰਗੀ ਤਰ੍ਹਾਂ ਜ਼ਾਹਿਰ ਨਹੀਂ ਕਰ ਸਕਦੇ ਅਤੇ ਸ਼ਬਦਾਂ ਨੂੰ ਸਮਝਣ ਵਿੱਚ ਬਹੁਤ ਮੁਸ਼ਕਲ ਮਹਿਸੂਸ ਕਰਦੇ ਹਨ।
ਇਸ ਅਨੁਵੰਸ਼ਕ ਤੱਤ ਦੀ ਜਾਂਚ ਮਨੁੱਖਾਂ, ਬਾਂਦਰਾਂ ਅਤੇ ਚੂਹਿਆਂ ਉੱਤੇ ਕੀਤੀ ਗਈ।
ਇਹ ਮਨੁੱਖਾਂ ਅਤੇ ਚਿੰਪਾਜ਼ੀਆਂ ਵਿੱਚ ਕਾਫ਼ੀ ਸਮਾਨ ਹੈ।
ਕੇਵਲ ਦੋ ਛੋਟੇ ਅੰਤਰ ਪਛਾਣੇ ਜਾ ਸਕਦੇ ਹਨ।
ਪਰ ਇਹ ਅੰਤਰ ਦਿਮਾਗ ਵਿੱਚ ਆਪਣੀ ਹੋਂਦ ਬਾਰੇ ਜਾਣੂ ਕਰਵਾਉਂਦੇ ਹਨ।
ਅਨੁਵੰਸ਼ਕ ਤੱਤਾਂ ਦੇ ਨਾਲ-ਨਾਲ, ਉਹ ਦਿਮਾਗ ਦੀਆਂ ਕੁਝ ਵਿਸ਼ੇਸ਼ ਗਤੀਵਿਧੀਆਂ ਉੱਤੇ ਪ੍ਰਭਾਵ ਪਾਉਂਦੇ ਹਨ।
ਇਸਲਈ ਮਨੁੱਖ ਬੋਲ ਸਕਦੇ ਹਨ, ਪਰ ਬਾਂਦਰ ਨਹੀਂ।
ਪਰ, ਮਨੁੱਖੀ ਭਾਸ਼ਾ ਦੀ ਬੁਝਾਰਤ ਦਾ ਹੱਲ ਅਜੇ ਤੱਕ ਨਹੀਂ ਹੋਇਆ।
ਕੇਵਲ ਅਨੁਵੰਸ਼ਕ ਤਬਦੀਲੀ ਹੀ ਬੋਲੀ ਨੂੰ ਸਮਰੱਥ ਬਣਉਣ ਲਈ ਕਾਫ਼ੀ ਨਹੀਂ।
ਖੋਜਕਰਤਾਵਾਂ ਨੇ ਮਨੁੱਖੀ ਅਨੁਵੰਸ਼ਕ ਤੱਤ ਦੇ ਰੁਪਾਂਤਰ ਨੂੰ ਚੂਹਿਆਂ ਵਿੱਚ ਵਿਕਸਿਤ ਕੀਤਾ।
ਇਸਨੇ ਉਨ੍ਹਾਂ ਨੂੰ ਬੋਲਣ ਦੀ ਸਮਰੱਥਾ ਪ੍ਰਦਾਨ ਨਹੀਂ ਕੀਤੀ...
ਪਰ ਉਨ੍ਹਾਂ ਦੀਆਂ ਚੀਕਾਂ ਨੇ ਇੱਕ ਚੋਖਾ ਸ਼ੋਰਗੁਲ ਪੈਦਾ ਕਰ ਦਿੱਤਾ!