ਪ੍ਹੈਰਾ ਕਿਤਾਬ
ਮਸ਼ੀਨੀ ਅਨੁਵਾਦ
© Fizkes | Dreamstime.com
ਮਸ਼ੀਨੀ ਅਨੁਵਾਦ
ਪਾਠਾਂ ਦਾ ਅਨੁਵਾਦ ਕਰਵਾਉਣ ਵਾਲੇ ਵਿਅਕਤੀ ਨੂੰ ਬਹੁਤ ਸਾਰਾ ਪੈਸਾ ਖਰਚਣਾ ਪੈਂਦਾ ਹੈ।
ਪੇਸ਼ੇਵਰ ਦੋਭਾਸ਼ੀਏ ਜਾਂ ਅਨੁਵਾਦਕ ਬਹੁਤ ਮਹਿੰਗੇ ਹੁੰਦੇ ਹਨ।
ਇਸਦੇ ਬਾਵਜੂਦ, ਹੋਰ ਭਾਸ਼ਾਵਾਂ ਨੂੰ ਸਮਝਣ ਦੀ ਮਹੱਤਤਾ ਵਧਦੀ ਜਾ ਰਹੀ ਹੈ।
ਕੰਪਿਊਟਰ ਵਿਗਿਆਨੀ ਅਤੇ ਕੰਪਿਊਟਰ ਭਾਸ਼ਾ ਵਿਗਿਆਨੀ ਇਸ ਮੁਸ਼ਕਲ ਦਾ ਹੱਲ ਲੱਭਣਾਚਾਹੁੰਦੇ ਹਨ।
ਉਹ ਹੁਣ ਕੁਝ ਦੇਰ ਤੋਂ ਮਸ਼ੀਨੀ ਅਨੁਵਾਦਕ ਪ੍ਰੋਗਰਾਮਾਂ ਦੇ ਵਿਕਾਸ ਉੱਤੇ ਕੰਮ ਕਰਰਹੇ ਹਨ।
ਅੱਜਕਲ੍ਹ, ਕਈ ਵੱਖ-ਵੱਖ ਪ੍ਰੋਗਰਾਮ ਉਪਲਬਧ ਹਨ।
ਪਰ ਮਸ਼ੀਨੀ ਅਨੁਵਾਦਾਂ ਦੀ ਉੱਤਮਤਾ ਵਿਸ਼ੇਸ਼ ਤੌਰ ਤੇ ਚੰਗੀ ਨਹੀਂ ਹੈ।
ਪਰ, ਇਸਦੇ ਲਈ ਪ੍ਰੋਗ੍ਰਾਮਰ ਕਸੂਰਵਾਰ ਨਹੀਂ ਹਨ!
ਭਾਸ਼ਾਵਾਂ ਬਹੁਤ ਗੁੰਝਲਦਾਰ ਬਣਤਰਾਂ ਹੁੰਦੀਆਂ ਹਨ।
ਦੂਜੇ ਪਾਸੇ, ਕੰਪਿਊਟਰ, ਸਧਾਰਨ ਗਣਿਤਕ ਸਿਧਾਂਤਾਂ ਉੱਤੇ ਆਧਾਰਿਤ ਹੁੰਦੇ ਹਨ।
ਇਸਲਈ, ਇਹ ਭਾਸ਼ਾਵਾਂ ਨੂੰ ਹਮੇਸ਼ਾਂ ਸਹੀ ਢੰਗ ਨਾਲ ਸੰਸਾਧਿਤ ਨਹੀਂ ਕਰ ਸਕਦੇ।
ਇੱਕ ਅਨੁਵਾਦਕ ਪ੍ਰੋਗ੍ਰਾਮ ਲਈ ਇੱਕ ਭਾਸ਼ਾ ਨੂੰ ਸੰਪੂਰਨ ਤੌਰ 'ਤੇ ਸਿੱਖਣਾ ਲਾਜ਼ਮੀ ਹੈ।
ਇਸ ਉਦੇਸ਼ ਦੀ ਪੂਰਤੀ ਲਈ, ਮਾਹਿਰਾਂ ਨੂੰ ਇਸਨੂੰ ਹਜ਼ਾਰਾਂ ਸ਼ਬਦ ਅਤੇ ਨਿਯਮ ਸਿਖਾਉਣੇ ਪੈਣਗੇ।
ਇਹ ਅਮਲੀ ਰੂਪ ਵਿੱਚ ਸੰਭਵ ਨਹੀਂ ਹੈ।
ਕਿਸੇ ਕੰਪਿਊਟਰ ਤੋਂ ਅੰਕੜਿਆਂ ਦਾ ਕੰਮ ਲੈਣਾ ਵਧੇਰੇ ਆਸਾਨ ਹੈ।
ਇਹ ਅਜਿਹੇ ਕੰਮਾਂ ਲਈ ਵਧੀਆ ਹੁੰਦਾ ਹੈ!
ਇੱਕ ਕੰਪਿਊਟਰ ਇਹ ਦੱਸ ਸਕਦਾ ਹੈ ਕਿ ਕਿਹੜੇ ਸੰਯੋਜਨ ਸਾਂਝੇ ਹਨ।
ਉਦਾਹਰਣ ਵਜੋਂ, ਇਹ ਪਛਾਣ ਲੈਂਦਾ ਹੈ ਕਿ ਕਿਹੜੇ ਸ਼ਬਦ ਆਮ ਤੌਰ 'ਤੇ ਇੱਕ-ਦੂਜੇ ਤੋਂ ਅੱਗੇ ਹੁੰਦੇ ਹਨ।
ਇਸ ਮੰਤਵ ਲਈ, ਇਸ ਵਿੱਚ ਵੱਖ-ਵੱਖ ਭਾਸ਼ਾਵਾਂ ਵਿੱਚ ਪਾਠ ਦਰਜ ਕਰਨੇ ਪੈਂਦੇ ਹਨ।
ਇਸ ਤਰ੍ਹਾਂ ਇਹ ਸਿੱਖ ਲੈਂਦਾ ਹੈ ਕਿ ਕੁਝ ਭਾਸ਼ਾਵਾਂ ਲਈ ਕੀ ਮਹੱਤਵਪੂਰਨ ਹੈ।
ਇਹ ਅੰਕੜਾ ਪ੍ਰਣਾਲੀ ਸ੍ਵੈ-ਚਲਿਤ ਅਨੁਵਾਦਾਂ ਵਿੱਚ ਸੁਧਾਰ ਲਿਆਏਗੀ।
ਪਰ, ਕੰਪਿਊਟਰ ਮਨੁੱਖਾਂ ਦਾ ਸਥਾਨ ਨਹੀਂ ਲੈ ਸਕਦੇ।
ਜਿੱਥੋਂ ਤੱਕ ਭਾਸ਼ਾ ਦਾ ਸਵਾਲ ਹੈ, ਕੋਈ ਵੀ ਮਸ਼ੀਨ ਮਨੁੱਖੀ ਦਿਮਾਗ ਦੀ ਨਕਲ ਨਹੀਂ ਕਰ ਸਕਦੀ।
ਇਸਲਈ ਅਨੁਵਾਦਕਾਂ ਅਤੇ ਦੁਭਾਸ਼ੀਆਂ ਕੋਲ ਆਉਣ ਵਾਲੇ ਲੰਮੇ ਸਮੇਂ ਤੱਕ ਕੰਮ ਦੀ ਭਰਮਾਰ ਰਹੇਗੀ!
ਭਵਿੱਖ ਵਿੱਚ, ਸਧਾਰਨ ਪਾਠ ਨਿਸਚਿਤ ਰੂਪ ਵਿੱਚ ਕੰਪਿਊਟਰਾਂ ਦੁਆਰਾ ਅਨੁਵਾਦ ਕੀਤੇ ਜਾ ਸਕਣਗੇ।
ਦੂਜੇ ਪਾਸੇ, ਗਾਣਿਆਂ, ਕਵਿਤਾਵਾਂ ਅਤੇ ਸਾਹਿਤ ਨੂੰ ਜੀਵਿਤ ਤੱਤ ਦੀ ਜ਼ਰੂਰਤ ਹੈ।
ਇਹ ਭਾਸ਼ਾ ਲਈ ਮਨੁੱਖੀ ਭਾਵ ਅਨੁਸਾਰ ਪ੍ਰਫੁੱਲਤ ਹੁੰਦੇ ਹਨ।
ਅਤੇ ਇਹ ਇਸ ਢੰਗ ਅਨੁਸਾਰ ਸਹੀ ਹੈ...