ਪ੍ਹੈਰਾ ਕਿਤਾਬ
ਦੋ ਭਾਸ਼ਾਵਾਂ = ਦੋ ਬੋਲੀ ਕੇਂਦਰ!
© Izholudeva | Dreamstime.com
ਦੋ ਭਾਸ਼ਾਵਾਂ = ਦੋ ਬੋਲੀ ਕੇਂਦਰ!
ਸਾਡੇ ਦਿਮਾਗ ਨੂੰ ਕੋਈ ਫ਼ਰਕ ਨਹੀਂ ਪੈਂਦਾ ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ।
ਇਸ ਦਾ ਕਾਰਨ ਇਹ ਹੈ ਕਿ ਇਸ ਕੋਲ ਵੱਖ-ਵੱਖ ਭਾਸ਼ਾਵਾਂ ਲਈ ਵੱਖ-ਵੱਖ ਭੰਡਾਰਨ ਖੇਤਰ ਹੁੰਦੇ ਹਨ।
ਉਹ ਸਾਰੀਆਂ ਭਾਸ਼ਾਵਾਂ ਜਿਹੜੀਆਂ ਅਸੀਂ ਸਿੱਖਦੇ ਹਾਂ, ਇਕੱਠੀਆਂ ਭੰਡਾਰਿਤ ਨਹੀਂ ਹੁੰਦੀਆਂ।
ਉਹ ਭਾਸ਼ਾਵਾਂ ਜਿਹੜੀਆਂ ਅਸੀਂ ਬਾਲਗਾਂ ਵਜੋਂ ਸਿੱਖਦੇ ਹਾਂ, ਦਾ ਆਪਣਾ ਨਿੱਜੀ ਭੰਡਾਰਨ ਖੇਤਰ ਹੁੰਦਾ ਹੈ।
ਭਾਵ, ਦਿਮਾਗ ਨਵੇਂ ਨਿਯਮਾਂ ਦਾ ਸੰਸਾਧਨ ਇੱਕ ਵੱਖਰੇ ਸਥਾਨ ਵਿੱਚ ਕਰਦਾ ਹੈ।
ਇਹ ਸਾਡੀ ਮੂਲ ਭਾਸ਼ਾ ਦੇ ਨਾਲ ਭੰਡਾਰਿਤ ਨਹੀਂ ਹੁੰਦੇ।
ਦੂਜੇ ਪਾਸੇ, ਦੋਭਾਸ਼ੀਆਂ ਵਜੋਂ ਵੱਡੇ ਹੋਣ ਵਾਲੇ ਵਿਅਕਤੀ ਦਿਮਾਗ ਦਾ ਕੇਵਲ ਇੱਕੋਭਾਗ ਵਰਤਦੇ ਹਨ।
ਬਹੁਗਿਣਤੀ ਵਿੱਚ ਅਧਿਐਨ ਇਸ ਨਤੀਜੇ 'ਤੇ ਪਹੁੰਚੇ ਹਨ।
ਮਨੋਵਿਗਿਆਨੀਆਂ ਨੇ ਵੱਖ-ਵੱਖ ਜਾਂਚ-ਅਧੀਨ ਵਿਅਕਤੀਆਂ ਦੀ ਜਾਂਚ ਕੀਤੀ।
ਇਹ ਜਾਂਚ-ਅਧੀਨ ਵਿਅਕਤੀ ਦੋ ਭਾਸ਼ਾਵਾਂ ਸਹਿਜਤਾ ਨਾਲ ਬੋਲਦੇ ਸਨ।
ਪਰ, ਇਸ ਜਾਂਚ ਸਮੂਹ ਦਾ ਇੱਕ ਭਾਗ, ਦੋਹਾਂ ਭਾਸ਼ਾਵਾਂ ਸਮੇਤ ਵੱਡਾ ਹੋਇਆ ਸੀ।
ਇਸਤੋਂ ਉਲਟ, ਦੂਸਰੇ ਭਾਗ ਨੇ ਦੂਜੀ ਭਾਸ਼ਾ ਜ਼ਿੰਦਗੀ ਵਿੱਚ ਬਾਦ ਵਿੱਚ ਸਿੱਖੀ।
ਭਾਸ਼ਾ ਦੀਆਂ ਜਾਂਚਾਂ ਦੇ ਦੌਰਾਨ, ਖੋਜਕਰਤਾ ਦਿਮਾਗ ਦੀ ਗਤੀਵਿਧੀ ਮਾਪ ਸਕਦੇ ਸਨ।
ਇਸ ਤਰ੍ਹਾਂ, ਉਹ ਦੇਖ ਸਕਦੇ ਸਨ ਕਿ ਜਾਂਚਾਂ ਦੇ ਦੌਰਾਨ ਦਿਮਾਗ ਦੇ ਕਿਹੜੇ ਖੇਤਰ ਕੰਮ ਕਰ ਰਹੇ ਸਨ।
ਅਤੇ ਉਨ੍ਹਾਂ ਨੇ ਦੇਖਿਆ ਕਿ ‘ਦੇਰੀ ਵਾਲੇ’ ਸਿਖਿਆਰਥੀਆਂ ਕੋਲ ਦੋ ਬੋਲੀ ਕੇਂਦਰਸਨ!
ਖੋਜਕਰਤਾਵਾਂ ਨੂੰ ਪਹਿਲਾਂ ਹੀ ਕਾਫ਼ੀ ਸਮੇਂ ਤੋਂ ਅਜਿਹੀ ਉਮੀਦ ਸੀ।
ਦਿਮਾਗ ਦੀਆਂ ਸੱਟਾਂ ਵਾਲੇ ਵਿਅਕਤੀਆਂ ਵੱਖਰੇ ਲੱਛਣ ਦਰਸਾਉਂਦੇ ਹਨ।
ਇਸਲਈ, ਦਿਮਾਗ ਦੀ ਸੱਟ ਬੋਲੀ ਨਾਲ ਸੰਬੰਧਤ ਮੁਸ਼ਕਲਾਂ ਪੈਦਾ ਕਰ ਸਕਦੀ ਹੈ।
ਪ੍ਰਭਾਵਿਤ ਵਿਅਕਤੀ ਸ਼ਬਦਾਂ ਦਾ ਸਹੀ ਉਚਾਰਨ ਨਹੀਂ ਕਰ ਸਕਦੇ, ਅਤੇ ਨਾ ਹੀ ਸ਼ਬਦਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ।
ਪਰ ਦੁਰਘਟਨਾ ਦੇ ਸ਼ਿਕਾਰ ਦੋਭਾਸ਼ੀ ਵਿਅਕਤੀ ਕਦੀ-ਕਦੀ ਅਸਧਾਰਨ ਲੱਛਣ ਦਰਸਾਉਂਦੇ ਹਨ।
ਉਨ੍ਹਾਂ ਦੀਆਂ ਬੋਲੀ ਮੁਸ਼ਕਲਾਂ ਹਮੇਸ਼ਾਂ ਦੋਵੇਂ ਭਾਸ਼ਾਵਾਂ ਨੂੰ ਪ੍ਰਭਾਵਿਤ ਨਹੀਂ ਕਰਦੀਆਂ।
ਜੇਕਰ ਦਿਮਾਗ ਦਾ ਕੇਵਲ ਇੱਕ ਭਾਗ ਫੱਟੜ ਹੁੰਦਾ ਹੈ, ਦੂਜਾ ਤਾਂ ਵੀ ਕੰਮ ਕਰ ਸਕਦਾ ਹੈ।
ਫੇਰ ਰੋਗੀ ਇੱਕ ਭਾਸ਼ਾ ਦੂਜੀ ਨਾਲੋਂ ਵਧੀਆ ਢੰਗ ਨਾਲ ਬੋਲ ਸਕਦੇ ਹਨ।
ਦੋ ਵੱਖ-ਵੱਖ ਭਾਸ਼ਾਵਾਂ ਨੂੰ ਵੱਖ-ਵੱਖ ਗਤੀਆਂ ਸਮੇਤ ਦੁਬਾਰਾ ਵੀ ਸਿੱਖਿਆ ਜਾਂਦਾ ਹੈ।
ਇਸਤੋਂ ਸਾਬਤ ਹੁੰਦਾ ਹੈ ਕਿ ਦੋਵੇਂ ਭਾਸ਼ਾਵਾਂ ਇੱਕੋ ਸਥਾਨ 'ਤੇ ਭੰਡਾਰਿਤ ਨਹੀਂ ਹੁੰਦੀਆਂ।
ਕਿਉਂਕਿ ਇਹ ਇੱਕੋ ਸਮੇਂ ਨਹੀਂ ਸਿੱਖੀਆਂ ਗਈਆਂ ਸਨ, ਇਹ ਦੋ ਕੇਂਦਰ ਬਣਾਉਂਦੀਆਂ ਹਨ।
ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਸਾਡਾ ਦਿਮਾਗ ਬਹੁਗਿਣਤੀ ਵਿੱਚ ਭਾਸ਼ਾਵਾਂ ਦਾ ਪ੍ਰਬੰਧਨ ਕਿਵੇਂ ਕਰਦਾ ਹੈ।
ਪਰ ਨਵੇਂ ਨਤੀਜੇ ਨਵੀਂਆਂ ਸਿੱਖਿਆ ਰਣਨੀਤੀਆਂ ਪੈਦਾ ਕਰ ਸਕਦੀਆਂ ਹਨ।