ਪ੍ਹੈਰਾ ਕਿਤਾਬ
ਇੰਡੋਨੇਸ਼ੀਆ, ਕਈ ਭਾਸ਼ਾਵਾਂ ਦੀ ਧਰਤੀ
ਇੰਡੋਨੇਸ਼ੀਆ, ਕਈ ਭਾਸ਼ਾਵਾਂ ਦੀ ਧਰਤੀ
ਰਿਪਬਲਿਕ ਆਫ਼ ਇੰਡੋਨੇਸ਼ੀਆ ਧਰਤੀ ਉੱਤੇ ਸਭ ਤੋਂ ਵੱਡੇ ਦੇਸ਼ਾਂ ਵਿੱਚੋਂ ਇੱਕ ਹੈ।
ਲੱਗਭਗ 24 ਕਰੋੜ ਲੋਕ ਇਸ ਟਾਪੂਨੁਮਾ ਰਾਜ ਵਿੱਚ ਰਹਿੰਦੇ ਹਨ।
ਇਹ ਲੋਕ ਕਈ ਵੱਖ-ਵੱਖ ਨਸਲ ਸਮੂਹਾਂ ਨਾਲ ਸੰਬੰਧਤ ਹਨ।
ਇਹ ਅੰਦਾਜ਼ਾ ਕੀਤਾ ਜਾਂਦਾ ਹੈ ਕਿ ਇੰਡੋਨੇਸ਼ੀਆ ਵਿੱਚ ਤਕਰੀਬਨ 500 ਨਸਲ ਸਮੂਹ ਮੌਜੂਦ ਹਨ।
ਇਨ੍ਹਾਂ ਸਮੂਹਾਂ ਦੀਆਂ ਕਈ ਵੱਖ-ਵੱਖ ਪਰੰਪਰਾਵਾਂ ਹਨ।
ਅਤੇ ਇਹ ਕਈ ਵੱਖ-ਵੱਖ ਭਾਸ਼ਾਵਾਂ ਵੀ ਬੋਲਦੇ ਹਨ!
ਇੰਡੋਨੇਸ਼ੀਆ ਵਿੱਚ ਲੱਗਭਗ 250 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ।
ਇਨ੍ਹਾਂ ਤੋਂ ਇਲਾਵਾ ਕਈ ਉਪ-ਭਾਸ਼ਾਵਾਂ ਵੀ ਮੌਜੂਦ ਹਨ।
ਇੰਡੋਨੇਸ਼ੀਆ ਦੀਆਂ ਭਾਸ਼ਾਵਾਂ ਵਿਸ਼ੇਸ਼ ਰੂਪ ਵਿੱਚ ਨਸਲੀ ਸਮੂਹਾਂ ਹੇਠ ਸ਼੍ਰੇਣੀਬੱਧ ਹਨ।
ਉਦਾਹਰਣ ਵਜੋਂ, ਜਾਵਾਨੀਜ਼ ਜਾਂ ਬਾਲੀਨੀਜ਼ ਭਾਸ਼ਾ ਮੌਜੂਦ ਹੈ।
ਭਾਸ਼ਾਵਾਂ ਦੀ ਬਹੁਤਾਤ ਕੁਦਰਤੀ ਤੌਰ 'ਤੇ ਮੁਸ਼ਕਲਾਂ ਪੈਦਾ ਕਰਦੀ ਹੈ।
ਇਹ ਇੱਕ ਕੁਸ਼ਲ ਵਿੱਤ-ਵਿਵਸਥਾ ਅਤੇ ਪ੍ਰਸ਼ਾਸਨ ਵਿੱਚ ਰੁਕਾਵਟ ਪਾਉਂਦੀਆਂ ਹਨ।
ਇਸਲਈ, ਇੰਡੋਨੇਸ਼ੀਆ ਵਿੱਚ ਇੱਕ ਰਾਸ਼ਟਰੀ ਭਾਸ਼ਾ ਲਾਗੂ ਕਰ ਦਿੱਤੀ ਗਈ ਸੀ।
1945 ਵਿੱਚ ਉਨ੍ਹਾਂ ਦੀ ਆਜ਼ਾਦੀ ਤੋਂ ਬਾਦ,
ਬਾਹਾਸਾ ਇੰਡੋਨੇਸ਼ੀਆ
(
Bahasa Indonesia
) ਸਰਕਾਰੀ ਭਾਸ਼ਾ ਹੈ।
ਇਹ ਸਾਰੇ ਸਕੂਲਾਂ ਵਿੱਚ ਮੂਲ ਭਾਸ਼ਾ ਦੇ ਨਾਲ ਪੜ੍ਹਾਈ ਜਾਂਦੀ ਹੈ।
ਇਸਦੇ ਬਾਵਜੂਦ, ਇੰਡੋਨੇਸ਼ੀਆ ਦੇ ਸਾਰੇ ਨਿਵਾਸੀ ਇਹ ਭਾਸ਼ਾ ਨਹੀਂ ਬੋਲਦੇ।
ਕੇਵਲ ਲੱਗਭਗ 70% ਇੰਡੋਨੇਸ਼ੀਅਨ ਬਾਹਾਸਾ ਇੰਡੋਨੇਸ਼ੀਆ ਵਿੱਚ ਮਾਹਿਰ ਹਨ।
ਬਾਹਾਸਾ ਇੰਡੋਨੇਸ਼ੀਆ ‘ਕੇਵਲ’ 2 ਕਰੋੜ ਲੋਕਾਂ ਦੀ ਮੂਲ ਭਾਸ਼ਾ ਹੈ।
ਇਸਲਈ, ਕਈ ਖੇਤਰੀ ਭਾਸ਼ਾਵਾਂ ਅਜੇ ਵੀ ਕਾਫ਼ੀ ਮਹੱਤਵਪੂਰਨ ਹਨ।
ਇੰਡੋਨੇਸ਼ੀਅਨ ਭਾਸ਼ਾ ਪ੍ਰੇਮੀਆਂ ਲਈ ਵਿਸ਼ੇਸ਼ ਰੂਪ ਵਿੱਚ ਦਿਲਚਸਪ ਹੈ।
ਕਿਉਂਕਿ ਇੰਡੋਨੇਸ਼ੀਅਨ ਸਿੱਖਣ ਦੇ ਕਈ ਫਾਇਦੇ ਹਨ।
ਇਹ ਭਾਸ਼ਾ ਤੁਲਨਾਤਮਕ ਤੌਰ 'ਤੇ ਬਹੁਤ ਸਰਲ ਸਮਝੀ ਜਾਂਦੀ ਹੈ।
ਵਿਆਕਰਣ ਦੇ ਨਿਯਮ ਆਸਾਨੀ ਨਾਲ ਸਿੱਖੇ ਜਾ ਸਕਦੇ ਹਨ।
ਤੁਸੀਂ ਉਚਾਰਨ ਲਈ ਸ਼ਬਦ-ਜੋੜਾਂ ਉੱਤੇ ਭਰੋਸਾ ਕਰ ਸਕਦੇ ਹੋ।
ਲਿਖਾਈ ਪ੍ਰਣਾਲੀ ਦੀ ਪ੍ਰਮਾਣਿਤ ਕਾਰਜਵਿਧੀ ਵੀ ਮੁਸ਼ਕਲ ਨਹੀਂ ਹੈ।
ਬਹੁਤ ਸਾਰੇ ਇੰਡੋਨੇਸ਼ੀਅਨ ਸ਼ਬਦ ਦੂਜੀਆਂ ਭਾਸ਼ਾਵਾਂ ਤੋਂ ਆਉਂਦੇ ਹਨ।
ਅਤੇ: ਇੰਡੋਨੇਸ਼ੀਅਨ ਜਲਦੀ ਹੀ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਗਿਣੀ ਜਾਵੇਗੀ...
ਇਹ ਸਾਰੇ ਕਾਰਨ ਸਿਖਲਾਈ ਸ਼ੁਰੂ ਕਰਨ ਲਈ ਕਾਫ਼ੀ ਹਨ, ਸਹੀ ਹੈ ਨਾ?