ਪ੍ਹੈਰਾ ਕਿਤਾਬ
ਇੰਨੀਆਂ ਸਾਰੀਆਂ ਵੱਖ-ਵੱਖ ਭਾਸ਼ਾਵਾਂ ਦੀ ਮੌਜੂਦਗੀ ਦਾ ਕੀ ਕਾਰਨ ਹੈ?
© Lacheev | Dreamstime.com
ਇੰਨੀਆਂ ਸਾਰੀਆਂ ਵੱਖ-ਵੱਖ ਭਾਸ਼ਾਵਾਂ ਦੀ ਮੌਜੂਦਗੀ ਦਾ ਕੀ ਕਾਰਨ ਹੈ?
ਅੱਜ ਦੁਨੀਆ ਭਰ ਵਿੱਚ 6,000 ਤੋਂ ਵੱਧ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ।
ਇਸੇ ਕਾਰਨ ਸਾਨੂੰ ਦੁਭਾਸ਼ੀਆਂ ਅਤੇ ਅਨੁਵਾਦਕਾਂ ਦੀ ਜ਼ਰੂਰਤ ਪੈਂਦੀ ਹੈ।
ਬਹੁਤ ਸਮਾਂ ਪਹਿਲਾਂ, ਹਰ ਕੋਈ ਫੇਰ ਵੀ ਇੱਕੋ ਭਾਸ਼ਾ ਬੋਲਦਾ ਸੀ।
ਪਰ, ਇਸ ਵਿੱਚ ਉਦੋਂ ਤਬਦੀਲੀ ਆਈ, ਜਦੋਂ ਲੋਕਾਂ ਨੇ ਵਿਸਥਾਪਿਤ ਹੋਣਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਨੇ ਆਪਣੀ ਅਫ਼ਰੀਕਨ ਮਾਤ-ਭੂਮੀ ਛੱਡ ਦਿੱਤੀ ਅਤੇ ਦੁਨੀਆ ਦੇ ਹੋਰ ਭਾਗਾਂਵਿੱਚ ਚਲੇ ਗਏ।
ਇਸ ਖੇਤਰੀ ਵਿਛੋੜੇ ਨੇ ਭਾਸ਼ਾਈ ਵਿਛੋੜੇ ਨੂੰ ਵੀ ਜਨਮ ਦਿੱਤਾ।
ਕਿਉਂਕਿ ਹਰ ਕਿਸੇ ਨੇ ਆਪਣਾ ਨਿੱਜੀ ਸੰਚਾਰ ਦਾ ਢੰਗ ਵਿਕਸਿਤ ਕਰ ਲਿਆ।
ਇੱਕ ਸਾਂਝੀ ਮੁਢਲੀ-ਭਾਸ਼ਾ ਤੋਂ ਕਈ ਵੱਖ-ਵੱਖ ਭਾਸ਼ਾਵਾਂ ਹੋਂਦ ਵਿੱਚ ਆ ਗਈਆਂ।
ਪਰ ਮਨੁੱਖ ਕਦੇ ਵੀ ਜ਼ਿਆਦਾ ਦੇਰ ਤੱਕ ਕਿਸੇ ਇੱਕ ਸਥਾਨ 'ਤੇ ਨਹੀਂ ਰਹੇ।
ਇਸਲਈ ਭਾਸ਼ਾਵਾਂ ਦਾ ਇੱਕ-ਦੂਜੇ ਤੋਂ ਅਲੱਗ ਹੋਣਾ ਵਧਦਾ ਗਿਆ।
ਫੇਰ ਕਿਸੇ ਸਮੇਂ ਅਜਿਹੇ ਰੁਝਾਨ ਵਿੱਚ, ਇੱਕ ਸਾਂਝੇ ਮੂਲ ਦੀ ਪਛਾਣ ਹੋਣੀ ਖ਼ਤਮ ਹੋ ਗਈ।
ਇਸਤੋਂ ਛੁੱਟ, ਹਜ਼ਾਰਾਂ ਸਾਲਾਂ ਤੱਕ ਕੋਈ ਵੀ ਵਿਅਕਤੀ ਇਕੱਲਤਾ ਵਿੱਚ ਨਹੀਂ ਰਹੇ।
ਹੋਰਨਾਂ ਵਿਅਕਤੀਆਂ ਨਾਲ ਸੰਪਰਕ ਹਮੇਸ਼ਾਂ ਬਣਿਆ ਰਹਿੰਦਾ ਸੀ।
ਇਸਨਾਲ ਭਾਸ਼ਾਵਾਂ ਵਿੱਚ ਤਬਦੀਲੀ ਆ ਗਈ।
ਉਨ੍ਹਾਂ ਨੇ ਵਿਦੇਸ਼ੀ ਭਾਸ਼ਾਵਾਂ ਵਿੱਚੋ ਤੱਤ ਲੈ ਲਏ ਜਾਂ ਉਨ੍ਹਾਂ ਨੂੰ ਮਿਸ਼ਰਿਤਕਰ ਲਿਆ।
ਇਸਦੇ ਕਾਰਨ, ਭਾਸ਼ਾਵਾਂ ਦਾ ਵਿਕਾਸ ਕਦੇ ਵੀ ਖ਼ਤਮ ਨਹੀਂ ਹੋਇਆ।
ਇਸਲਈ, ਵਿਸਥਾਪਨ ਅਤੇ ਨਵੇਂ ਵਿਅਕਤਿਆਂ ਨਾਲ ਸੰਪਰਕ ਭਾਸ਼ਾਵਾਂ ਦੀ ਬਹੁਤਾਤ ਕਾ ਕਾਰਨ ਦਰਸਾਉਂਦੇ ਹਨ।
ਪਰ, ਭਾਸ਼ਾਵਾਂ ਇੰਨੀਆਂ ਅਲੱਗ ਕਿਉਂ ਹਨ, ਇੱਕ ਹੋਰ ਪ੍ਰਸ਼ਨ ਹੈ।
ਹਰੇਕ ਉਤਪੱਤੀ ਕੁਝ ਨਿਯਮਾਂ ਦਾ ਪਾਲਣ ਕਰਦੀ ਹੈ।
ਇਸਲਈ ਭਾਸ਼ਾਵਾਂ ਦਾ ਇਸ ਤਰੀਕੇ ਨਾਲ ਹੋਂਦ ਵਿੱਚ ਹੋਣ ਦਾ ਜ਼ਰੂਰ ਕੋਈ ਕਾਰਨ ਹੋਵੇਗਾ।
ਇਨ੍ਹਾਂ ਕਾਰਨਾਂ ਕਰਕੇ ਵਿਗਿਆਨਕਾਂ ਦਾ ਭਾਸ਼ਾਵਾਂ ਵਿੱਚ ਕਈ ਸਾਲਾਂ ਤੋਂ ਰੁਝਾਨ ਰਿਹਾ ਹੈ।
ਉਹ ਜਾਣਨਾ ਚਾਹੁੰਦੇ ਹਨ ਕਿ ਭਾਸ਼ਾਵਾਂ ਦਾ ਵਿਕਾਸ ਵੱਖ-ਵੱਖ ਢੰਗਾਂ ਨਾਲ ਕਿਉਂ ਹੁੰਦਾ ਹੈ।
ਇਸਦੀ ਖੋਜ ਕਰਨ ਲਈ, ਸਾਨੂੰ ਭਾਸ਼ਾਵਾਂ ਦਾ ਪਿਛੋਕੜ ਲੱਭਣਾ ਪਵੇਗਾ।
ਫੇਰ ਅਸੀਂ ਇਹ ਜਾਣ ਸਕਾਂਗੇ ਕਿ ਕਦੋਂ ਕੀ ਬਦਲਿਆ।
ਇਸ ਬਾਰੇ ਅਜੇ ਵੀ ਕੋਈ ਜਾਣਕਾਰੀ ਨਹੀਂ ਕਿ ਭਾਸ਼ਾਵਾਂ ਦਾ ਵਿਕਾਸ ਕਿਸ ਚੀਜ਼ ਤੋਂ ਪ੍ਰਭਾਵਿਤ ਹੁੰਦਾ ਹੈ।
ਸਭਿਆਚਾਰਕ ਕਾਰਕ ਜੈਵਿਕ ਕਾਰਕਾਂ ਨਾਲੋਂ ਵਧੇਰੇ ਮਹੱਤਵਪੂਰਨ ਲਗਦੇ ਹਨ।
ਭਾਵ, ਵੱਖ-ਵੱਖ ਵਿਅਕਤੀਆਂ ਦੇ ਇਤਿਹਾਸ ਨੇ ਉਨ੍ਹਾਂ ਦੀ ਭਾਸ਼ਾ ਨੂੰ ਵਿਕਸਿਤ ਕੀਤਾ।
ਬੇਸ਼ਕ, ਭਾਸ਼ਾਵਾਂ ਸਾਨੂੰ ਸਾਡੀ ਜਾਣਕਾਰੀ ਤੋਂ ਵੱਧ ਦੱਸਦੀਆਂ ਹਨ...