ਪ੍ਹੈਰਾ ਕਿਤਾਬ
ਸਿੱਖਣਾ ਅਤੇ ਪੜ੍ਹਨਾ
ਸਿੱਖਣਾ ਅਤੇ ਪੜ੍ਹਨਾ
ਸਿੱਖਣਾ ਅਤੇ ਪੜ੍ਹਨਾ ਇੱਕ-ਦੂਜੇ ਨਾਲ ਸੰਬੰਧਤ ਹਨ।
ਬੇਸ਼ੱਕ, ਇਹ ਵਿਦੇਸ਼ੀ ਭਾਸ਼ਾਵਾਂ ਸਿੱਖਣ ਲਈ ਵਿਸ਼ੇਸ਼ ਤੌਰ 'ਤੇ ਸਹੀ ਹੈ।
ਜਿਹੜੇ ਇੱਕ ਨਵੀਂ ਭਾਸ਼ਾ ਚੰਗੀ ਤਰ੍ਹਾਂ ਸਿੱਖਣਾ ਚਾਹੁੰਦੇ ਹਨ, ਨੂੰ ਬਹੁਤ ਸਾਰੇ ਪਾਠ ਲਾਜ਼ਮੀ ਤੌਰ 'ਤੇ ਪੜ੍ਹਨੇ ਚਾਹੀਦੇ ਹਨ।
ਜਦੋਂ ਅਸੀਂ ਇੱਕ ਵਿਦੇਸ਼ੀ ਭਾਸ਼ਾ ਵਿੱਚ ਸਾਹਿਤ ਪੜ੍ਹਦੇ ਹਾਂ, ਅਸੀਂ ਸਾਰੇ ਵਾਕਾਂ ਦਾ ਸੰਸਾਧਨ ਕਰਦੇ ਹਾਂ।
ਸਾਡਾ ਦਿਮਾਗ ਨਵੀਂ ਸ਼ਬਦਾਵਲੀ ਅਤੇ ਉਸ ਸੰਦਰਭ ਵਿੱਚ ਵਿਆਕਰਣ ਸਿੱਖਦਾ ਹੈ।
ਇਹ ਨਵੀਂ ਸਮੱਗਰੀ ਨੂੰ ਸਰਲਤਾ ਨਾਲ ਦਰਜ ਕਰਨ ਵਿੱਚ ਇਸਦੀ ਸਹਾਇਤਾ ਕਰਦਾ ਹੈ।
ਸਾਡੀ ਯਾਦਾਸ਼ਤ ਨੂੰ ਵਿਅਕਤੀਗਤ ਸ਼ਬਦ ਯਾਦ ਰੱਖਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ।
ਪੜ੍ਹਨ ਦੁਆਰਾ, ਅਸੀਂ ਸਿੱਖਦੇ ਹਾਂ ਕਿ ਸ਼ਬਦਾਂ ਦਾ ਅਰਥ ਕੀ ਹੋ ਸਕਦਾ ਹੈ।
ਨਤੀਜੇ ਵਜੋਂ, ਅਸੀਂ ਨਵੀਂ ਭਾਸ਼ਾ ਲਈ ਇੱਕ ਭਾਵਨਾ ਪੈਦਾ ਕਰ ਲੈਂਦੇ ਹਾਂ।
ਕੁਦਰਤੀ ਤੌਰ 'ਤੇ, ਵਿਦੇਸ਼ੀ-ਭਾਸ਼ਾ ਸਾਹਿਤ ਬਹੁਤ ਔਖਾ ਨਹੀਂ ਹੋਣਾ ਚਾਹੀਦਾ।
ਆਧੁਨਿਕ ਲਘੂ ਕਹਾਣੀਆਂ ਜਾਂ ਜੁਰਮ ਨਾਵਲ ਅਕਸਰ ਮਨੋਰੰਜਕ ਹੁੰਦੇ ਹਨ।
ਰੋਜ਼ਾਨਾ ਅਖ਼ਬਾਰਾਂ ਦਾ ਫਾਇਦਾ ਇਹ ਹੈ ਕਿ ਇਹ ਹਮੇਸ਼ਾਂ ਤਾਜ਼ਾ ਹੁੰਦੇ ਹਨ।
ਬੱਚਿਆਂ ਦੀਆਂ ਕਿਤਾਬਾਂ ਜਾਂ ਚਿੱਤਰ-ਕਥਾਵਾਂ ਵੀ ਸਿੱਖਣ ਲਈ ਸਹੀ ਹੁੰਦੀਆਂ ਹਨ।
ਚਿੱਤਰ ਨਵੀਂ ਭਾਸ਼ਾ ਨੂੰ ਸਮਝਣ ਵਿੱਚ ਸਹੂਲਤ ਪ੍ਰਦਾਨ ਕਰਦੇ ਹਨ।
ਤੁਸੀਂ ਚਾਹੇ ਕਿਸੇ ਵੀ ਸਾਹਿਤ ਦੀ ਚੋਣ ਕਰੋ - ਇਹ ਮਨੋਰੰਜਕ ਹੋਣਾ ਚਾਹੀਦਾ ਹੈ!
ਭਾਵ, ਕਹਾਣੀ ਵਿੱਚ ਬਹੁਤ ਕੁਝ ਵਾਪਰਨਾ ਚਾਹੀਦਾ ਹੈ, ਤਾਂ ਜੋ ਭਾਸ਼ਾ ਵਿੱਚ ਭਿੰਨਤਾ ਹੋਵੇ।
ਜੇਕਰ ਤੁਹਾਨੂੰ ਕੁਝ ਨਹੀਂ ਮਿਲਦਾ, ਵਿਸ਼ੇਸ਼ ਪਾਠ-ਪੁਸਤਕਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
ਸ਼ੁਰੂਆਤ ਕਰਨ ਵਾਲਿਆਂ ਲਈ ਸਰਲ ਪਾਠਾਂ ਵਾਲੀਆਂ ਕਈ ਕਿਤਾਬਾਂ ਉਪਲਬਧ ਹਨ।
ਪੜ੍ਹਨ ਸਮੇਂ ਸ਼ਬਦਕੋਸ਼ ਦੀ ਵਰਤੋਂ ਕਰਨਾ ਹਮੇਸ਼ਾਂ ਜ਼ਰੂਰੀ ਹੁੰਦਾ ਹੈ।
ਜਦੋਂ ਤੁਹਾਨੂੰ ਕਿਸੇ ਸ਼ਬਦ ਦੀ ਸਮਝ ਨਾ ਆਵੇ, ਤੁਸੀਂ ਸ਼ਬਦਕੋਸ਼ ਵਿੱਚੋਂ ਜਾਣਕਾਰੀਲੈ ਸਕਦੇ ਹੋ।
ਸਾਡੇ ਦਿਮਾਗ ਪੜ੍ਹਨ ਦੁਆਰਾ ਕਾਰਜਸ਼ੀਲ ਹੁੰਦਾ ਹੈ ਅਤੇ ਨਵੀਆਂ ਚੀਜ਼ਾਂ ਨੂੰ ਬਹੁਤ ਜਲਦੀ ਸਿੱਖਦਾ ਹੈ।
ਉਹ ਸ਼ਬਦ ਜਿਹੜੇ ਸਾਨੂੰ ਸਮਝ ਨਹੀਂ ਆਉਂਦੇ, ਅਸੀਂ ਇੱਕ ਫ਼ਾਈਲ ਵਿੱਚ ਇਕੱਠੇ ਕਰ ਸਕਦੇ ਹਾਂ।
ਇਸ ਤਰ੍ਹਾਂ ਇਨ੍ਹਾਂ ਸ਼ਬਦਾਂ ਦੀ ਨਿਯਮਿਤ ਰੂਪ ਵਿੱਚ ਸਮੀਖਿਆ ਕੀਤੀ ਜਾ ਸਕਦੀ ਹੈ।
ਇਹ ਪਾਠ ਵਿੱਚ ਅਣਪਛਾਤੇ ਸ਼ਬਦਾਂ ਨੂੰ ਉਜਾਗਰ ਕਰਨ ਵਿੱਚ ਵੀ ਸਹਾਇਤਾ ਕਰਦਾ ਹੈ।
ਫੇਰ, ਅਗਲੀ ਵਾਰ ਅਸੀਂ ਉਨ੍ਹਾਂ ਨੂੰ ਇਕਦਮ ਪਛਾਣ ਲਵਾਂਗੇ।
ਜੇਕਰ ਅਸੀਂ ਕੋਈ ਵਿਦੇਸ਼ੀ ਭਾਸ਼ਾ ਰੋਜ਼ ਪੜ੍ਹੀਏ ਤਾਂ ਅਸੀਂ ਬਹੁਤ ਹੀ ਜਲਦੀ ਤਰੱਕੀ ਕਰ ਸਕਦੇ ਹਾਂ।
ਕਿਉਂਕਿ ਸਾਡਾ ਦਿਮਾਗ ਨਵੀਂ ਭਾਸ਼ਾ ਦੀ ਨਕਲ ਕਰਨਾ ਬਹੁਤ ਜਲਦੀ ਸਿੱਖਦਾ ਹੈ।
ਇੱਥੋਂ ਤੱਕ ਵੀ ਹੋ ਸਕਦਾ ਹੈ ਕਿ ਅੰਤ ਵਿੱਚ ਅਸੀਂ ਨਵੀਂ ਭਾਸ਼ਾ ਵਿੱਚ ਹੀ ਸੋਚਣਾ ਸ਼ੁਰੂ ਕਰ ਦੇਈਏ।