ਪ੍ਹੈਰਾ ਕਿਤਾਬ
ਇਸ਼ਾਰੇ ਸ਼ਬਦਾਵਲੀ ਸਿੱਖਣ ਵਿੱਚ ਸਹਾਇਤਾ ਕਰਦੇ ਹਨ
© Dark1elf | Dreamstime.com
ਇਸ਼ਾਰੇ ਸ਼ਬਦਾਵਲੀ ਸਿੱਖਣ ਵਿੱਚ ਸਹਾਇਤਾ ਕਰਦੇ ਹਨ
ਜਦੋਂ ਅਸੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡੇ ਦਿਮਾਗ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ।
ਇਸਨੂੰ ਹਰੇਕ ਨਵਾਂ ਸ਼ਬਦ ਦਰਜ ਕਰਨਾ ਪੈਂਦਾ ਹੈ।
ਪਰ ਅਸੀਂ ਸਿਖਲਾਈ ਵਿੱਚ ਆਪਣੇ ਦਿਮਾਗ ਦਾ ਸਮਰਥਨ ਕਰ ਸਕਦੇ ਹਾਂ।
ਇਹ ਇਸ਼ਾਰਿਆਂ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ।
ਇਸ਼ਾਰੇ ਸਾਡੀ ਯਾਦਾਸ਼ਤ ਵਿੱਚ ਸਹਾਇਕ ਹੁੰਦੇ ਹਨ।
ਇਹ ਸ਼ਬਦਾਂ ਨੂੰ ਚੰਗੀ ਤਰ੍ਹਾਂ ਯਾਦ ਰੱਖ ਸਕਦੀ ਹੈ ਜਦੋਂ ਇਹ ਇਸ਼ਾਰਿਆਂ ਨੂੰ ਉਸੇ ਹੀ ਸਮੇਂ ਸੰਸਾਧਿਤ ਕਰਦੀ ਹੈ।
ਇੱਕ ਅਧਿਐਨ ਨੇ ਸਪੱਸ਼ਟ ਰੂਪ ਵਿੱਚ ਇਹ ਸਾਬਤ ਕਰ ਦਿੱਤਾ ਹੈ।
ਖੋਜਕਰਤਾਵਾਂ ਨੇ ਜਾਂਚ-ਅਧੀਨ ਵਿਅਕਤੀਆਂ ਨੂੰ ਸ਼ਬਦਾਵਲੀ ਪੜ੍ਹਨ ਲਈ ਦਿੱਤੀ।
ਇਹ ਸ਼ਬਦ ਅਸਲ ਵਿੱਚ ਹੋਂਦ ਵਿੱਚ ਨਹੀਂ ਸਨ।
ਇਹ ਇੱਕ ਨਕਲੀ ਭਾਸ਼ਾ ਨਾਲ ਸੰਬੰਧਤ ਸਨ।
ਜਾਂਚ-ਅਧੀਨ ਵਿਅਕਤੀਆਂ ਨੂੰ ਇਸ਼ਾਰਿਆਂ ਸਮੇਤ ਕੁਝ ਸ਼ਬਦ ਸਿਖਾਏ ਗਏ।
ਭਾਵ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਬਦਾਂ ਨੂੰ ਕੇਵਲ ਸੁਣਿਆ ਜਾਂ ਪੜ੍ਹਿਆ ਹੀ ਨਹੀਂ।
ਇਸ਼ਾਰਿਆਂ ਦੀ ਸਹਾਇਤਾ ਨਾਲ, ਉਨ੍ਹਾਂ ਨੇ ਸ਼ਬਦਾਂ ਦੇ ਅਰਥਾਂ ਦੀ ਨਕਲ ਵੀ ਕੀਤੀ।
ਜਦੋਂ ਉਹ ਪੜ੍ਹਾਈ ਕਰ ਰਹੇ ਸਨ, ਉਨ੍ਹਾਂ ਦੀ ਦਿਮਾਗੀ ਗਤੀਵਿਧੀ ਮਾਪੀ ਗਈ।
ਖੋਜਕਰਤਾਵਾਂ ਨੇ ਇਸ ਪ੍ਰਕ੍ਰਿਆ ਵਿੱਚ ਇੱਕ ਦਿਲਚਸਪ ਖੋਜ ਕੀਤੀ।
ਜਦੋਂ ਸ਼ਬਦਾਂ ਨੂੰ ਇਸ਼ਾਰਿਆਂ ਦੁਆਰਾ ਸਿੱਖਿਆ ਗਿਆ, ਦਿਮਾਗ ਦੇ ਜ਼ਿਆਦਾ ਖੇਤਰ ਕਾਰਜਸ਼ੀਲ ਸਨ।
ਬੋਲੀ ਕੇਂਦਰ ਤੋਂ ਇਲਾਵਾ, ਸੈਂਸੋਮੋਟਰਿਕ ਖੇਤਰਾਂ ਵਿੱਚ ਵੀ ਗਤੀਵਿਧੀ ਦੇਖੀ ਗਈ।
ਦਿਮਾਗ ਦੀ ਇਹ ਵਾਧੂ ਗਤੀਵਿਧੀ ਸਾਡੀ ਯਾਦਾਸ਼ਤ ਨੂੰ ਪ੍ਰਭਾਵਿਤ ਕਰਦੀ ਹੈ।
ਇਸ਼ਾਰਿਆਂ ਨਾਲ ਸਿੱਖਣ ਨਾਲ, ਗੁੰਝਲਦਾਰ ਨੈੱਟਵਰਕ ਪੈਦਾ ਹੁੰਦੇ ਹਨ।
ਇਹ ਨੈੱਟਵਰਕ ਨਵੇਂ ਸ਼ਬਦਾਂ ਨੂੰ ਦਿਮਾਗ ਵਿੱਚ ਕਈ ਸਥਾਨਾਂ ਵਿੱਚ ਦਰਜ ਕਰਦੇ ਹਨ।
ਇਸ ਤਰ੍ਹਾਂ ਸ਼ਬਦਾਵਲੀ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿਤ ਕੀਤੀ ਜਾ ਸਕਦੀ ਹੈ।
ਜਦੋਂ ਅਸੀਂ ਕੁਝ ਵਿਸ਼ੇਸ਼ ਸ਼ਬਦਾਂ ਦੀ ਵਰਤੋਂ ਕਰਨਾ ਚਾਹੁੰਦੇ ਹਾਂ, ਸਾਡਾ ਦਿਮਾਗ ਉਨ੍ਹਾਂ ਨੂੰ ਤੇਜ਼ੀ ਨਾਲ ਲੱਭ ਲੈਂਦਾ ਹੈ।
ਇਹ ਦਰਜ ਵੀ ਵਧੀਆ ਢੰਗ ਨਾਲ ਹੁੰਦੇ ਹਨ।
ਪਰ, ਇਹ ਜ਼ਰੂਰੀ ਹੈ, ਕਿ ਇਸ਼ਾਰਾ ਸ਼ਬਦ ਦੇ ਨਾਲ ਸੰਬੰਧਤ ਹੋਵੇ।
ਸਾਡਾ ਦਿਮਾਗ ਨੂੰ ਪਤਾ ਲੱਗ ਜਾਂਦਾ ਹੈ ਜਦੋਂ ਇੱਕ ਸ਼ਬਦ ਅਤੇ ਇਸ਼ਾਰਾ ਆਪਸ ਵਿੱਚ ਮੇਲ ਨਹੀਂ ਖਾਂਦੇ।
ਨਵੀਆਂ ਖੋਜਾਂ ਨਵੇਂ ਸਿਖਲਾਈ ਤਰੀਕਿਆਂ ਦਾ ਵਿਕਾਸ ਕਰ ਸਕਦੀਆਂ ਹਨ।
ਭਾਸ਼ਾਵਾਂ ਬਾਰੇ ਬਹੁਤ ਘੱਟ ਜਾਣਕਾਰੀ ਰੱਖਣ ਵਾਲੇ ਵਿਅਕਤੀ ਅਕਸਰ ਹੌਲੀ ਸਿੱਖਦੇ ਹਨ।
ਸ਼ਾਇਦ ਉਹ ਆਸਾਨੀ ਨਾਲ ਸਿੱਖਣਗੇ ਜੇਕਰ ਉਹ ਸ਼ਬਦਾਂ ਦੀ ਸਰੀਰਕ ਰੂਪ ਵਿੱਚ ਨਕਲ ਕਰਨਗੇ...