ਪ੍ਹੈਰਾ ਕਿਤਾਬ
ਇੱਕ ਭਾਸ਼ਾ, ਕਈ ਭਿੰਨਤਾਵਾਂ
ਇੱਕ ਭਾਸ਼ਾ, ਕਈ ਭਿੰਨਤਾਵਾਂ
ਭਾਵੇਂ ਅਸੀਂ ਕੇਵਲ ਇੱਕੋ ਹੀ ਭਾਸ਼ਾ ਬੋਲਦੇ ਹਾਂ, ਅਸੀਂ ਕਈ ਭਾਸ਼ਾਵਾਂ ਬੋਲਦੇ ਹਾਂ।
ਕਿਉਂਕਿ ਕੋਈ ਵੀ ਭਾਸ਼ਾ ਆਪਣੇ ਆਪ ਵਿੱਚ ਇੱਕ ਸੰਪੂਰਨ ਪ੍ਰਣਾਲੀ ਨਹੀਂ ਹੈ।
ਹਰੇਕ ਭਾਸ਼ਾ ਕਈ ਵੱਖ-ਵੱਖ ਪਹਿਲੂ ਦਰਸਾਉਂਦੀ ਹੈ।
ਭਾਸ਼ਾ ਇੱਕ ਜੀਵਿਤ ਪ੍ਰਣਾਲੀ ਹੈ।
ਬੁਲਾਰੇ ਹਮੇਸ਼ਾਂ ਆਪਣੇ ਆਪਨੂੰ ਆਪਣੇ ਗੱਲਬਾਤ ਵਾਲੇ ਸਾਥੀਆਂ ਪ੍ਰਤੀ ਅਨੁਕੂਲ ਬਣਾਉਂਦੇ ਰਹਿੰਦੇ ਹਨ।
ਇਸਲਈ, ਲੋਕ ਆਪਣੀ ਬੋਲੀ ਜਾਣ ਵਾਲੀ ਭਾਸ਼ਾ ਨੂੰ ਬਦਲਦੇ ਰਹਿੰਦੇ ਹਨ।
ਇਹ ਭਿੰਨਤਾਵਾਂ ਵੱਖ-ਵੱਖ ਰੂਪਾਂ ਵਿੱਚ ਦਿਖਾਈ ਦੇਂਦੀਆਂ ਹਨ।
ਉਦਾਹਰਣ ਵਜੋਂ, ਹਰੇਕ ਭਾਸ਼ਾ ਦਾ ਇੱਕ ਇਤਿਹਾਸ ਹੈ।
ਇਹ ਬਦਲ ਗਿਆ ਹੈ ਅਤੇ ਇਸਦਾ ਬਦਲਣਾ ਜਾਰੀ ਰਹੇਗਾ।
ਇਹ ਇਸ ਤੱਥ ਅਨੁਸਾਰ ਪਛਾਣਿਆ ਜਾ ਸਕਦਾ ਹੈ ਕਿ ਬਜ਼ੁਰਗ ਲੋਕ ਨੌਜਵਾਨਾਂ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ।
ਵਧੇਰੇ ਭਾਸ਼ਾਵਾਂ ਵਿੱਚ ਵੱਖ-ਵੱਖ ਉਪ-ਭਾਸ਼ਾਵਾਂ ਵੀ ਸ਼ਾਮਲ ਹੁੰਦੀਆਂ ਹਨ।
ਪਰ, ਕਈ ਉਪ-ਭਾਸ਼ਾ ਬੁਲਾਰੇ ਉਨ੍ਹਾਂ ਦੇ ਵਾਤਾਵਰਣ ਅਨੁਸਾਰ ਅਨੁਕੂਲ ਹੋ ਸਕਦੇ ਹਨ।
ਕੁਝ ਵਿਸ਼ੇਸ਼ ਸਥਿਤੀਆਂ ਵਿੱਚ ਉਹ ਪ੍ਰਮਾਣਿਤ ਭਾਸ਼ਾ ਬੋਲਦੇ ਹਨ।
ਵੱਖ-ਵੱਖ ਸਮਾਜਿਕ ਸਮੂਹਾਂ ਦੀਆਂ ਵੱਖ-ਵੱਖ ਭਸ਼ਾਵਾਂ ਹੁੰਦੀਆਂ ਹਨ।
ਨੌਜਵਾਨਾਂ ਦਾ ਭਾਸ਼ਾ ਜਾਂ ਸਥਾਨਕ ਸ਼ਬਦਾਵਲੀ ਇਸਦੀਆਂ ਉਦਾਹਰਾਣਾਂ ਹਨ।
ਕਈ ਲੋਕ ਕੰਮ ਦੇ ਸਥਾਨ 'ਤੇ ਘਰ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ।
ਕਈ ਲੋਕ ਕੰਮ ਦੇ ਸਥਾਨ 'ਤੇ ਪੇਸ਼ੇਵਰ ਸ਼ਬਦਾਵਲੀ ਦੀ ਵਰਤੋਂ ਵੀ ਕਰਦੇ ਹਨ।
ਬੋਲਣ ਵਾਲੀ ਅਤੇ ਲਿਖਤੀ ਭਾਸ਼ਾ ਵਿੱਚ ਵੀ ਭਿੰਨਤਾਵਾਂ ਦਿਖਾਈ ਦੇਂਦੀਆਂ ਹਨ।
ਬੋਲਣ ਵਾਲੀ ਭਾਸ਼ਾ ਲਿਖਤੀ ਭਾਸ਼ਾ ਤੋਂ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ।
ਇਹ ਅੰਤਰ ਬਹੁਤ ਵੱਡਾ ਹੋ ਸਕਦਾ ਹੈ।
ਇਹ ਉਦੋਂ ਹੁੰਦਾ ਹੈ ਜਦੋਂ ਲਿਖਤੀ ਭਾਸ਼ਾਵਾਂ ਲੰਬੇ ਸਮੇਂ ਤੋਂ ਬਦਲਦੀਆਂ ਨਹੀਂ।
ਬੋਲਣ ਵਾਲਿਆਂ ਨੂੰ ਪਹਿਲਾਂ ਭਾਸ਼ਾ ਦੇ ਲਿਖਤੀ ਰੂਪ ਦੀ ਵਰਤੋਂ ਕਰਨੀ ਸਿੱਖਣੀ ਚਾਹੀਦੀ ਹੈ।
ਔਰਤਾਂ ਅਤੇ ਪੁਰਸ਼ਾਂ ਦੀ ਭਾਸ਼ਾ ਵੀ ਆਮ ਤੌਰ 'ਤੇ ਭਿੰਨ ਹੁੰਦੀ ਹੈ।
ਇਹ ਅੰਤਰ ਪੱਛਮੀ ਸਮਾਜਾਂ ਵਿੱਚ ਇੰਨਾ ਵੱਡਾ ਨਹੀਂ ਹੈ।
ਪਰ ਅਜਿਹੇ ਦੇਸ਼ ਵੀ ਹਨ ਜਿੱਥੇ ਔਰਤਾਂ ਪੁਰਸ਼ਾਂ ਨਾਲੋਂ ਬਹੁਤ ਭਿੰਨਤਾ ਨਾਲ ਬੋਲਦੀਆਂ ਹਨ।
ਕੁੱਝ ਸਭਿਆਚਾਰਾਂ ਵਿੱਚ, ਨਰਮਦਿਲੀ ਦਾ ਆਪਣੀ ਨਿੱਜੀ ਭਾਸ਼ਾਈ ਰੂਪ ਹੁੰਦਾ ਹੈ।
ਇਸਲਈ ਬੋਲਣਾ ਇੰਨਾ ਜ਼ਿਆਦਾ ਆਸਾਨ ਨਹੀਂ ਹੁੰਦਾ!
ਸਾਨੂੰ ਇੱਕੋ ਸਮੇਂ ਕਈ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਣਾ ਪੈਂਦਾ ਹੈ...