ਪ੍ਹੈਰਾ ਕਿਤਾਬ
ਵਿਦੇਸ਼ੀ ਭਾਸ਼ਾਵਾਂ ਨੂੰ ਚੰਗੇ ਢੰਗ ਨਾਲ ਵਿਦੇਸ਼ਾਂ ਵਿੱਚ ਸਿੱਖੋ!
ਵਿਦੇਸ਼ੀ ਭਾਸ਼ਾਵਾਂ ਨੂੰ ਚੰਗੇ ਢੰਗ ਨਾਲ ਵਿਦੇਸ਼ਾਂ ਵਿੱਚ ਸਿੱਖੋ!
ਬਾਲਗ ਭਾਸ਼ਾਵਾਂ ਨੂੰ ਬੱਚਿਆਂ ਜਿੰਨੀ ਆਸਾਨੀ ਨਾਲ ਨਹੀਂ ਸਿੱਖਦੇ।
ਉਨ੍ਹਾਂ ਦੇ ਦਿਮਾਗ ਦਾ ਪੂਰਨ ਤੌਰ 'ਤੇ ਵਿਕਾਸ ਹੋ ਜਾਂਦਾ ਹੈ।
ਇਸਲਈ, ਇਹ ਨਵੇਂ ਨੈੱਟਵਰਕ ਇੰਨੀ ਆਸਾਨੀ ਬਿਲਕੁਲ ਵੀ ਨਾਲ ਸਥਾਪਿਤ ਨਹੀਂ ਕਰ ਸਕਦਾ।
ਪਰ ਫਿਰ ਵੀ ਅਸੀਂ ਇੱਕ ਬਾਲਗ ਵਜੋਂ ਇੱਕ ਭਾਸ਼ਾ ਬਹੁਤ ਚੰਗੀ ਤਰ੍ਹਾਂ ਸਿੱਖ ਸਕਦੇ ਹਾਂ!
ਅਜਿਹਾ ਕਰਨ ਲਈ, ਸਾਨੂੰ ਉਸ ਦੇਸ਼ ਵਿੱਚ ਜ਼ਰੂਰ ਜਾਣਾ ਚਾਹੀਦਾ ਹੈ ਜਿੱਥੇ ਉਹ ਭਾਸ਼ਾ ਬੋਲੀ ਜਾਂਦੀ ਹੈ।
ਇੱਕ ਵਿਦੇਸ਼ੀ ਭਾਸ਼ਾ ਵਿਦੇਸ਼ ਵਿੱਚ ਵਿਸ਼ੇਸ਼ ਤੌਰ 'ਤੇ ਪ੍ਰਭਾਵਸ਼ਾਵਲੀ ਢੰਗ ਨਾਲ ਸਿੱਖੀ ਜਾਂਦੀ ਹੈ।
ਜਿਹੜੇ ਵਿਅਕਤੀ ਕਦੀ ਭਾਸ਼ਾ ਸਿੱਖਣ ਦੇ ਉਦੇਸ਼ ਲਈ ਛੁੱਟੀ ਮਨਾਉਣ ਗਏ ਹਨ, ਇਸ ਬਾਰੇ ਜਾਣਦੇ ਹਨ।
ਅਸੀਂ ਇੱਕ ਨਵੀਂ ਭਾਸ਼ਾ ਇਸਦੇ ਕੁਦਰਤੀ ਮਾਹੌਲ ਵਿੱਚ ਵਧੀਆ ਢੰਗ ਨਾਲ ਸਿੱਖਦੇ ਹਾਂ।
ਇੱਕ ਨਵਾਂ ਅਧਿਐਨ ਹੁਣੇ ਹੀ ਇੱਕ ਦਿਲਚਸਪ ਨਤੀਜੇ 'ਤੇ ਪਹੁੰਚਿਆ ਹੈ।
ਇਸ ਅਨੁਸਾਰ, ਇੱਕ ਵਿਅਕਤੀ ਕੋਈ ਨਵੀਂ ਭਾਸ਼ਾ ਵਿਦੇਸ਼ ਵਿੱਚ ਵੀ
ਵੱਖ ਢੰਗ ਨਾਲ
ਸਿੱਖਦਾ ਹੈ!
ਦਿਮਾਗ ਨਵੀਂ ਭਾਸ਼ਾ ਨੂੰ ਮੂਲ ਭਾਸ਼ਾ ਵਾਂਗ ਸੰਸਾਧਿਤ ਕਰ ਸਕਦਾ ਹੈ।
ਖੋਜਕਰਤਾਵਾਂ ਦਾ ਬਹੁਤ ਸਮੇਂ ਤੋਂ ਵਿਸ਼ਵਾਸ ਹੈ ਕਿ ਸਿਖਲਾਈ ਦੇ ਵੱਖ-ਵੱਖ ਢੰਗ ਮੌਜੂਦ ਹਨ।
ਹੁਣ ਇੱਕ ਤਜਰਬੇ ਨੇ ਅਜਿਹਾ ਸਾਬਤ ਕਰ ਦਿੱਤਾ ਲੱਗਦਾ ਹੈ।
ਜਾਂਚ-ਅਧੀਨ ਵਿਅਕਤੀਆਂ ਦੇ ਇੱਕ ਸਮੂਹ ਨੇ ਇੱਕ ਕਾਲਪਨਿਕ ਭਾਸ਼ਾ ਸਿੱਖਣੀ ਸੀ।
ਸਮੂਹ ਦੇ ਕੁਝ ਭਾਗ ਸਿਖਲਾਈ ਦੇ ਨਿਯਮਿਤ ਪਾਠਾਂ ਵਿੱਚ ਸ਼ਾਮਲ ਹੋਏ।
ਦੂਜੇ ਭਾਗ ਨੇ ਇੱਕ ਵਿਦੇਸ਼ੀ ਸਥਿਤੀ ਦੀ ਅਨੁਰੂਪਤਾ ਵਜੋਂ ਸਿਖਲਾਈ ਪ੍ਰਾਪਤ ਕੀਤੀ।
ਇਨ੍ਹਾਂ ਜਾਂਚ-ਅਧੀਨ ਵਿਅਕਤੀਆਂ ਨੇ ਆਪਣੇ ਆਪ ਨੂੰ ਵਿਦੇਸ਼ੀ ਸਥਿਤੀ ਦੇ ਅਨੁਕੂਲ ਬਣਾਉਣਾ ਸੀ।
ਹਰੇਕ ਵਿਅਕਤੀ ਨੇ ਆਪਣੇ ਸੰਪਰਕ ਸਾਥੀ ਨਾਲ ਨਵੀਂ ਭਾਸ਼ਾ ਵਿੱਚ ਗੱਲਬਾਤ ਕੀਤੀ।
ਇਸ ਸਮੂਹ ਦੇ ਜਾਂਚ-ਅਧੀਨ ਵਿਅਕਤੀ, ਇਸਲਈ, ਵਿਸ਼ੇਸ਼ ਰੂਪ ਵਿੱਚ ਭਾਸ਼ਾ ਦੇ ਵਿਦਿਆਰਥੀ ਨਹੀਂ ਸਨ।
ਉਹ ਬੋਲਣ ਵਾਲਿਆਂ ਦੇ ਕਿਸੇ ਅਣਜਾਣ ਸਮਾਜ ਨਾਲ ਸੰਬੰਧਤ ਸਨ।
ਇਸ ਤਰ੍ਹਾਂ ਉਨ੍ਹਾਂ ਨੂੰ ਨਵੀਂ ਭਾਸ਼ਾ ਲਈ ਛੇਤੀ ਨਾਲ ਸਹਾਇਤਾ ਪ੍ਰਾਪਤ ਕਰਨ ਲਈਮਜਬੂਰ ਕੀਤਾ ਗਿਆ।
ਕੁਝ ਸਮੇਂ ਬਾਦ ਜਾਂਚ-ਅਧੀਨ ਵਿਅਕਤੀਆਂ ਦਾ ਨਿਰੀਖਣ ਕੀਤਾ ਗਿਆ।
ਦੋਹਾਂ ਸਮੂਹਾਂ ਨੇ ਨਵੀਂ ਭਾਸ਼ਾ ਦੀ ਇੱਕੋ-ਜਿਹੀ ਵਧੀਆ ਜਾਣਕਾਰੀ ਪ੍ਰਦਰਸ਼ਿਤ ਕੀਤੀ।
ਪਰ ਉਨ੍ਹਾਂ ਦੇ ਦਿਮਾਗ ਨੇ ਵਿਦੇਸ਼ੀ ਭਾਸ਼ਾ ਨੂੰ ਵੱਖ-ਵੱਖ ਢੰਗ ਨਾਲ ਸੰਸਾਧਿਤ ਕੀਤਾ!
ਜਿਨ੍ਹਾਂ ਨੇ ‘ਵਿਦੇਸ਼ੀ’ ਮਾਹੌਲ ਅਨੁਸਾਰ ਸਿੱਖਿਆ ਪ੍ਰਾਪਤ ਕੀਤੀ, ਅਜੀਬ ਦਿਮਾਗੀ ਗਤੀਵਿਧੀਆਂ ਦਰਸਾਈਆਂ।
ਉਨ੍ਹਾਂ ਦੇ ਦਿਮਾਗ ਨੇ ਵਿਦੇਸ਼ੀ ਵਿਆਕਰਣ ਨੂੰ ਉਨ੍ਹਾਂ ਦੀ ਆਪਣੀ ਭਾਸ਼ਾ ਵਾਂਗ ਸੰਸਾਧਿਤ ਕੀਤਾ।
ਮੂਲ ਬੁਲਾਰਿਆਂ ਵਿੱਚ ਵੀ ਉਹੀ ਕਾਰਜਵਿਧੀਆਂ ਦੀ ਪਛਾਣ ਕੀਤੀ ਗਈ।
ਭਾਸ਼ਾ ਲਈ ਛੁੱਟੀ ਮਨਾਉਣ ਜਾਣਾ ਸਿਖਲਾਈ ਦਾ ਇੱਕ ਬਹੁਤ ਹੀ ਵਧੀਆ ਅਤੇ ਸਭ ਤੋ ਵੱਧ ਪ੍ਰਭਾਵਸ਼ਾਲੀ ਤਰੀਕਾ ਹੈ!