ਪ੍ਹੈਰਾ ਕਿਤਾਬ
ਭਾਸ਼ਾ ਵਿਗਿਆਨ ਦਾ ਇਤਿਹਾਸ
ਭਾਸ਼ਾ ਵਿਗਿਆਨ ਦਾ ਇਤਿਹਾਸ
ਭਾਸ਼ਾਵਾਂ ਨੇ ਹਮੇਸ਼ਾਂ ਮਨੁੱਖਤਾ ਨੂੰ ਆਕਰਸ਼ਿਤ ਕੀਤਾ ਹੈ।
ਇਸਲਈ ਭਾਸ਼ਾਵਾਂ ਦਾ ਇਤਿਹਾਸ ਬਹੁਤ ਪੁਰਾਣਾ ਹੈ।
ਭਾਸ਼ਾ ਵਿਗਿਆਨ ਭਾਸ਼ਾ ਦਾ ਵਿਵਸਥਿਤ ਅਧਿਐਨ ਹੈ।
ਹਜ਼ਾਰਾਂ ਸਾਲ ਪਹਿਲਾਂ ਵੀ ਲੋਕ ਭਾਸ਼ਾ ਬਾਰੇ ਸੋਚ-ਵਿਚਾਰ ਕਰਦੇ ਸਨ।
ਅਜਿਹਾ ਕਰਦਿਆਂ ਹੋਇਆਂ, ਵੱਖ-ਵੱਖ ਸਭਿਆਚਾਰਾਂ ਨੇ ਵੱਖ-ਵੱਖ ਪ੍ਰਣਾਲੀਆਂ ਦਾ ਵਿਕਾਸ ਕੀਤਾ।
ਨਤੀਜੇ ਵਜੋਂ, ਭਾਸ਼ਾਵਾਂ ਦੇ ਵੱਖ-ਵੱਖ ਵੇਰਵਿਆਂ ਦੀ ਉਤਪੱਤੀ ਹੋਈ।
ਅਜੋਕੇ ਭਾਸ਼ਾ ਵਿਗਿਆਨ ਪ੍ਰਾਚੀਨ ਸਿਧਾਂਤਾਂ ਉੱਤੇ ਕਿਸੇ ਵੀ ਹੋਰ ਚੀਜ਼ ਨਾਲੋਂਵੱਧ ਆਧਾਰਿਤ ਹਨ।
ਗ੍ਰੀਸ ਵਿੱਚ ਵਿਸ਼ੇਸ਼ ਤੌਰ 'ਤੇ ਕਈ ਪਰੰਪਰਾਵਾਂ ਸਥਾਪਿਤ ਕੀਤੀਆਂ ਗਈਆਂ ਸਨ।
ਪਰ, ਭਾਸ਼ਾਵਾਂ ਬਾਰੇ ਪਛਾਣਿਆ ਜਾਣ ਵਾਲਾ ਸਭ ਤੋਂ ਪ੍ਰਾਚੀਨ ਅਧਿਐਨ ਭਾਰਤ ਨਾਲ ਸੰਬੰਧਤ ਹੈ।
ਇਹ 3,000 ਸਾਲ ਪਹਿਲਾਂ ਵਿਆਕਰਣਕਰਤਾ ਸਾਕਾਤਿਆਨਾ ਦੁਆਰਾ ਲਿਖਿਆ ਗਿਆ ਸੀ।
ਪ੍ਰਾਚੀਨ ਸਮਿਆਂ ਵਿੱਚ, ਪਲੈਟੋ ਵਰਗੇ ਦਾਰਸ਼ਨਿਕ ਆਪਣੇ ਨੂੰ ਭਾਸ਼ਾਵਾਂ ਵਿੱਚ ਰੁਝਾਈ ਰੱਖਦੇ ਸਨ।
ਬਾਦ ਵਿੱਚ, ਰੋਮਨ ਲੇਖਕਾਂ ਨੇ ਇਸਤੋਂ ਹੋਰ ਅੱਗੇ ਆਪਣੇ ਸਿਧਾਂਤਾਂ ਦਾ ਵਿਕਾਸ ਕੀਤਾ।
ਅਰਬੀਆਂ ਨੇ ਵੀ, 8ਵੀਂ ਸਦੀ ਵਿੱਚ ਆਪਣੀਆਂ ਨਿੱਜੀ ਪਰੰਪਰਾਵਾਂ ਵਿਕਸਿਤ ਕੀਤੀਆਂ।
ਫੇਰ ਵੀ, ਉਨ੍ਹਾਂ ਦੇ ਅਧਿਐਨ ਅਰਬੀ ਭਾਸ਼ਾ ਦੇ ਨਿਯਮਬੱਧ ਵੇਰਵੇ ਦਰਸਾਉਂਦੇ ਹਨ।
ਆਧੁਨਿਕ ਸਮਿਆਂ ਵਿੱਚ, ਮਨੁੱਖ ਵਿਸ਼ੇਸ਼ ਤੌਰ 'ਤੇ ਇਹ ਖੋਜ ਕਰਨਾ ਚਾਹੁੰਦੇ ਸਨ ਕਿ ਭਾਸ਼ਾ ਕਿੱਥੋਂ ਆਉਂਦੀ ਹੈ।
ਭਾਸ਼ਾਵਿਗਿਆਨੀ ਵਿਸ਼ੇਸ਼ ਤੌਰ 'ਤੇ ਭਾਸ਼ਾ ਦੇ ਇਤਿਹਾਸ ਵਿੱਚ ਦਿਲਚਸਪੀ ਲੈਂਦੇ ਸਨ।
18ਵੀਂ ਸਦੀ ਵਿੱਚ, ਲੋਕਾਂ ਨੇ ਭਾਸ਼ਾਵਾਂ ਦੀ ਆਪਸੀ ਤੁਲਨਾ ਕਰਨੀ ਸ਼ੁਰੂ ਕਰ ਦਿੱਤੀ।
ਉਹ ਜਾਣਨਾ ਚਾਹੁੰਦੇ ਸਨ ਕਿ ਭਾਸ਼ਾਵਾਂ ਦਾ ਵਿਕਾਸ ਕਿਵੇਂ ਹੁੰਦਾ ਹੈ।
ਬਾਦ ਵਿੱਚ ਉਨ੍ਹਾਂ ਨੇ ਭਾਸ਼ਾਵਾਂ ਦਾ ਇੱਕ ਪ੍ਰਣਾਲੀ ਦੇ ਰੂਪ ਵਿੱਚ ਅਧਿਐਨ ਕੀਤਾ।
ਭਾਸ਼ਾਵਾਂ ਕਿਵੇਂ ਕੰਮ ਕਰਦੀਆਂ ਹਨ, ਇਹ ਸਵਾਲ ਕੇਂਦਰ-ਬਿੰਦੂ ਸੀ।
ਅੱਜ, ਭਾਸ਼ਾ ਵਿਗਿਆਨ ਵਿੱਚ ਵੱਡੀ ਗਿਣਤੀ ਵਿੱਚ ਵਿਚਾਰਧਾਰਾ ਦੇ ਸਕੂਲ ਮੌਜੂਦ ਹਨ।
ਪੰਜਾਹਵਿਆਂ ਤੋਂ ਲੈ ਕੇ ਹੁਣ ਤੱਕ ਕਈ ਨਵੇਂ ਵਿਸ਼ਿਆਂ ਦਾ ਵਿਕਾਸ ਹੋਇਆ ਹੈ।
ਇਨ੍ਹਾਂ ਦਾ ਕੁਝ ਭਾਗ ਦੂਜੇ ਵਿਗਿਆਨਿਕ ਵਿਸ਼ਿਆਂ ਦੁਆਰਾ ਮਜ਼ਬੂਤੀ ਨਾਲ ਪ੍ਰਭਾਵਿਤ ਹੋਇਆ ਸੀ।
ਦਿਮਾਗੀ-ਭਾਸ਼ਾ ਵਿਗਿਆਨ ਜਾਂ ਅੰਤਰ-ਰਾਜੀ ਸਭਿਆਚਾਰਕ ਸੰਚਾਰ ਇਸਦੀਆਂ ਉਦਾਹਰਣਾਂ ਹਨ।
ਨਵੇਂ ਭਾਸ਼ਾਈ ਵਿਚਾਰਧਾਰਾ ਦੇ ਸਕੂਲ ਬਹੁਤ ਵਿਸ਼ੇਸ਼ਤਾ ਵਾਲੇ ਹਨ।
ਇਸਦੀ ਇੱਕ ਉਦਾਹਰਣ ਨਾਰੀ-ਅਧਿਕਾਰਵਾਦੀ ਭਾਸ਼ਾ ਵਿਗਿਆਨ ਹੈ।
ਇਸਲਈ ਭਾਸ਼ਾ ਵਿਗਿਆਨ ਦਾ ਇਤਿਹਾਸ ਜਾਰੀ ਹੈ...
ਜਿੰਨੀ ਦੇਕ ਤੱਕ ਭਾਸ਼ਾਵਾਂ ਮੌਜੂਦ ਹਨ, ਮਨੁੱਖ ਉਨ੍ਹਾਂ ਉੱਤੇ ਸੋਚ-ਵਿਚਾਰ ਕਰਦਾ ਰਹੇਗਾ!