ਪ੍ਹੈਰਾ ਕਿਤਾਬ

ਅਫ਼ਰੀਕਨ ਭਾਸ਼ਾਵਾਂ

ar AR de DE em EM en EN es ES fr FR it IT ja JA pt PT px PX zh ZH af AF be BE bg BG bn BN bs BS ca CA cs CS el EL eo EO et ET fa FA fi FI he HE hr HR hu HU id ID ka KA kk KK kn KN ko KO lt LT lv LV mr MR nl NL nn NN pa PA pl PL ro RO ru RU sk SK sq SQ sr SR sv SV tr TR uk UK vi VI

ਅਫ਼ਰੀਕਨ ਭਾਸ਼ਾਵਾਂ

ਅਫ਼ਰੀਕਾ ਵਿੱਚ, ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਹੋਰ ਕਿਸੇ ਵੀ ਮਹਾਦੀਪ ਵਿੱਚ ਏਨੀਆਂ ਜ਼ਿਆਦਾ ਵੱਖ-ਵੱਖ ਭਾਸ਼ਾਵਾਂ ਮੌਜੂਦ ਨਹੀਂ ਹਨ। ਅਫ਼ਰੀਕਨ ਭਾਸ਼ਾਵਾਂ ਦੀ ਭਿੰਨਤਾ ਪ੍ਰਭਾਵਸ਼ਾਲੀ ਹੈ। ਇੱਕ ਅੰਦਾਜ਼ੇ ਅਨੁਸਾਰ ਲੱਗਭਗ 2,000 ਅਫ਼ਰੀਕਨ ਭਾਸ਼ਾਵਾਂ ਹੋਂਦ ਵਿੱਚ ਹਨ। ਪਰ, ਇਹ ਸਾਰੀਆਂ ਇੱਕ ਸਮਾਨ ਨਹੀਂ ਹਨ। ਇਸਤੋਂ ਬਿਲਕੁਲ ਉਲਟ - ਇਹ ਆਮ ਤੌਰ 'ਤੇ ਬਿਲਕੁਲ ਅਲੱਗ ਹਨ! ਅਫ਼ਰੀਕਾ ਦੀਆਂ ਭਾਸ਼ਾਵਾਂ ਚਾਰ ਵੱਖ-ਵੱਖ ਭਾਸ਼ਾ ਪਰਿਵਾਰਾਂ ਨਾਲ ਸੰਬੰਧਤ ਹਨ। ਕੁਝ ਅਫ਼ਰੀਕੀ ਭਾਸ਼ਾਵਾਂ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਉਦਾਹਰਣ ਵਜੋਂ, ਕੁਝ ਅਜਿਹੀਆਂ ਧੁਨੀਆਂ ਹਨ ਜਿਨ੍ਹਾਂ ਦੀ ਨਕਲ ਵਿਦੇਸ਼ੀ ਲੋਕ ਨਹੀਂ ਕਰ ਸਕਦੇ। ਅਫ਼ਰੀਕਾ ਵਿੱਚ ਧਰਤੀ ਦੀਆਂ ਸੀਮਾਵਾਂ ਹਮੇਸ਼ਾਂ ਭਾਸ਼ਾਈ ਸੀਮਾਵਾਂ ਨਹੀਂ ਹੁੰਦੀਆਂ। ਕੁਝ ਖੇਤਰਾਂ ਵਿੱਚ, ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਤਨਜ਼ਾਨੀਆ ਵਿੱਚ, ਉਦਾਹਰਣ ਵਜੋਂ, ਸਾਰੇ ਚਾਰ ਪਰਿਵਾਰਾਂ ਦੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅਫ਼ਰੀਕਨ ਭਾਸ਼ਾਵਾਂ ਵਿੱਚੋਂ ਐਫ਼ਰੀਕਾਨਜ਼ ਇੱਕ ਛੋਟ ਹੈ। ਇਹ ਭਾਸ਼ਾ ਬਸਤੀਵਾਦ ਯੁੱਗ ਵਿੱਚ ਹੋਂਦ ਵਿੱਚ ਆਈ। ਉਸ ਸਮੇਂ ਵੱਖ-ਵੱਖ ਮਹਾਦੀਪਾਂ ਦੇ ਲੋਕ ਇੱਕ-ਦੂਜੇ ਨੂੰ ਮਿਲੇ। ਉਹ ਅਫ਼ਰੀਕਾ, ਯੂਰੋਪ ਅਤੇ ਏਸ਼ੀਆ ਤੋਂ ਆਏ। ਇਨ੍ਹਾਂ ਸੰਪਰਕ ਹਾਲਾਤਾਂ ਤੋਂ ਇੱਕ ਨਵੀਂ ਭਾਸ਼ਾ ਦਾ ਵਿਕਾਸ ਹੋਇਆ। ਐਫ਼ਰੀਕਾਨਜ਼ ਕਈ ਭਾਸ਼ਾਵਾਂ ਦੇ ਪ੍ਭਾਵਾਂ ਨੂੰ ਦਰਸਾਉਂਦੀ ਹੈ। ਪਰ, ਇਹ ਡੱਚ ਭਾਸ਼ਾ ਨਾਲ ਸਭ ਤੋਂ ਵਧੇਰੇ ਸੰਬੰਧਤ ਹੈ। ਅੱਜ ਐਫ਼ਰੀਕਾਨਜ਼ ਦੱਖਣੀ ਅਫ਼ਰੀਕਾ ਅਤੇ ਨਾਮੀਬੀਆ ਵਿੱਚ ਹੋਰ ਕਿਸੇ ਵੀ ਸਥਾਨਨਾਲੋਂ ਵਧੇਰੇ ਬੋਲੀ ਜਾਂਦੀ ਹੈ। ਸਭ ਤੋਂ ਅਸਧਾਰਨ ਅਫ਼ਰੀਕਨ ਭਾਸ਼ਾ ਡਰੱਮ ਭਾਸ਼ਾ ਹੈ। ਡਰੱਮਾਂ ਰਾਹੀਂ ਸਿਧਾਂਤਕ ਰੂਪ ਵਿੱਚ ਹਰੇਕ ਸੰਦੇਸ਼ ਭੇਜਿਆ ਜਾ ਸਕਦਾ ਹੈ। ਡਰੱਮਾਂ ਰਾਹੀਂ ਸੰਚਾਰ ਲਈ ਵਰਤੀਆਂ ਜਾਂਦੀਆਂ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂ ਹੁੰਦੀਆਂ ਹਨ। ਸ਼ਬਦਾਂ ਜਾਂ ਸ਼ਬਦ-ਅੰਸ਼ਾਂ ਦੇ ਅਰਥ ਧੁਨੀਆਂ ਦੇ ਉਤਾਰ-ਚੜ੍ਹਾਅ ਉੱਤੇ ਨਿਰਭਰ ਕਰਦੇ ਹਨ। ਇਸਦਾ ਭਾਵ ਇਹ ਹੈ ਕਿ ਡਰੱਮਾਂ ਨੂੰ ਧੁਨੀਆਂ ਦੀ ਨਕਲ ਕਰਨੀ ਪੈਂਦੀ ਹੈ। ਅਫ਼ਰੀਕਾ ਵਿੱਚ ਬੱਚੇ ਵੀ ਡਰੱਮ ਭਾਸ਼ਾ ਜਾਣਦੇ ਹਨ। ਅਤੇ ਇਹ ਬਹੁਤ ਪ੍ਰਭਾਵਸ਼ਾਲੀ ਹੈ... ਡਰੱਮ ਭਾਸ਼ਾ 12 ਕਿਲੋਮੀਟਰ ਤੱਕ ਵੀ ਸੁਣੀ ਜਾ ਸਕਦੀ ਹੈ!