ਪ੍ਹੈਰਾ ਕਿਤਾਬ
ਚੀਨੀ ਭਾਸ਼ਾ
© Dark1elf | Dreamstime.com
ਚੀਨੀ ਭਾਸ਼ਾ
ਚੀਨੀ ਭਾਸ਼ਾ ਦੇ ਵਿਸ਼ਵ ਭਰ ਵਿੱਚ ਸਭ ਤੋਂ ਵੱਧ ਬੁਲਾਰੇ ਹਨ।
ਪਰ, ਕੋਈ ਵੀ ਇਕਲੌਤੀ ਵਿਅਕਤੀਗਤ ਚੀਨੀ ਭਾਸ਼ਾ ਮੌਜੂਦ ਨਹੀਂ ਹੈ।
ਬਹੁਤ ਸਾਰੀਆਂ ਚੀਨੀ ਭਾਸ਼ਾਵਾਂ ਮੌਜੂਦ ਹਨ।
ਇਹ ਸਾਰੀਆਂ ਸਾਈਨੋ-ਤਿੱਬਤੀਅਨ ਭਾਸ਼ਾਵਾਂ ਦੇ ਪਰਿਵਾਰ ਨਾਲ ਸੰਬੰਧਤ ਹਨ।
ਲੱਗਭਗ 130 ਕਰੋੜ ਲੋਕ ਚੀਨੀ ਭਾਸ਼ਾ ਬੋਲਦੇ ਹਨ।
ਇਨ੍ਹਾਂ ਵਿੱਚੋਂ ਵੱਡੀ ਗਿਣਤੀ ਵਿੱਚ ਲੋਕ ਪੀਪਲਜ਼ ਰਿਪਬਲਿਕ ਆਫ਼ ਚਾਈਨਾ ਅਤੇਤਾਇਵਾਨ ਵਿੱਚ ਰਹਿੰਦੇ ਹਨ।
ਚੀਨੀ ਭਾਸ਼ਾ ਦੇ ਅਲਪ-ਸੰਖਿਅਕ ਬੁਲਾਰਿਆਂ ਵਾਲੇ ਬਹੁਤ ਸਾਰੇ ਦੇਸ਼ ਹਨ।
ਸਭ ਤੋਂ ਵੱਡੀ ਚੀਨੀ ਭਾਸ਼ਾ ਹਾਈ ਚਾਈਨੀਜ਼ ਹੈ।
ਇਸ ਪ੍ਰਮਾਣਿਤ ਉੱਚ-ਪੱਧਰੀ ਭਾਸ਼ਾ ਨੂੰ ਮੈਂਡੇਰਿਨ ਵੀ ਕਹਿੰਦੇ ਹਨ।
ਮੈਂਡੇਰਿਨ ਪੀਪਲਜ਼ ਰਿਪਬਲਿਕ ਆਫ਼ ਚਾਈਨਾ ਦੀ ਸਰਕਾਰੀ ਭਾਸ਼ਾ ਹੈ।
ਹੋਰ ਚੀਨੀ ਭਾਸ਼ਾਵਾਂ ਆਮ ਤੌਰ 'ਤੇ ਕੇਵਲ ਉਪ-ਭਾਸ਼ਾਵਾਂ ਵਜੋਂ ਪ੍ਰਚੱਲਤ ਹਨ।
ਮੈਂਡੇਰਿਨ ਤਾਇਵਾਨ ਅਤੇ ਸਿੰਗਾਪੁਰ ਵਿੱਚ ਵੀ ਬੋਲੀ ਜਾਂਦੀ ਹੈ।
ਮੈਂਡੇਰਿਨ 85 ਕਰੋੜ ਲੋਕਾਂ ਦੀ ਮੂਲ ਭਾਸ਼ਾ ਹੈ।
ਪਰ, ਇਹ ਭਾਸ਼ਾ ਤਕਰੀਬਨ ਸਾਰੇ ਚੀਨੀ-ਬੁਲਾਰੇ ਜਾਣਦੇ ਹਨ।
ਇਸੇ ਕਰਕੇ, ਵੱਖ-ਵੱਖ ਉਪ-ਭਾਸ਼ਾਵਾਂ ਬੋਲਣ ਵਾਲੇ ਗੱਲਬਾਤ ਲਈ ਇਸਦੀ ਵਰਤੋਂ ਕਰਦੇ ਹਨ।
ਸਾਰੇ ਚੀਨੀ ਲੋਕ ਇੱਕ ਸਾਂਝੇ ਲਿਖਤੀ ਰੂਪ ਦੀ ਵਰਤੋਂ ਕਰਦੇ ਹਨ।
ਚੀਨੀ ਲਿਖਤੀ ਰੂਪ 4,000 ਤੋਂ 5,000 ਸਾਲ ਪੁਰਾਣਾ ਹੈ।
ਇਸ ਨਾਲ, ਚੀਨ ਕੋਲ ਸਭ ਤੋਂ ਪੁਰਾਣੀ ਸਾਹਿਤਕ ਪਰੰਪਰਾ ਹੈ।
ਹੋਰ ਏਸ਼ੀਅਨ ਸੱਭਿਅਤਾਵਾਂ ਨੇ ਵੀ ਚੀਨੀ ਲਿਖਤੀ ਰੂਪ ਨੂੰ ਅਪਣਾਇਆ ਹੈ।
ਚੀਨੀ ਅੱਖਰ, ਵਰਣਮਾਲਾ ਪ੍ਰਣਾਲੀਆਂ ਨਾਲੋਂ ਵਧੇਰੇ ਔਖੇ ਹੁੰਦੇ ਹਨ।
ਪਰ, ਬੋਲਚਾਲ ਵਾਲੀ ਚੀਨੀ ਇੰਨੀ ਗੁੰਝਲਦਾਰ ਨਹੀਂ ਹੁੰਦੀ।
ਤੁਲਨਾਤਮਕ ਰੂਪ ਵਿੱਚ ਵਿਆਕਰਣ ਆਸਾਨੀ ਨਾਲ ਸਿੱਖੀ ਜਾ ਸਕਦੀ ਹੈ।
ਇਸਲਈ, ਵਿਦਿਆਰਥੀ ਬਹੁਤ ਜਲਦੀ ਚੰਗੀ ਤਰੱਕੀ ਕਰ ਸਕਦੇ ਹਨ।
ਅਤੇ ਵੱਧ ਤੋਂ ਵੱਧ ਲੋਕ ਚੀਨੀ ਸਿੱਖਣਾ ਚਾਹੁੰਦੇ ਹਨ!
ਇੱਕ ਵਿਦੇਸ਼ੀ ਭਾਸ਼ਾ ਵਜੋਂ, ਇਹ ਤੇਜ਼ੀ ਨਾਲ ਅਰਥਭਰਪੂਰ ਹੁੰਦੀ ਜਾ ਰਹੀ ਹੈ।
ਹੁਣ ਤੱਕ, ਚੀਨੀ ਭਾਸ਼ਾਵਾਂ ਦੀ ਪੇਸ਼ਕਸ਼ ਹਰ ਥਾਂ 'ਤੇ ਕੀਤੀ ਜਾਂਦੀ ਹੈ।
ਇਸਨੂੰ ਆਪ ਹੀ ਸਿੱਖਣ ਦਾ ਹੌਸਲਾ ਰੱਖੋ!
ਚੀਨੀ ਭਾਸ਼ਾ ਭਵਿੱਖ ਦੀ ਭਾਸ਼ਾ ਹੋਵੇਗੀ...