ਪ੍ਹੈਰਾ ਕਿਤਾਬ
ਇਸ਼ਾਰਿਆਂ ਤੋਂ ਬੋਲੀ ਵੱਲ
ਇਸ਼ਾਰਿਆਂ ਤੋਂ ਬੋਲੀ ਵੱਲ
ਜਦੋਂ ਅਸੀਂ ਬੋਲਦੇ ਜਾਂ ਸੁਣਦੇ ਹਾਂ, ਸਾਡੇ ਦਿਮਾਗ ਨੂੰ ਬਹੁਤ ਕੁਝ ਕਰਨਾ ਪੈਂਦਾਹੈ।
ਇਸਨੂੰ ਭਾਸ਼ਾਈ ਸੰਕੇਤਾਂ ਦਾ ਸੰਸਾਧਨ ਕਰਨਾ ਪੈਂਦਾ ਹੈ।
ਇਸ਼ਾਰੇ ਅਤੇ ਚਿੰਨ੍ਹ ਭਾਸ਼ਾਈ ਸੰਕੇਤ ਵੀ ਹੁੰਦੇ ਹਨ।
ਇਹ ਮਨੁੱਖੀ ਬੋਲੀ ਤੋਂ ਵੀ ਪਹਿਲਾਂ ਮੌਜੂਦ ਸਨ।
ਕੁਝ ਚਿੰਨ੍ਹ ਸਾਰੇ ਸੱਭਿਆਚਾਰਾਂ ਵਿੱਚ ਸਮਝ ਲਏ ਜਾਂਦੇ ਹਨ।
ਬਾਕੀਆਂ ਨੂੰ ਸਿੱਖਣਾ ਪੈਂਦਾ ਹੈ।
ਇਨ੍ਹਾਂ ਨੂੰ ਕੇਵਲ ਦੇਖ ਕੇ ਹੀ ਸਿੱਖਿਆ ਨਹੀਂ ਜਾ ਸਕਦਾ।
ਇਸ਼ਾਰੇ ਅਤੇ ਚਿੰਨ੍ਹ ਬੋਲੀ ਵਾਂਗ ਹੀ ਸੰਸਾਧਿਤ ਹੁੰਦੇ ਹਨ।
ਅਤੇ ਇਹ ਦਿਮਾਗ ਦੇ ਉਸੇ ਖੇਤਰ ਵਿੱਚ ਹੀ ਸੰਸਾਧਿਤ ਹੁੰਦੇ ਹਨ!
ਇੱਕ ਨਵੇਂ ਅਧਿਐਨ ਨੇ ਇਹ ਦਰਸਾਇਆ ਹੈ।
ਖੋਜਕਰਤਾਵਾਂ ਨੇ ਕਈ ਜਾਂਚ-ਅਧੀਨ ਵਿਅਕਤੀਆਂ ਦੀ ਜਾਂਚ ਕੀਤੀ।
ਇਨ੍ਹਾਂ ਜਾਂਚ-ਅਧੀਨ ਵਿਅਕਤੀਆਂ ਨੇ ਕਈ ਵਿਡੀਓ ਕਲਿੱਪ ਦੇਖਣੇ ਸਨ।
ਜਦੋਂ ਉਹ ਇਹ ਕਲਿੱਪ ਦੇਖ ਰਹੇ ਸਨ, ਉਨ੍ਹਾਂ ਦੇ ਦਿਮਾਗ ਦੀ ਗਤੀਵਿਧੀ ਮਾਪੀ ਗਈ।
ਇੱਕ ਸਮੂਹ ਵਿੱਚ, ਕਲਿੱਪਾਂ ਨੇ ਵੱਖ-ਵੱਖ ਚੀਜ਼ਾਂ ਦਰਸਾਈਆਂ।
ਇਹ ਚੀਜ਼ਾਂ ਹਿੱਲਜੁਲ, ਚਿੰਨ੍ਹਾਂ ਅਤੇ ਬੋਲੀ ਦੁਆਰਾ ਦਰਸਾਈਆਂ ਗਈਆਂ।
ਦੂਜੇ ਜਾਂਚ-ਅਧੀਨ ਸਮੂਹ ਨੇ ਵੱਖ-ਵੱਖ ਵਿਡੀਓ ਕਲਿੱਪ ਦੇਖੇ।
ਇਹ ਵਿਡੀਓ ਕਲਿੱਪ ਬੇਤੁਕੇ ਸਨ।
ਇਨ੍ਹਾਂ ਵਿੱਚ ਬੋਲੀ, ਇਸ਼ਾਰੇ ਅਤੇ ਚਿੰਨ੍ਹ ਮੌਜੂਦ ਨਹੀਂ ਸਨ।
ਇਨ੍ਹਾਂ ਦਾ ਕੋਈ ਭਾਵ ਨਹੀਂ ਸੀ।
ਮਾਪਾਂ ਦੇ ਵਿੱਚ, ਖੋਜਕਰਤਾਵਾਂ ਨੇ ਦੇਖਿਆ ਕਿ ਕਿਹੜੀ ਚੀਜ਼ ਕਿੱਥੇ ਸੰਸਾਧਿਤ ਹੋਈ ਸੀ।
ਉਹ ਜਾਂਚ-ਅਧੀਨ ਵਿਅਕਤੀਆਂ ਦੀ ਦਿਮਾਗੀ ਗਤੀਵਿਧੀ ਦੀ ਤੁਲਨਾ ਕਰ ਸਕਦੇ ਸਨ।
ਹਰੇਕ ਉਹ ਚੀਜ਼ ਜਿਸਦਾ ਕੋਈ ਭਾਵ ਸੀ, ਦਾ ਵਿਸ਼ਲੇਸ਼ਣ ਉਸੇ ਖੇਤਰ ਵਿੱਚ ਹਇਆ ਸੀ।
ਤਜਰਬੇ ਦੇ ਨਤੀਜੇ ਬਹੁਤ ਦਿਲਚਸਪ ਸਨ।
ਇਨ੍ਹਾਂ ਦੇ ਦਿਖਾਇਆ ਕਿ ਸਾਡੇ ਦਿਮਾਗ ਨੇ ਸਮੇਂ ਦੇ ਨਾਲ ਨਵੀਂ ਭਾਸ਼ਾ ਕਿਵੇਂ ਸਿੱਖ ਲਈ ਸੀ।
ਪਹਿਲਾਂ, ਮਨੁੱਖ ਇਸ਼ਾਰਿਆਂ ਦੁਆਰਾ ਗੱਲਬਾਤ ਕਰਦੇ ਸਨ।
ਫੇਰ ਉਨ੍ਹਾਂ ਨੇ ਭਾਸ਼ਾ ਦਾ ਨਿਰਮਾਣ ਕਰ ਲਿਆ।
ਇਸਲਈ, ਦਿਮਾਗ ਨੂੰ ਇਸ਼ਾਰਿਆਂ ਵਾਂਗ ਬੋਲੀ ਨੂੰ ਸੰਸਾਧਿਤ ਕਰਨਾ ਸਿੱਖਣਾ ਪਿਆ।
ਅਤੇ ਸਬੂਤ ਵਜੋਂ, ਇਸਨੇ ਕੇਵਲ ਪੁਰਾਣੇ ਸੰਸਕਰਣ ਨੂੰ ਨਵੀਨਤਮ ਬਣਾਇਆ...