ਪ੍ਹੈਰਾ ਕਿਤਾਬ

ਦਿਮਾਗ ਵਿਆਕਰਣ ਕਿਵੇਂ ਸਿੱਖਦਾ ਹੈ?

ar AR de DE em EM en EN es ES fr FR it IT ja JA pt PT px PX zh ZH af AF be BE bg BG bn BN bs BS ca CA cs CS el EL eo EO et ET fa FA fi FI he HE hr HR hu HU id ID ka KA kk KK kn KN ko KO lt LT lv LV mr MR nl NL nn NN pa PA pl PL ro RO ru RU sk SK sq SQ sr SR sv SV tr TR uk UK vi VI

ਦਿਮਾਗ ਵਿਆਕਰਣ ਕਿਵੇਂ ਸਿੱਖਦਾ ਹੈ?

ਅਸੀਂ ਆਪਣੀ ਮੂਲ ਭਾਸ਼ਾ ਬੱਚਿਆਂ ਵਜੋਂ ਸਿੱਖਣੀ ਸ਼ੁਰੂ ਕਰਦੇ ਹਾਂ। ਅਜਿਹਾ ਆਪ-ਮੁਹਾਰੇ ਹੀ ਹੁੰਦਾ ਹੈ। ਅਸੀਂ ਇਸ ਬਾਰੇ ਅਣਜਾਣ ਹੁੰਦੇ ਹਾਂ। ਪਰ, ਸਿਖਲਾਈ ਦੇ ਦੌਰਾਨ, ਸਾਡੇ ਦਿਮਾਗ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਉਦਾਹਰਣ ਵਜੋਂ, ਜਦੋਂ ਅਸੀਂ ਵਿਆਕਰਣ ਸਿੱਖਦੇ ਹਾਂ, ਇਸਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਹ ਹਰ ਰੋਜ਼ ਨਵੀਆਂ ਚੀਜ਼ਾਂ ਸਿੱਖਦਾ ਹੈ। ਇਹ ਨਿਰੰਤਰ ਰੂਪ ਵਿੱਚ ਉਤੇਜਨਾਵਾਂ ਪ੍ਰਾਪਤ ਕਰਦਾ ਹੈ। ਪਰ, ਦਿਮਾਗ ਹਰੇਕ ਉਤੇਜਨਾ ਨੂੰ ਵਿਅਕਤੀਗਤ ਰੂਪ ਵਿੱਚ ਸੰਸਾਧਿਤ ਨਹੀਂ ਕਰ ਸਕਦਾ। ਇਸਨੂੰ ਕੱਟ-ਵੱਢ ਸਮੇਤ ਗਤੀਵਿਧੀ ਕਰਨੀ ਪੈਂਦੀ ਹੈ। ਇਸਲਈ, ਇਹ ਆਪਣੇ ਆਪ ਨੂੰ ਨਿਯਮਬੱਧਤਾ ਵੱਲ ਆਕਰਸ਼ਤ ਕਰਦਾ ਹੈ। ਦਿਮਾਗ ਉਹ ਚੀਜ਼ਾਂ ਯਾਦ ਰੱਖਦਾ ਹੈ ਜਿਨ੍ਹਾਂ ਨੂੰ ਉਹ ਅਕਸਰ ਸੁਣਦਾ ਹੈ। ਇਹ ਦਰਜ ਕਰਦਾ ਹੈ ਕਿ ਕੋਈ ਵਿਸ਼ੇਸ਼ ਚੀਜ਼ ਅਕਸਰ ਕਿੰਨੀ ਵਾਰ ਵਾਪਰਦੀ ਹੈ। ਫੇਰ ਇਹ ਉਨ੍ਹਾਂ ਉਦਾਹਰਾਣਾਂ ਵਿੱਚੋਂ ਇੱਕ ਵਿਆਕਰਣਾਤਮਕ ਨਿਯਮ ਬਣਾ ਲੈਂਦਾ ਹੈ। ਬੱਚੇ ਜਾਣਦੇ ਹਨ ਕਿ ਕੋਈ ਵਾਕ ਸਹੀ ਹੈ ਜਾਂ ਗ਼ਲਤ। ਪਰ, ਉਹ ਇਹ ਨਹੀਂ ਜਾਣਦੇ ਕਿ ਅਜਿਹਾ ਕਿਉਂ ਹੈ। ਉਨ੍ਹਾਂ ਦਾ ਦਿਮਾਗ ਨਿਯਮਾਂ ਨੂੰ ਉਨ੍ਹਾਂ ਦੇ ਸਿੱਖਣ ਤੋਂ ਬਿਨਾਂ ਹੀ ਜਾਣਦਾ ਹੈ। ਬਾਲਗ ਭਾਸ਼ਾਵਾਂ ਨੂੰ ਵੱਖਰੇ ਢੰਗ ਨਾਲ ਸਿੱਖਦੇ ਹਨ। ਉਹ ਆਪਣੀ ਮੂਲ ਭਾਸ਼ਾ ਦੀਆਂ ਬਣਤਰਾਂ ਬਾਰੇ ਪਹਿਲਾਂ ਹੀ ਜਾਣਦੇ ਹਨ। ਇਹ ਨਵੀਂ ਭਾਸ਼ਾ ਦੇ ਵਿਆਕਰਣ ਨਿਯਮਾਂ ਲਈ ਇੱਕ ਆਧਾਰ ਬਣਾ ਦੇਂਦੇ ਹਨ। ਪਰ ਸਿੱਖਣ ਲਈ, ਬਾਲਗਾਂ ਨੂੰ ਸਿਖਲਾਈ ਦੀ ਲੋੜ ਹੁੰਦੀ ਹੈ। ਜਦੋਂ ਦਿਮਾਗ ਵਿਆਕਰਣ ਸਿੱਖਦਾ ਹੈ, ਇਸਦੀ ਇੱਕ ਸਥਿਰ ਪ੍ਰਣਾਲੀ ਹੁੰਦੀ ਹੈ। ਉਦਾਹਰਣ ਵਜੋਂ, ਇਹ ਨਾਂਵਾਂ ਅਤੇ ਕ੍ਰਿਆਵਾਂ ਵਿੱਚ ਦੇਖੀ ਜਾ ਸਕਦੀ ਹੈ। ਇਹ ਦਿਮਾਗ ਦੇ ਵੱਖ-ਵੱਖ ਖੇਤਰਾਂ ਵਿੱਚ ਜਮ੍ਹਾਂ ਹੁੰਦੀਆਂ ਹਨ। ਇਨ੍ਹਾਂ ਦੇ ਸੰਸਾਧਨ ਵੇਲੇ ਦਿਮਾਗ ਦੇ ਵੱਖ-ਵੱਖ ਖੇਤਰ ਕਾਰਜਸ਼ੀਲ ਹੁੰਦੇ ਹਨ। ਸਧਾਰਨ ਨਿਯਮ ਗੁੰਝਲਦਾਰ ਨਿਯਮਾਂ ਦੀ ਬਜਾਏ ਵੱਖਰੇ ਢੰਗ ਨਾਲ ਵੀ ਸਿੱਖੇ ਜਾਂਦੇ ਹਨ। ਗੁੰਝਲਦਾਰ ਨਿਯਮਾਂ ਨਾਲ, ਦਿਮਾਗ ਦੇ ਵਧੇਰੇ ਖੇਤਰ ਇਕੱਠੇ ਕੰਮ ਕਰਦੇ ਹਨ। ਦਿਮਾਗ ਅਸਲ ਵਿੱਚ ਵਿਆਕਰਣ ਕਿਵੇਂ ਸਿੱਖਦਾ ਹੈ, ਬਾਰੇ ਅਜੇ ਤੱਕ ਖੋਜ ਨਹੀਂ ਕੀਤੀਗਈ। ਪਰ, ਅਸੀਂ ਜਾਣਦੇ ਹਾਂ ਕਿ ਇਹ ਸਿਧਾਂਤਕ ਤੌਰ 'ਤੇ ਵਿਆਕਰਣ ਦਾ ਹਰੇਕ ਨਿਯਮ ਸਿੱਖ ਸਕਦਾ ਹੈ...