ਪ੍ਹੈਰਾ ਕਿਤਾਬ
ਇੱਕੋ ਸਮੇਂ ਦੋ ਭਾਸ਼ਾਵਾਂ ਕਿਵੇਂ ਸਿੱਖੀਆਂ ਜਾਣ
© Dark1elf | Dreamstime.com
ਇੱਕੋ ਸਮੇਂ ਦੋ ਭਾਸ਼ਾਵਾਂ ਕਿਵੇਂ ਸਿੱਖੀਆਂ ਜਾਣ
ਅੱਜਕਲ੍ਹ ਵਿਦੇਸ਼ੀ ਭਾਸ਼ਾਵਾਂ ਤੇਜ਼ੀ ਨਾਲ ਮਹੱਤਵਪੂਰਨ ਹੁੰਦੀਆਂ ਜਾ ਰਹੀਆਂ ਹਨ।
ਬਹੁਤ ਸਾਰੇ ਵਿਅਕਤੀ ਇੱਕ ਵਿਦੇਸ਼ੀ ਭਾਸ਼ਾ ਸਿੱਖ ਰਹੇ ਹਨ।
ਪਰ, ਦੁਨੀਆ ਵਿੱਚ ਕਈ ਦਿਲਚਸਪ ਭਾਸ਼ਾਵਾਂ ਮੌਜੂਦ ਹਨ।
ਇਸਲਈ, ਕਈ ਵਿਅਕਤੀ ਇੱਕੋ ਹੀ ਸਮੇਂ ਕਈ ਭਾਸ਼ਾਵਾਂ ਸਿੱਖਦੇ ਹਨ।
ਇਸ਼ ਵਿੱਚ ਵਿਸ਼ੇਸ਼ ਰੂਪ ਵਿੱਚ ਕੋਈ ਔਕੜ ਨਹੀਂ ਹੁੰਦੀ ਜਦੋਂ ਬੱਚੇ ਦੋਭਾਸ਼ੀਆਂ ਵਜੋਂ ਵੱਡੇ ਹੁੰਦੇ ਹਨ।
ਉਨ੍ਹਾਂ ਦਾ ਦਿਮਾਗ ਆਪ-ਮੁਹਾਰੇ ਹੀ ਦੋਵੇਂ ਭਾਸ਼ਾਵਾਂ ਸਿੱਖ ਲੈਂਦਾ ਹੈ।
ਜਦੋਂ ਉਹ ਵੱਡੇ ਹੋ ਜਾਂਦੇ ਹਨ ਉਹ ਜਾਣਦੇ ਹਨ ਕਿਹੜੀ ਭਾਸ਼ਾ ਨਾਲ ਕੀ ਸੰਬੰਧਤ ਹੈ।
ਦੋਭਾਸ਼ਾਈ ਵਿਅਕਤੀ ਦੋਹਾਂ ਭਾਸ਼ਾਵਾਂ ਦੇ ਵਿਸ਼ੇਸ਼ ਲੱਛਣ ਜਾਣਦੇ ਹਨ।
ਇਹ ਬਾਲਗਾਂ ਲਈ ਅਲੱਗ ਹੈ।
ਉਹ ਇੱਕੋ ਹੀ ਸਮੇਂ ਦੋ ਭਾਸ਼ਾਵਾਂ ਏਨੀ ਸਰਲਤਾ ਨਾਲ ਨਹੀਂ ਸਿੱਖ ਸਕਦੇ।
ਦੋ ਭਾਸ਼ਾਵਾਂ ਇੱਕੋ ਸਮੇਂ ਸਿੱਖਣ ਦੇ ਚਾਹਵਾਨਾਂ ਨੂੰ ਕੁਝ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ।
ਪਹਿਲਾ, ਦੋਹਾਂ ਭਾਸ਼ਾਵਾਂ ਦੀ ਆਪਸ ਵਿੱਚ ਤੁਲਨਾ ਕਰਨਾ ਜ਼ਰੂਰੀ ਹੈ।
ਇੱਕੋ ਭਾਸ਼ਾ ਪਰਿਵਾਰ ਨਾਲ ਸੰਬੰਧਤ ਭਾਸ਼ਾਵਾਂ ਆਮ ਤੌਰ 'ਤੇ ਕਾਫ਼ੀ ਮਿਲਦੀਆਂ ਹਨ।
ਇਸਲਈ ਇਹ ਆਪਸ ਵਿੱਚ ਮਿਸ਼ਰਤ ਹੋ ਸਕਦੀਆਂ ਹਨ।
ਇਸਲਈ, ਇਨ੍ਹਾਂ ਦਾ ਨੇੜਤਾ ਨਾਲ ਵਿਸ਼ਲੇਸ਼ਣ ਕਰਨਾ ਬਹੁਤ ਮਾਇਨੇ ਰੱਖਦਾ ਹੈ।
ਉਦਾਹਰਣ ਵਜੋਂ, ਤੁਸੀਂ ਇੱਕ ਸੂਚੀ ਬਣਾ ਸਕਦੇ ਹੋ।
ਇਸ ਵਿੱਚ ਤੁਸੀਂ ਸਮਾਨਤਾਵਾਂ ਅਤੇ ਅਸਮਾਨਤਾਵਾਂ ਦਰਜ ਕਰ ਸਕਦੇ ਹੋ।
ਇਸ ਪ੍ਰਕਾਰ ਦਿਮਾਗ ਦੋਹਾਂ ਭਾਸ਼ਾਵਾਂ ਨਾਲ ਤੀਬਰਤਾ ਨਾਲ ਕੰਮ ਕਰਨ ਲਈ ਮਜਬੂਰ ਹੋ ਜਾਂਦਾ ਹੈ।
ਇਹ ਚੰਗੀ ਤਰ੍ਹਾਂ ਯਾਦ ਰੱਖ ਸਕਦਾ ਹੈ ਕਿ ਦੋਹਾਂ ਭਾਸ਼ਾਵਾਂ ਦੀਆਂ ਵਿਸ਼ੇਸ਼ਤਾਵਾਂਕੀ ਹਨ।
ਤੁਹਾਨੂੰ ਹਰੇਕ ਭਾਸ਼ਾ ਲਈ ਵੱਖਰੇ ਰੰਗ ਅਤੇ ਫੋਲਡਰ ਚੁਣਨੇ ਚਾਹੀਦੇ ਹਨ।
ਇਹ ਭਾਸ਼ਾਵਾਂ ਨੂੰ ਸਪੱਸ਼ਟਤਾ ਨਾਲ ਇੱਕ ਦੂਜੇ ਤੋਂ ਅਲੱਗ ਰੱਖਣ ਵਿੱਚ ਸਹਾਇਤਾ ਕਰਦਾ ਹੈ।
ਜੇਕਰ ਕੋਈ ਵਿਅਕਤੀ ਅਸਮਾਨ ਭਾਸ਼ਾਵਾਂ ਸਿੱਖ ਰਿਹਾ ਹੈ, ਸਥਿਤੀ ਅਲੱਗ ਹੋਵੇਗੀ।
ਦੋ ਬਿਲਕੁਲ ਅਲੱਗ ਭਾਸ਼ਾਵਾਂ ਨੂੰ ਮਿਸ਼ਰਤ ਕਰਨ ਵਿੱਚ ਕੋਈ ਖ਼ਤਰਾ ਨਹੀਂ ਹੁੰਦਾ।
ਇਸ ਸਥਿਤੀ ਵਿੱਚ, ਇੱਕ ਭਾਸ਼ਾ ਦੀ ਦੂਜੀ ਨਾਲ ਤੁਲਨਾ ਕਰਨ ਵਿੱਚ ਖ਼ਤਰਾ ਹੋ ਸਕਦਾ ਹੈ!
ਭਾਸ਼ਾਵਾਂ ਦੀ ਤੁਲਨਾ ਕਿਸੀ ਵਿਅਕਤੀ ਦੀ ਮੂਲ ਭਾਸ਼ਾ ਨਾਲ ਕਰਨਾ ਸਹੀ ਹੋਵੇਹਾ।
ਜਦੋਂ ਦਿਮਾਗ ਤੁਲਨਾ ਦੀ ਪਹਿਚਾਣ ਕਰਦਾ ਹੈ, ਇਹ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਦਾ ਹੈ।
ਇਹ ਵੀ ਜ਼ਰੂਰੀ ਹੈ ਕਿ ਦੋਵੇਂ ਭਾਸ਼ਾਵਾਂ ਇੱਕੋ ਜਿਹੀ ਤੀਬਰਤਾ ਨਾਲ ਸਿੱਖੀਆਂ ਜਾਣ।
ਪਰ, ਸਿਧਾਂਤਕ ਤੌਰ 'ਤੇ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਦਿਮਾਗ ਕਿੰਨੀਆਂ ਭਾਸ਼ਾਵਾਂ ਸਿੱਖਦਾ ਹੈ...