ਪ੍ਹੈਰਾ ਕਿਤਾਬ
ਯੂਰੋਪੀਅਨ ਸੰਗਠਨ ਦੀਆਂ ਭਾਸ਼ਾਵਾਂ
© Fizkes | Dreamstime.com
ਯੂਰੋਪੀਅਨ ਸੰਗਠਨ ਦੀਆਂ ਭਾਸ਼ਾਵਾਂ
ਅੱਜ ਯੂਰੋਪੀਅਨ ਯੂਨੀਅਨ ਵਿੱਚ 25 ਤੋਂ ਵੱਧ ਦੇਸ਼ ਹਨ।
ਭਵਿੱਖ ਵਿੱਚ, ਇਸਤੋਂ ਵੀ ਵੱਧ ਦੇਸ਼ ਈਯੂ (EU) ਨਾਲ ਸੰਬੰਧਤ ਹੋਣਗੇ।
ਆਮ ਤੌਰ 'ਤੇ ਇੱਕ ਨਵੇਂ ਦੇਸ਼ ਤੋਂ ਭਾਵ ਇੱਕ ਨਵੀਂ ਭਾਸ਼ਾ ਵੀ ਹੁੰਦਾ ਹੈ।
ਅੱਜਕਲ੍ਹ, ਈਯੂ (EU) ਵਿੱਚ 20 ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ।
ਯੂਰੋਪੀਅਨ ਯੂਨੀਅਨ ਵਿੱਚ ਸਾਰੀਆਂ ਭਾਸ਼ਾਵਾਂ ਬਰਾਬਰ ਹਨ।
ਭਾਸ਼ਾਵਾਂ ਦੀ ਇਹ ਭਿੰਨਤਾ ਦਿਲਚਸਪ ਹੈ।
ਪਰ ਇਹ ਮੁਸ਼ਕਲਾਂ ਦਾ ਕਾਰਨ ਵੀ ਬਣ ਸਕਦੀ ਹੈ।
ਸ਼ੰਕਾਵਾਦੀ ਸਮਝਦੇ ਹਨ ਕਿ ਕਈ ਭਾਸ਼ਾਵਾਂ ਈਯੂ (EU) ਲਈ ਇੱਕ ਰੁਕਾਵਟ ਹਨ।
ਇਹ ਪ੍ਰਭਾਵਸ਼ਾਲੀ ਭਾਗੀਦਾਰੀ ਵਿੱਚ ਵਿਘਨ ਪਾਉਂਦੀਆਂ ਹਨ।
ਇਸਲਈ, ਕਈ ਸੋਚਦੇ ਹਨ ਕਿ ਇੱਕ ਸਾਂਝੀ ਭਾਸ਼ਾ ਦਾ ਹੋਣਾ ਜ਼ਰੂਰੀ ਹੈ।
ਇਸ ਭਾਸ਼ਾ ਨਾਲ ਸਾਰੇ ਦੇਸ਼ਾਂ ਨੂੰ ਸੰਚਾਰ ਕਰਨ ਦੇ ਸਮਰੱਥ ਹੋਣਾ ਚਾਹੀਦਾ ਹੈ।
ਪਰ ਇਹ ਏਨਾ ਆਸਾਨ ਨਹੀਂ ਹੈ।
ਕਿਸੇ ਭਾਸ਼ਾ ਨੂੰ ਇੱਕ ਸਰਕਾਰੀ ਭਾਸ਼ਾ ਵਜੋਂ ਨਿਰਧਾਰਿਤ ਨਹੀਂ ਕੀਤਾ ਜਾ ਸਕਦਾ।
ਦੂਜੇ ਦੇਸ਼ ਇਸ ਨਾਲ ਗ਼ੈਰ-ਫਾਇਦੇਮੰਦ ਮਹਿਸੂਸ ਕਰਨਗੇ।
ਅਤੇ ਯੂਰੋਪ ਵਿੱਚ ਸਹੀ ਮਾਇਨਿਆਂ ਵਿੱਚ ਕੋਈ ਵੀ ਨਿਰਪੱਖ ਭਾਸ਼ਾ ਨਹੀਂ ਹੈ...
ਇੱਕ ਨਕਲੀ ਭਾਸ਼ਾ ਜਿਵੇਂ ਕਿ ਐਸਪੇਰਾਂਤੋ ਵੀ ਇੱਥੇ ਕੰਮ ਨਹੀਂ ਕਰੇਗੀ।
ਕਿਉਂਕਿ ਕਿਸੇ ਦੇਸ਼ ਦਾ ਸੱਭਿਆਚਾਰ ਮਹੇਸ਼ਾਂ ਭਾਸ਼ਾ ਵਿੱਚ ਝਲਕਦਾ ਹੈ।
ਇਸਲਈ, ਕੋਈ ਵੀ ਦੇਸ਼ ਆਪਣੀ ਭਾਸ਼ਾ ਨੂੰ ਤਿਆਗਣਾ ਨਹੀਂ ਚਾਹੁੰਦਾ।
ਦੇਸ਼ ਆਪਣੀ ਪਛਾਣ ਦਾ ਇੱਕ ਭਾਗ ਆਪਣੀ ਭਾਸ਼ਾ ਵਿੱਚ ਦੇਖਦੇ ਹਨ।
ਈਯੂ (EU) ਦੀ ਕਾਰਜ-ਪ੍ਰਣਾਲੀ ਵਿੱਚ ਭਾਸ਼ਾ ਨੀਤੀ ਇੱਕ ਮਹੱਤਵਪੂਰਨ ਵਿਸ਼ਾ ਹੈ।
ਬਹੁਭਾਸ਼ਾਵਾਦ ਲਈ ਇੱਕ ਕਮਿਸ਼ਨਰ ਵੀ ਨਿਯੁਕਤ ਹੈ।
ਈਯੂ (EU) ਕੋਲ ਦੁਨੀਆ ਭਰ ਵਿੱਚ ਸਭ ਤੋਂ ਵੱਧ ਅਨੁਵਾਦਕ ਅਤੇ ਦੁਭਾਸ਼ੀਏ ਹਨ।
ਲੱਗਭਗ 3,500 ਵਿਅਕਤੀ ਇਕ ਸਮਝੋਤੇ ਨੂੰ ਸੰਭਵ ਬਣਾਉਣ ਲਈ ਕੰਮ ਕਰ ਰਹੇ ਹਨ।
ਪਰ ਫੇਰ ਵੀ, ਹਮੇਸ਼ਾਂ ਸਾਰੇ ਦਸਤਾਵੇਜ਼ ਅਨੁਵਾਦਿਤ ਨਹੀਂ ਕੀਤੇ ਜਾ ਸਕਦੇ।
ਇਸ ਵਿੱਚ ਬਹੁਤ ਸਾਰਾ ਸਮਾਂ ਅਤੇ ਧਨ ਖਰਚ ਹੋਵੇਗਾ।
ਵਧੇਰੇ ਦਸਤਾਵੇਜ਼ ਕੇਵਲ ਕੁਝ ਹੀ ਭਾਸ਼ਾਵਾਂ ਵਿੱਚ ਅਨੁਵਾਦਿਤ ਕੀਤੇ ਜਾਂਦੇ ਹਨ।
ਬਹੁਤ ਸਾਰੀਆਂ ਭਾਸ਼ਾਵਾਂ ਦੀ ਮੌਜੂਦਗੀ ਈਯੂ (EU) ਲਈ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਹੈ।
ਯੂਰੋਪ ਨੂੰ ਸੰਗਠਤ ਹੋਣਾ ਚਾਹੀਦਾ ਹੈ, ਆਪਣੀਆਂ ਕਈ ਪਛਾਣਾਂ ਨੂੰ ਗਵਾਏ ਬਗ਼ੈਰ!