ਪ੍ਹੈਰਾ ਕਿਤਾਬ
ਜਵਾਨ ਲੋਕ ਵੱਡੀ ਉਮਰ ਦੇ ਲੋਕਾਂ ਤੋਂ ਵੱਖ ਢੰਗ ਨਾਲ ਸਿੱਖਦੇ ਹਨ
ਜਵਾਨ ਲੋਕ ਵੱਡੀ ਉਮਰ ਦੇ ਲੋਕਾਂ ਤੋਂ ਵੱਖ ਢੰਗ ਨਾਲ ਸਿੱਖਦੇ ਹਨ
ਬੱਚੇ ਤੁਲਨਾਤਮਕ ਤੌਰ 'ਤੇ ਜਲਦੀ ਸਿੱਖਦੇ ਹਨ।
ਬਾਲਗਾਂ ਨੂੰ ਵਿਸ਼ੇਸ਼ ਤੌਰ 'ਤੇ ਜ਼ਿਆਦਾ ਸਮਾਂ ਲੱਗਦਾ ਹੈ।
ਪਰ ਬੱਚੇ ਬਾਲਗਾਂ ਨਾਲੋਂ ਵਧੇਰੇ ਚੰਗਾ ਨਹੀਂ ਸਿੱਖਦੇ।
ਉਹ ਕੇਵਲ ਵੱਖਰੇ ਢੰਗ ਨਾਲ ਸਿੱਖਦੇ ਹਨ।
ਭਾਸ਼ਾਵਾਂ ਸਿੱਖਣ ਦੇ ਦੌਰਾਨ, ਦਿਮਾਗ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ।
ਇਸਨੂੰ ਬਹੁਤ ਸਾਰੀਆਂ ਚੀਜ਼ਾਂ ਇੱਕੋ ਸਮੇਂ ਸਿੱਖਣੀਆਂ ਪੈਂਦੀਆਂ ਹਨ।
ਜਦੋਂ ਇੱਕ ਵਿਅਕਤੀ ਕੋਈ ਭਾਸ਼ਾ ਸਿੱਖਦਾ ਹੈ, ਕੇਵਲ ਇਸ ਬਾਰੇ ਸੋਚਣਾ ਹੀ ਕਾਫ਼ੀ ਨਹੀਂ ਹੁੰਦਾ।
ਉਸਨੂੰ ਨਵੇਂ ਸ਼ਬਦਾਂ ਨੂੰ ਬੋਲਣ ਦਾ ਢੰਗ ਵੀ ਸਿੱਖਣਾ ਪੈਂਦਾ ਹੈ।
ਇਸਲਈ, ਬੋਲਣ ਵਾਲੇ ਅੰਗਾਂ ਨੂੰ ਨਵੀਆਂ ਹਰਕਤਾਂ ਸਿੱਖਣੀਆਂ ਪੈਂਦੀਆਂ ਹਨ।
ਦਿਮਾਗ ਨੂੰ ਨਵੀਆਂ ਸਥਿਤੀਆਂ ਪ੍ਰਤੀ ਪ੍ਰਤੀਕ੍ਰਿਆ ਕਰਨਾ ਵੀ ਸਿੱਖਣਾ ਪੈਂਦਾ ਹੈ।
ਕਿਸੇ ਵਿਦੇਸ਼ੀ ਭਾਸ਼ਾ ਵਿੱਚ ਗੱਲਬਾਤ ਕਰਨਾ ਇੱਕ ਚੁਣੌਤੀ ਹੁੰਦੀ ਹੈ।
ਪਰ, ਬਾਲਗ ਜ਼ਿੰਦਗੀ ਦੇ ਹਰ ਸਮੇਂ ਦੌਰਾਨ ਭਾਸ਼ਾਵਾਂ ਨੂੰ ਵੱਖਰੇ ਢੰਗ ਨਾਲ ਸਿੱਖਦੇ ਹਨ।
20 ਜਾਂ 30 ਸਾਲ ਦੀ ਉਮਰ ਤੱਕ, ਲੋਕਾਂ ਦਾ ਸਿਖਲਾਈ ਰੁਝੇਵਾਂ ਕਾਇਮ ਰਹਿੰਦਾ ਹੈ।
ਸਕੂਲ ਜਾਂ ਪੜ੍ਹਾਈ ਭੂਤਕਾਲ ਵਿੱਚ ਏਨੀ ਜ਼ਿਆਦਾ ਵੀ ਦੂਰ ਨਹੀਂ ਹੁੰਦੀ।
ਇਸਲਈ, ਦਿਮਾਗ ਚੰਗੀ ਤਰ੍ਹਾਂ ਸਿੱਖਿਆ ਹੁੰਦਾ ਹੈ।
ਨਤੀਜੇ ਵਜੋਂ, ਇਹ ਇਹ ਵਿਦੇਸ਼ੀ ਭਾਸ਼ਾਵਾਂ ਬਹੁਤ ਉੱਚੇ ਪੱਧਰ 'ਤੇ ਸਿੱਖ ਸਕਦਾ ਹੈ।
40 ਅਤੇ 50 ਸਾਲ ਦੇ ਦਰਮਿਆਨ ਦੀ ਉਮਰ ਵਾਲੇ ਵਿਅਕਤੀਆਂ ਨੇ ਪਹਿਲਾਂ ਹੀ ਬਹੁਤ ਕੁਝ ਸਿੱਖ ਲਿਆ ਹੁੰਦਾ ਹੈ।
ਉਨ੍ਹਾਂ ਦਾ ਦਿਮਾਗ ਇਸ ਤਜਰਬੇ ਦਾ ਫਾਇਦਾ ਉਠਾਉਂਦਾ ਹੈ।
ਇਹ ਨਵੀਂ ਸਮੱਗਰੀ ਨੂੰ ਪੁਰਾਣੀ ਜਾਣਕਾਰੀ ਦੇ ਨਾਲ ਜੋੜ ਸਕਦਾ ਹੈ।
ਇਸ ਉਮਰ ਵਿੱਚ, ਇਹ ਉਨ੍ਹਾਂ ਚੀਜ਼ਾਂ ਨੂੰ ਬਹੁਤ ਚੰਗੀ ਤਰ੍ਹਾਂ ਸਿੱਖਦਾ ਹੈ ਜਿਨ੍ਹਾਂ ਬਾਰੇ ਇਹ ਪਹਿਲਾਂ ਤੋਂ ਜਾਣੂ ਹੁੰਦਾ ਹੈ।
ਭਾਵ, ਉਦਾਹਰਣ ਵਜੋਂ, ਉਹ ਭਾਸ਼ਾਵਾਂ ਜਿਹੜੀਆਂ ਮੁਢਲੀ ਜ਼ਿੰਦਗੀ ਵਿੱਚ ਸਿੱਖੀਆਂ ਗਈਆਂ ਭਾਸ਼ਾਵਾਂ ਨਾਲ ਮਿਲਦੀਆਂ ਹਨ।
60 ਜਾਂ 70 ਸਾਲ ਦੀ ਉਮਰ ਵਿੱਚ, ਲੋਕਾਂ ਕੋਲ ਵਿਸ਼ੇਸ਼ ਤੌਰ 'ਤੇ ਬਹੁਤ ਸਮਾਂ ਹੁੰਦਾ ਹੈ।
ਉਹ ਅਕਸਰ ਅਭਿਆਸ ਕਰ ਸਕਦੇ ਹਨ।
ਇਹ ਭਾਸ਼ਾਵਾਂ ਲਈ ਵਿਸ਼ੇਸ਼ ਤੌਰ 'ਤੇ ਮਹੱਤਵਪੂਰਨ ਹੈ।
ਉਦਾਹਰਣ ਵਜੋਂ, ਵੱਡੀ ਉਮਰ ਦੇ ਵਿਅਕਤੀ ਵਿਦੇਸ਼ੀ ਲਿਖਾਈ ਬਹੁਤ ਚੰਗੀ ਤਰ੍ਹਾਂ ਸਿੱਖ ਸਕਦੇ ਹਨ।
ਅਸੀਂ ਹਰ ਉਮਰ ਵਿੱਚ ਸਫ਼ਲਤਾਪੂਰਬਕ ਸਿੱਖ ਸਕਦੇ ਹਾਂ।
ਜਵਾਨੀ ਤੋਂ ਬਾਦ ਵੀ ਦਿਮਾਗ ਨਵੇਂ ਨਾੜੀ ਸੈੱਲਾਂ ਦਾ ਨਿਰਮਾਣ ਕਰ ਸਕਦਾ ਹੈ।
ਅਤੇ ਅਜਿਹਾ ਕਰਦਿਆਂ ਹੋਇਆਂ ਇਹ ਅਨੰਦ ਮਾਣਦਾ ਹੈ...