ਪ੍ਹੈਰਾ ਕਿਤਾਬ

pa ਗਤੀਵਿਧੀਆਂ   »   ru Виды деятельности

13 [ਤੇਰਾਂ]

ਗਤੀਵਿਧੀਆਂ

ਗਤੀਵਿਧੀਆਂ

13 [тринадцать]

13 [trinadtsatʹ]

Виды деятельности

Vidy deyatelʹnosti

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   

ਕਰੀਓਲ ਭਾਸ਼ਾਵਾਂ

ਕੀ ਤੁਸੀਂ ਜਾਣਦੇ ਹੋ ਕਿ ਸਾਊਥ ਪੈਸੀਫਿਕ ਵਿੱਚ ਜਰਮਨ ਭਾਸ਼ਾ ਬੋਲੀ ਜਾਂਦੀ ਹੈ? ਇਹ ਬਿਲਕੁਲ ਸੱਚ ਹੈ! ਪੈਪੇ ਨਿਊ ਗਿਨੀ ਦੇ ਭਾਗਾਂ ਅਤੇ ਆਸਟ੍ਰੇਲੀਆ ਵਿੱਚ, ਲੋਕ ਸਾਡੀ ਜਰਮਨ (Unserdeutsch) ਬੋਲਦੇ ਹਨ। ਇਹ ਕਰੀਓਲ ਭਾਸ਼ਾ ਹੈ। ਕਰੀਓਲ ਭਾਸ਼ਾਵਾਂ ਭਾਸ਼ਾ-ਸੰਪਰਕ ਹਾਲਤਾਂ ਵਿੱਚ ਪਰਗਟ ਹੁੰਦੀਆਂ ਹਨ। ਭਾਵ, ਜਦੋਂ ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਇਕ-ਦੂਜੇ ਦੇ ਸੰਪਰਕ ਵਿੱਚ ਆਉਂਦੀਆਂ ਹਨ। ਹੁਣ ਤੱਕ, ਜਦੋਂ ਬਹੁਤ ਸਾਰੀਆਂ ਕਰੀਓਲ ਭਾਸ਼ਾਵਾਂ ਖ਼ਤਮ ਹੋ ਚੁਕੀਆਂ ਹਨ। ਪਰ ਵਿਸ਼ਵ ਭਰ ਵਿੱਚ 1.5 ਕਰੋੜ ਲੋਕ ਇੱਕ ਕਰੀਓਲ ਭਾਸ਼ਾ ਬੋਲਦੇ ਹਨ। ਕਰੀਓਲ ਭਾਸ਼ਾਵਾਂ ਹਮੇਸ਼ਾਂ ਮਾਤ-ਭਾਸ਼ਾਵਾਂ ਹੁੰਦੀਆਂ ਹਨ। ਇਹ ਪਿਜਿਨ (Pidgin) ਭਾਸ਼ਾਵਾਂ ਤੋਂ ਵੱਖਰੀਆਂ ਹੁੰਦੀਆਂ ਹਨ। ਪਿਜਿਨ ਭਾਸ਼ਾਵਾਂ ਉਚਾਰਨ ਦਾ ਬਹੁਤ ਹੀ ਸਰਲ ਰੂਪ ਹੁੰਦੀਆਂ ਹਨ। ਇਹ ਕੇਵਲ ਮੁਢਲੇ ਸੰਚਾਰ ਲਈ ਸਹੀ ਹੁੰਦੀਆਂ ਹਨ। ਵਧੇਰੇ ਕਰੀਓਲ ਭਾਸ਼ਾਵਾਂ ਅੰਗਰੇਜ਼ੀ ਬਸਤੀਵਾਦੀ ਯੁੱਗ ਦੌਰਾਨ ਹੋਂਦ ਵਿੱਚ ਆਈਆਂ। ਇਸਲਈ, ਕਰੀਓਲ ਭਾਸ਼ਾਵਾਂ ਅਕਸਰ ਯੂਰੋਪੀਅਨ ਭਾਸ਼ਾਵਾਂ ਉੱਤੇ ਆਧਾਰਿਤ ਹਨ। ਕਰੀਓਲ ਭਾਸ਼ਾਵਾਂ ਦੀ ਇੱਕ ਵਿਸ਼ੇਸ਼ਤਾ ਇਹਨਾਂ ਦੀ ਸੀਮਿਤ ਸ਼ਬਦਾਵਲੀ ਹੈ। ਕਰੀਓਲ ਭਾਸ਼ਾਵਾਂ ਦੀ ਆਪਣੀ ਨਿੱਜੀ ਸਵਰ-ਪ੍ਰਣਾਲੀ ਵੀ ਹੈ। ਕਰੀਓਲ ਭਾਸ਼ਾਵਾਂ ਦੀ ਵਿਆਕਰਣ ਅਤਿਅੰਤ ਸਰਲ ਹੈ। ਇਹ ਭਾਸ਼ਾ ਬੋਲਣ ਵਾਲੇ ਗੁੰਝਲਦਾਰ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਹਰੇਕ ਕਰੀਓਲ ਭਾਸ਼ਾ ਰਾਸ਼ਟਰੀ ਪਛਾਣ ਦਾ ਇਕ ਮਹੱਤਵਪੂਰਨ ਭਾਗ ਹੈ। ਨਤੀਜੇ ਵਜੋਂ, ਕਰੀਓਲ ਭਾਸ਼ਾਵਾਂ ਵਿੱਚ ਬਹੁਤ ਸਾਰਾ ਸਾਹਿਤ ਲਿਖਿਆ ਜਾਂਦਾ ਹੈ। ਕਰੀਓਲ ਭਾਸ਼ਾਵਾਂ ਭਾਸ਼ਾਵਿਗਿਆਨੀਆਂ ਲਈ ਵਿਸ਼ੇਸ਼ ਤੌਰ 'ਤੇ ਦਿਲਚਸਪ ਹਨ। ਕਿਉਂਕਿ ਇਹ ਦਰਸਾਉਂਦੀਆਂ ਹਨ ਕਿ ਭਾਸ਼ਾਵਾਂ ਕਿਵੇਂ ਪੈਦਾ ਹੁੰਦੀਆਂ ਹਨ ਅਤੇ ਫੇਰ ਖ਼ਤਮ ਹੋ ਜਾਂਦੀਆਂ ਹਨ। ਸੋ, ਭਾਸ਼ਾ ਦੇ ਵਿਕਾਸ ਬਾਰੇ ਕਰੀਓਲ ਭਾਸ਼ਾਵਾਂ ਵਿੱਚ ਅਧਿਐਨ ਕੀਤਾ ਜਾ ਸਕਦਾ ਹੈ। ਇਹ ਸਾਬਤ ਕਰਦੀਆਂ ਹਨ ਕਿ ਭਾਸ਼ਾਵਾਂ ਬਦਲ ਅਤੇ ਅਪਣਾਈਆਂ ਜਾ ਸਕਦੀਆਂ ਹਨ। ਕਰੀਓਲ ਭਾਸ਼ਾਵਾਂ ਦੇ ਅਧਿਐਨ ਲਈ ਵਰਤੀ ਜਾਂਦੀ ਤਕਨੀਕ ਨੂੰ ਕਰੀਓਲਿਸਟਿਕਸ, ਜਾਂ ਕਰੀਓਲੋਜੀ ਕਿਹਾ ਜਾਂਦਾ ਹੈ। ਕਰੀਓਲ ਭਾਸ਼ਾਵਾਂ ਦੇ ਸਭ ਤੋਂ ਵੱਧ ਮਸ਼ਹੂਰ ਵਾਕਾਂ ਵਿੱਚੋਂ ਇੱਕ ਜਮਾਇਕਾ ਨਾਲ ਸੰਬੰਧਤ ਹੈ। ਬੌਬ ਮਾਰਲੇ ਨੇ ਇਸਨੂੰ ਵਿਸ਼ਵ-ਪ੍ਰਸਿੱਧ ਬਣਾ ਦਿੱਤਾ - ਕੀ ਤੁਸੀਂ ਇਹ ਜਾਣਦੇ ਹੋ? ਇਹ ਹੈ ਨੋ ਵੁਮੈਨ, ਨੋ ਕ੍ਰਾਈ! (= ਨਹੀਂ, ਔਰਤ, ਰੋਣਾ ਨਹੀਂ!)