ਪ੍ਹੈਰਾ ਕਿਤਾਬ

pa ਵਿਦੇਸ਼ੀ ਭਾਸ਼ਾਂਵਾਂ ਸਿੱਖਣਾ   »   ja 外国語を学ぶ

23 [ਤੇਈ]

ਵਿਦੇਸ਼ੀ ਭਾਸ਼ਾਂਵਾਂ ਸਿੱਖਣਾ

ਵਿਦੇਸ਼ੀ ਭਾਸ਼ਾਂਵਾਂ ਸਿੱਖਣਾ

23 [二十三]

23 [Nijūsan]

外国語を学ぶ

gaikoku-go o manabu

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   

ਜਰਮਨਿਕ ਭਾਸ਼ਾਵਾਂ

ਜਰਮਨਿਕ ਭਾਸ਼ਾਵਾਂ ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਨਾਲ ਸੰਬੰਧਤ ਹਨ। ਇਹ ਭਾਸ਼ਾਈ ਪਰਿਵਾਰ ਆਪਣੀਆਂ ਧੁਨੀ ਵਿਸ਼ੇਸ਼ਤਾਵਾਂ ਦੁਆਰਾ ਪਛਾਣਿਆ ਜਾਂਦਾ ਹੈ। ਧੁਨੀਆਂ ਵਿੱਚ ਅੰਤਰ ਇਨ੍ਹਾਂ ਭਾਸ਼ਾਵਾਂ ਨੂੰ ਹੋਰਨਾਂ ਨਾਲੋਂ ਵੱਖ ਕਰਦਾ ਹੈ। ਲਗਭਗ 15 ਜਰਮਨਿਕ ਭਾਸ਼ਾਵਾਂ ਹੋਂਦ ਵਿੱਚ ਹਨ। ਵਿਸ਼ਵ ਭਰ ਵਿੱਚ 50 ਕਰੋੜ ਲੋਕ ਇਨ੍ਹਾਂ ਨੂੰ ਆਪਣੀ ਮਾਤ-ਭਾਸ਼ਾ ਵਜੋਂ ਬੋਲਦੇ ਹਨ। ਨਿੱਜੀ ਭਾਸ਼ਾਵਾਂ ਦੀ ਨਿਸਚਿਤ ਗਿਣਤੀ ਦਾ ਪਤਾ ਲਗਾਉਣਾ ਮੁਸ਼ਕਿਲ ਹੈ। ਆਮ ਤੌਰ 'ਤੇ ਇਹ ਅਸਪੱਸ਼ਟ ਹੈ ਕਿ ਆਜ਼ਾਦ ਭਾਸ਼ਾਵਾਂ ਜਾਂ ਕੇਵਲ ਉਪ-ਭਾਸ਼ਾਵਾਂ ਹੋਂਦ ਵਿੱਚ ਹਨ। ਸਭ ਤੋਂ ਵੱਧ ਮਹੱਤਵਪੂਰਨ ਜਰਮਨਿਕ ਭਾਸ਼ਾ ਅੰਗਰੇਜ਼ੀ ਹੈ। ਵਿਸ਼ਵ ਭਰ ਵਿੱਚ ਇਸਦੇ 35 ਕਰੋੜ ਮੂਲ ਬੁਲਾਰੇ ਹਨ। ਇਸਤੋਂ ਬਾਦ ਜਰਮਨ ਅਤੇ ਡੱਚ ਭਾਸ਼ਾਵਾਂ ਆਉਂਦੀਆਂ ਹਨ। ਜਰਮਨਿਕ ਭਾਸ਼ਾਵਾਂ ਵੱਖ-ਵੱਖ ਸਮੂਹਾਂ ਵਿੱਚ ਵੰਡੀਆਂ ਹੋਈਆਂ ਹਨ। ਇਹ ਹਨ ਉੱਤਰੀ ਜਰਮਨਿਕ, ਪੱਛਮੀ ਜਰਮਨਿਕ, ਅਤੇ ਪੂਰਬੀ ਜਰਮਨਿਕ। ਉੱਤਰੀ ਜਰਮਨਿਕ ਭਾਸ਼ਾਵਾਂ ਨੂੰ ਸਕੈਂਡੀਨੇਵੀਅਨ ਭਾਸ਼ਾਵਾਂ ਕਿਹਾ ਜਾਂਦਾ ਹੈ। ਅੰਗਰੇਜ਼ੀ, ਜਰਮਨ ਅਤੇ ਡੱਚ ਪੱਛਮੀ ਜਰਮਨਿਕ ਭਾਸ਼ਾਵਾਂ ਹਨ। ਸਾਰੀਆਂ ਪੂਰਬੀ ਜਰਮਨਿਕ ਭਾਸ਼ਾਵਾਂ ਖ਼ਤਮ ਹੋ ਚੁਕੀਆਂ ਹਨ। ਪੁਰਾਣੀ ਅੰਗਰੇਜ਼ੀ, ਉਦਾਹਰਣ ਲਈ, ਇਸ ਸਮੂਹ ਨਾਲ ਸੰਬੰਧਤ ਹੈ। ਬਸਤੀਕਰਨ ਨੇ ਜਰਮਨਿਕ ਭਾਸ਼ਾਵਾਂ ਨੂੰ ਵਿਸ਼ਵ ਭਰ ਵਿੱਚ ਫੈਲਾ ਦਿੱਤਾ। ਨਤੀਜੇ ਵਜੋਂ, ਡੱਚ ਭਾਸ਼ਾ ਕੈਰਿਬੀਅਨ ਅਤੇ ਦੱਖਣੀ ਅਮਰੀਕਾ ਵਿੱਚ ਸਮਝੀ ਜਾਂਦੀ ਹੈ। ਸਾਰੀਆਂ ਜਰਮਨਿਕ ਭਾਸ਼ਾਵਾਂ ਇੱਖ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਕਿਸੇ ਸਮਰੂਪ ਮੂਲ ਭਾਸ਼ਾ ਦੀ ਹੋਂਦ ਜਾਂ ਅਣਹੋਂਦ ਬਾਰੇ ਕੁਝ ਸਪੱਸ਼ਟ ਨਹੀਂ ਹੈ। ਇਸਤੋਂ ਛੁੱਟ, ਕੇਵਲ ਕੁਝ ਹੀ ਪ੍ਰਾਚੀਨ ਜਰਮਨਿਕ ਭਾਸ਼ਾਵਾਂ ਹੋਂਦ ਵਿੱਚ ਹਨ। ਰੋਮਾਂਸ ਭਾਸ਼ਾਵਾਂ ਤੋਂ ਇਲਾਵਾ, ਸ਼ਾਇਦ ਹੀ ਕੋਈ ਮੂਲ ਮੌਜੂਦ ਹਨ। ਨਤੀਜੇ ਵਜੋਂ, ਜਰਮਨਿਕ ਭਾਸ਼ਾਵਾਂ ਦਾ ਅਧਿਐਨ ਵਧੇਰੇ ਔਖਾ ਹੈ। ਜਰਮਨਿਕ ਲੋਕਾਂ ਜਾਂ ਟਿਊਟੌਨਜ਼ ਦੇ ਸਭਿਆਚਾਰ ਬਾਰੇ ਤੁਲਨਾਤਮਕ ਤੌਰ 'ਤੇ ਬਹੁਤ ਹੀ ਘੱਟ ਜਾਣਕਾਰੀ ਉਪਲਬਧ ਹੈ। ਟਿਊਟੌਨਜ਼ ਦੇ ਲੋਕ ਸੰਗਠਿਤ ਨਹੀਂ ਸਨ। ਨਤੀਜੇ ਵਜੋਂ, ਕੋਈ ਸਾਂਝੀ ਪਛਾਣ ਮੌਜੂਦ ਨਹੀਂ ਹੈ। ਇਸਲਈ, ਵਿਗਿਆਨ ਨੂੰ ਹੋਰਨਾਂ ਸ੍ਰੋਤਾਂ ਨੂੰ ਮੰਨਣਾ ਪੈਂਦਾ ਹੈ। ਗ੍ਰੀਕ ਅਤੇ ਰੋਮਨ ਲੋਕਾ ਤੋਂ ਬਿਨਾਂ, ਸਾਨੂੰ ਟਿਊਟੌਨਜ਼ ਬਾਰੇ ਬਹੁਤ ਹੀ ਘੱਟ ਜਾਣਕਾਰੀ ਮਿਲਦੀ!