ਪ੍ਹੈਰਾ ਕਿਤਾਬ

pa ਹੋਟਲ ਵਿੱਚ – ਪਹੁੰਚ   »   ad ХьакIэщым – Къэсыныр

27 [ਸਤਾਈ]

ਹੋਟਲ ਵਿੱਚ – ਪਹੁੰਚ

ਹੋਟਲ ਵਿੱਚ – ਪਹੁੰਚ

27 [тIокIырэ блырэ]

27 [tIokIyrje blyrje]

ХьакIэщым – Къэсыныр

H'akIjeshhym – Kjesynyr

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   

ਸਿਖਲਾਈ ਦੀ ਸਫ਼ਲਤਾ ਲਈ ਅੰਤਰਾਲ ਜ਼ਰੂਰੀ ਹਨ

ਸਫ਼ਲਤਾਪੂਰਬਕ ਸਿਖਲਾਈ ਪ੍ਰਾਪਤ ਕਰਨ ਵਾਲਿਆਂ ਨੂੰ ਨਿਯਮਿਤ ਅੰਤਰਾਲ ਲੈਣੇ ਚਾਹੀਦੇ ਹਨ! ਨਵੇਂ ਵਿਗਿਆਨਕ ਅਧਿਐਨ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਖੋਜਕਰਤਾਵਾਂ ਨੇ ਸਿਖਲਾਈ ਦੇ ਪੱਧਰਾਂ ਦੀ ਜਾਂਚ ਕੀਤੀ। ਅਜਿਹਾ ਕਰਦਿਆਂ ਹੋਇਆਂ , ਸਿਖਲਾਈ ਦੀਆਂ ਵੱਖ-ਵੱਖ ਹਾਲਤਾਂ ਦੀ ਅਨੁਰੂਪਤਾ ਕੀਤੀ ਗਈ ਸੀ। ਅਸੀਂ ਜਾਣਕਾਰੀ ਨੂੰ ਛੋਟੇ ਟੁਕੜਿਆਂ ਵਿੱਚ ਵਧੇਰੇ ਚੰਗੀ ਤਰ੍ਹਾਂ ਗ੍ਰਹਿਣ ਕਰਦੇ ਹਾਂ। ਭਾਵ ਸਾਨੂੰ ਇੱਕੋ ਸਮੇਂ ਬਹੁਤ ਕੁਝ ਨਹੀਂ ਸਿੱਖਣਾ ਚਾਹੀਦਾ। ਸਾਨੂੰ ਕੋਰਸ ਦੀਆਂ ਇਕਾਈਆਂ ਦੇ ਦਰਮਿਆਨ ਹਮੇਸ਼ਾਂ ਅੰਤਰਾਲ ਲੈਣੇ ਚਾਹੀਦੇ ਹਨ। ਸਾਡੀ ਸਿਖਲਾਈ ਸਫ਼ਲਤਾ ਬਾਇਓਕੈਮੀਕਲ ਪ੍ਰਕਿਰਿਆਵਾਂ ਉੱਤੇ ਵੀ ਮੁੱਖ ਤੌਰ 'ਤੇਨਿਰਭਰ ਕਰਦੀ ਹੈ। ਇਹ ਪ੍ਰਕਿਰਿਆਵਾਂ ਦਿਮਾਗ ਵਿੱਚ ਕਾਰਜਸ਼ੀਲ ਹੁੰਦੀਆਂ ਹਨ। ਇਹ ਸਾਡੇ ਅਨੁਕੂਲਤਾ ਨਾਲ ਸਿੱਖਣ ਦੀ ਲੈਅ ਨਿਰਧਾਰਿਤ ਕਰਦੀਆਂ ਹਨ। ਜਦੋਂ ਅਸੀਂ ਕੁਝ ਨਵਾਂ ਸਿੱਖਦੇ ਹਾਂ , ਸਾਡਾ ਦਿਮਾਗ ਕੁਝ ਵਿਸ਼ੇਸ਼ ਪਦਾਰਥਾਂ ਦਾ ਨਿਕਾਸ ਕਰਦਾ ਹੈ। ਇਹ ਪਦਾਰਥ ਸਾਡੇ ਦਿਮਾਗ ਦੇ ਸੈੱਲਾਂ ਦੀ ਗਤੀਵਿਧੀ ਨੂੰ ਪ੍ਰਭਾਵਿਤ ਕਰਦੇ ਹਨ। ਦੋ ਵਿਸ਼ੇਸ਼ ਵੱਖ-ਵੱਖ ਐਨਜ਼ਾਈਮ ਇਸ ਪ੍ਰਕਿਰਿਆ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਨਵੀਂ ਸਮੱਗਰੀ ਸਿੱਖਣ ਸਮੇਂ ਇਨ੍ਹਾਂ ਐਨਜ਼ਾਈਮਜ਼ ਦਾ ਨਿਕਾਸ ਹੁੰਦਾ ਹੈ। ਪਰ ਇਨ੍ਹਾਂ ਦਾ ਨਿਕਾਸ ਇੱਕੋ ਸਮੇਂ ਨਹੀਂ ਹੁੰਦਾ। ਇਨ੍ਹਾਂ ਦਾ ਪ੍ਰਭਾਵ ਇੱਕ ਸਮਾਂ-ਅੰਤਰਾਲ ਦੇ ਨਾਲ ਪ੍ਰਗਟ ਹੁੰਦਾ ਹੈ। ਪਰ , ਅਸੀਂ ਸਭ ਤੋਂ ਵਧੀਆ ਉਦੋਂ ਸਿੱਖਦੇ ਹਾਂ , ਜਦੋਂ ਦੋਵੇਂ ਐਨਜ਼ਾਈਮ ਇੱਕੋ ਸਮੇਂ ਮੌਜੂਦ ਹੁੰਦੇ ਹਨ। ਅਤੇ ਸਾਡੀ ਸਫ਼ਲਤਾ ਕਾਫ਼ੀ ਹੱਦ ਤੱਕ ਵਧਦੀ ਹੈ , ਜਦੋਂ ਅਸੀਂ ਨਿਯਮਿਤ ਤੌਰ 'ਤੇ ਅੰਤਰਾਲ ਲੈਂਦੇ ਹਾਂ। ਇਸਲਈ ਨਿੱਜੀ ਸਿਖਲਾਈ ਪੜਾਵਾਂ ਦੀ ਮਿਆਦ ਬਦਲਣਾ ਲਾਹੇਵੰਦ ਹੁੰਦਾ ਹੈ। ਅੰਤਰਾਲ ਦੀ ਮਿਆਦ ਵਿੱਚ ਤਬਦੀਲੀ ਵੀ ਜ਼ਰੂਰੀ ਹੈ। ਆਦਰਸ਼ਕ ਤੌਰ 'ਤੇ ਸ਼ੁਰੂ ਵਿੱਚ , ਦੱਸ ਮਿੰਟ ਦੇ ਦੋ ਅੰਤਰਾਲ ਲੈਣੇ ਚਾਹੀਦੇ ਹਨ। ਫੇਰ ਪੰਜ ਮਿੰਟ ਦਾ ਇੱਕ ਅੰਤਰਾਲ। ਫੇਰ ਤੁਹਾਨੂੰ 30 ਮਿੰਟ ਦਾ ਅੰਤਰਾਲ ਲੈਣਾ ਚਾਹੀਦਾ ਹੈ। ਅੰਤਰਾਲਾਂ ਦੇ ਦੌਰਾਨ , ਸਾਡਾ ਦਿਮਾਗ ਨਵੀਂ ਸਮੱਗਰੀ ਵਧੀਆ ਢੰਗ ਨਾਲ ਯਾਦ ਕਰਦਾ ਹੈ। ਅੰਤਰਾਲਾਂ ਦੇ ਦੌਰਾਨ ਤੁਹਾਨੂੰ ਆਪਣੇ ਕੰਮ ਦੇ ਸਥਾਨ ਤੋਂ ਪਰ੍ਹੇ ਚਲੇ ਜਾਣਾ ਚਾਹੀਦਾ ਹੈ। ਅੰਤਰਾਲਾਂ ਦੇ ਦੌਰਾਨ ਚਹਲਕਦਮੀ ਕਰਨਾ ਵਧੀਆ ਹੁੰਦਾ ਹੈ। ਇਸਲਈ ਪੜ੍ਹਾਈ ਦੇ ਦੌਰਾਨ ਕੁਝ ਚਹਲਕਦਮੀ ਕਰੋ! ਅਤੇ ਬੁਰਾ ਮਹਿਸੂਸ ਨਾ ਕਰੋ - ਅਜਿਹਾ ਕਰਦਿਆਂ ਤੁਸੀਂ ਸਿੱਖ ਰਹੇ ਹੋ!