ਪ੍ਹੈਰਾ ਕਿਤਾਬ

pa ਸਰਵਜਨਿਕ ਪਰਿਵਹਨ   »   ja 公共交通機関

36 [ਛੱਤੀ]

ਸਰਵਜਨਿਕ ਪਰਿਵਹਨ

ਸਰਵਜਨਿਕ ਪਰਿਵਹਨ

36 [三十六]

36 [Sanjūro-tsu]

公共交通機関

kōkyō kōtsūkikan

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   

ਭਾਸ਼ਾ ਦਾ ਵਿਕਾਸ

ਇਹ ਸਪੱਸ਼ਟ ਹੈ ਕਿ ਅਸੀਂ ਇਕ-ਦੂਸਰੇ ਨਾਲ ਗੱਲਬਾਤ ਕਿਉਂ ਕਰਦੇ ਹਾਂ। ਅਸੀਂ ਵਿਚਾਰਾਂ ਦੀ ਅਦਲਾ-ਬਦਲੀ ਅਤੇ ਇਕ-ਦੂਸਰੇ ਨੂੰ ਸਮਝਣਾ ਚਾਹੁੰਦੇ ਹਾਂ। ਦੂਸਰੇ ਪਾਸੇ, ਭਾਸ਼ਾ ਨਿਸਚਿਤ ਰੂਪ ਵਿੱਚ ਕਿਵੇਂ ਪੈਦਾ ਹੋਈ, ਘੱਟ ਸਪੱਸ਼ਟ ਹੈ। ਇਸ ਬਾਰੇ ਵੱਖ-ਵੱਖ ਸਿਧਾਂਤ ਮੌਜੂਦ ਹਨ। ਇਹ ਨਿਸਚਿਤ ਹੈ ਕਿ ਭਾਸ਼ਾ ਇੱਕ ਪ੍ਰਾਚੀਨ ਸਥਿਤੀ ਜਾਂ ਪ੍ਰਣਾਲੀ ਹੈ। ਬੋਲਣ ਲਈ ਵਿਸ਼ੇਸ਼ ਸਰੀਰਕ ਲੱਛਣ ਇੱਕ ਆਧਾਰ ਸਨ। ਆਵਾਜ਼ਾਂ ਨੂੰ ਰੂਪ ਦੇਣ ਲਈ ਇਹ ਸਾਡੇ ਲਈ ਜ਼ਰੂਰੀ ਸਨ। ਨਿਐਂਡਰਥਲ ਮਾਨਵ ਪ੍ਰਜਾਤੀਆਂ ਕੋਲ ਆਪਣੀ ਆਵਾਜ਼ ਦੀ ਵਰਤੋਂ ਕਰਨ ਦੀ ਯੋਗਤਾ ਹੁੰਦੀ ਸੀ। ਇਸ ਤਰ੍ਹਾਂ, ਉਹ ਆਪਣੇ ਆਪ ਨੂੰ ਜਾਨਵਰਾਂ ਤੋਂ ਵੱਖ ਕਰ ਸਕਦੇ ਸਨ। ਇਸਤੋਂ ਛੁੱਟ, ਰੱਖਿਆ ਲਈ ਇੱਕ ਉੱਚੀ, ਠੋਸ ਆਵਾਜ਼ ਹੋਣੀ ਜ਼ਰੂਰੀ ਸੀ। ਇੱਕ ਵਿਅਕਤੀ ਇਸ ਨਾਲ ਦੁਸ਼ਮਨਾਂ ਨੂੰ ਧਮਕਾ ਜਾਂ ਡਰਾ ਸਕਦਾ ਸੀ। ਉਦੋਂ, ਔਜ਼ਾਰ ਪਹਿਲਾਂ ਹੀ ਬਣ ਚੁਕੇ ਸਨ ਅਤੇ ਅੱਗ ਲੱਭ ਲਈ ਗਈ ਸੀ। ਕਿਸੇ ਤਰ੍ਹਾਂ ਇਸ ਜਾਣਕਾਰੀ ਨੂੰ ਅੱਗੇ ਲਿਜਾਣ ਦੀ ਲੋੜ ਸੀ। ਸਮੂਹਾਂ ਵਿੱਚ ਸ਼ਿਕਾਰ ਕਰਨ ਲਈ ਬੋਲੀ ਵੀ ਮਹੱਤਵਪੂਰਨ ਸੀ। 20 ਲੱਖ ਸਾਲ ਪਹਿਲਾਂ ਲੋਕਾਂ ਦਾ ਆਪਸ ਵਿੱਚ ਸਧਾਰਨ ਤਾਲਮੇਲ ਸੀ। ਸਭ ਤੋਂ ਪਹਿਲੇ ਭਾਸ਼ਾਈ ਤੱਤ ਸੰਕੇਤ ਅਤੇ ਇਸ਼ਾਰੇ ਸਨ। ਪਰ ਲੋਕ ਹਨ੍ਹੇਰੇ ਵਿੱਚ ਵੀ ਗੱਲਬਾਤ ਕਰਨ ਦੇ ਸਮਰੱਥ ਹੋਣਾ ਚਾਹੁੰਦੇ ਸਨ। ਇਸਤੋਂ ਵੱਧ ਜ਼ਰੂਰੀ, ਉਨ੍ਹਾਂ ਨੂੰ ਇੱਕ-ਦੂਜੇ ਨੂੰ ਦੇਖੇ ਬਿਨਾਂ ਗੱਲਬਾਤ ਕਰਨ ਦੀ ਵੀ ਲੋੜ ਸੀ। ਇਸਲਈ ਆਵਾਜ਼ ਦਾ ਵਿਕਾਸ ਹੋਇਆ, ਅਤੇ ਇਸਨੇ ਇਸ਼ਾਰਿਆਂ ਦਾ ਸਥਾਨ ਲੈ ਲਿਆ। ਮੌਜੂਦਾ ਜਾਣਕਾਰੀ ਅਨੁਸਾਰ ਭਾਸ਼ਾ ਘੱਟੋ-ਘੱਟ 50,000 ਸਾਲ ਪੁਰਾਣੀ ਹੈ। ਜਦੋਂ ਹੋਮਿਓ ਸੇਪੀਅਨਜ਼ ਨੇ ਅਫ਼ਰੀਕਾ ਛੱਡਿਆ, ਉਨ੍ਹਾਂ ਨੇ ਭਾਸ਼ਾ ਨੂੰ ਵਿਸ਼ਵ ਭਰ ਵਿੱਚ ਵੰਡ ਦਿੱਤਾ। ਭਾਸ਼ਾਵਾਂ ਵੱਖ-ਵੱਖ ਖੇਤਰਾਂ ਵਿੱਚ ਇੱਕ-ਦੂਜੇ ਤੋਂ ਅਲੱਗ ਹੋ ਗਈਆਂ। ਭਾਵ, ਕਈ ਤਰ੍ਹਾਂ ਦੇ ਭਾਸ਼ਾ ਪਰਿਵਾਰ ਹੋਂਦ ਵਿੱਚ ਆ ਗਏ। ਪਰ, ਉਨ੍ਹਾਂ ਵਿੱਚ ਭਾਸ਼ਾ ਪ੍ਰਣਾਲੀਆਂ ਦੀਆਂ ਕੇਵਲ ਬੁਨਿਆਦੀ ਚੀਜ਼ਾਂ ਹੀ ਮੌਜੂਦ ਸਨ। ਮੁਢਲੀਆਂ ਭਾਸ਼ਾਵਾਂ ਅੱਜ ਦੀਆਂ ਭਾਸ਼ਾਵਾਂ ਨਾਲੋਂ ਬਹੁਤ ਹੀ ਘੱਟ ਗੁੰਝਲਦਾਰ ਸਨ। ਉਨ੍ਹਾਂ ਦਾ ਵਿਆਕਰਣ, ਸਵਰ-ਵਿਗਿਆਨ ਅਤੇ ਅਰਥ-ਵਿਗਿਆਨ ਰਾਹੀਂ ਹੋਰ ਵਿਕਾਸ ਹੋਇਆ। ਇਹ ਕਿਹਾ ਜਾ ਸਕਦਾ ਹੈ ਕਿ ਵੱਖ-ਵੱਖ ਭਾਸ਼ਾਵਾਂ ਕੋਲ ਵੱਖ-ਵੱਖ ਹੱਲ ਹੁੰਦੇ ਹਨ। ਪਰ ਮੁਸ਼ਕਲ ਹਮੇਸ਼ਾਂ ਇੱਕੋ ਹੀ ਸੀ: ਮੈਂ ਕਿਵੇਂ ਦਰਸਾਵਾਂ ਕਿ ਮੈਂ ਕੀ ਸੋਚ ਰਿਹਾ/ਰਹੀ ਹਾਂ?