ਪ੍ਹੈਰਾ ਕਿਤਾਬ

pa ਸ਼ਾਮ ਨੂੰ ਬਾਹਰ ਜਾਣਾ   »   be Вячэрняя прагулянка

44 [ਚੁਤਾਲੀ]

ਸ਼ਾਮ ਨੂੰ ਬਾਹਰ ਜਾਣਾ

ਸ਼ਾਮ ਨੂੰ ਬਾਹਰ ਜਾਣਾ

44 [сорак чатыры]

44 [sorak chatyry]

Вячэрняя прагулянка

Vyachernyaya pragulyanka

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   

ਮਾਲਟੀਜ਼ ਭਾਸ਼ਾ

ਕਈ ਯੂਰੋਪੀਅਨ ਜਿਹੜੇ ਆਪਣੀ ਅੰਗਰੇਜ਼ੀ ਨੂੰ ਸੁਧਾਰਨਾ ਚਾਹੁੰਦੇ ਹਨ, ਮਾਲਟਾ ਜਾਂਦੇ ਹਨ। ਇਸਦਾ ਕਾਰਨ ਇਹ ਹੈ ਕਿ ਯੂਰੋਪੀਅਨ ਉਪ-ਰਾਜਾਂ ਵਿੱਚ, ਅੰਗਰੇਜ਼ੀ ਸਰਕਾਰੀ ਭਾਸ਼ਾ ਹੈ। ਅਤੇ ਮਾਲਟਾ ਆਪਣੇ ਕਈ ਭਾਸ਼ਾ ਸਕੂਲਾਂ ਲਈ ਮਸ਼ਹੂਰ ਹੈ। ਪਰ ਇਹ ਭਾਸ਼ਾ ਵਿਗਿਆਨੀਆਂ ਦੀ ਇਸ ਦੇਸ਼ ਵਿੱਚ ਦਿਲਚਸਪੀ ਦਾ ਕਾਰਨ ਨਹੀਂ ਹੈ। ਉਹ ਮਾਲਟਾ ਵਿੱਚ ਕਿਸੇ ਹੋਰ ਕਾਰਨ ਕਰਕੇ ਦਿਲਚਸਪੀ ਰੱਖਦੇ ਹਨ। ਮਾਲਟਾ ਗਣਰਾਜ ਦੀ ਇੱਕ ਹੋਰ ਸਰਕਾਰੀ ਭਾਸ਼ਾ ਹੈ: ਮਾਲਟੀਜ਼ (ਜਾਂ ਮਾਲਟੀ)। ਇਸ ਭਾਸ਼ਾ ਦਾ ਵਿਕਾਸ ਅਰਬੀ ਉਪ-ਭਾਸ਼ਾ ਤੋਂ ਹੋਇਆ। ਇਸ ਨਾਲ, ਮਾਲਟੀ ਯੂਰੋਪ ਦੀ ਇੱਕੋ-ਇੱਕ ਸਾਮੀ ਭਾਸ਼ਾ ਹੈ। ਪਰ, ਵਾਕ-ਰਚਨਾ ਅਤੇ ਸ੍ਵਰ ਅਰਬੀ ਭਾਸ਼ਾ ਤੋਂ ਵੱਖਰੇ ਹਨ। ਮਾਲਟੀਜ਼ ਵੀ ਲੈਟਿਨ ਅੱਖਰਾਂ ਵਿੱਚ ਲਿਖੀ ਜਾਂਦੀ ਹੈ। ਪਰ, ਵਰਣਮਾਲਾ ਵਿੱਚ ਕੁਝ ਵਿਸ਼ੇਸ਼ ਅੱਖਰ ਹੁੰਦੇ ਹਨ। ਅਤੇ c ਅਤੇ y ਅੱਖਰ ਪੂਰੀ ਤਰ੍ਹਾਂ ਗ਼ੈਰ-ਮੌਜੂਦ ਹੁੰਦੇ ਹਨ। ਸ਼ਬਦਾਵਲੀ ਵਿੱਚ ਕਈ ਹੋਰ ਭਾਸ਼ਾਵਾਂ ਦੇ ਤੱਤ ਹੁੰਦੇ ਹਨ। ਅਰਬੀ ਤੋਂ ਛੁੱਟ, ਇਟਾਲੀਅਨ ਅਤੇ ਅੰਗਰੇਜ਼ੀ ਪ੍ਰਭਾਵਸ਼ਾਲੀ ਭਾਸ਼ਾਵਾਂ ਵਿੱਚੋਂ ਹਨ। ਪਰ ਫੀਨੀਸ਼ੀਅਨਜ਼ ਅਤੇ ਕਾਰਥਾਜੀਨੀਅਨਜ਼ ਨੇ ਵੀ ਭਾਸ਼ਾ ਨੂੰ ਪ੍ਰਭਾਵਿਤ ਕੀਤਾ। ਇਸਲਈ, ਕੁਝ ਖੋਜਕਰਤਾ ਮਾਲਟੀ ਨੂੰ ਅਰਬੀ ਕ੍ਰੀਓਲ ਭਾਸ਼ਾ ਸਮਝਦੇ ਹਨ। ਆਪਣੇ ਸੰਪੂਰਨ ਇਤਿਹਾਸ ਦੇ ਦੌਰਾਨ, ਮਾਲਟਾ ਉੱਤੇ ਵੱਖ-ਵੱਖ ਸ਼ਕਤੀਆਂ ਨੇ ਕਬਜ਼ਾ ਕੀਤਾ। ਸਾਰਿਆਂ ਨੇ ਮਾਲਟਾ, ਗੋਜ਼ੋ ਅਤੇ ਕੋਮੀਨੋ ਦੇ ਟਾਪੂਆਂ ਉੱਤੇ ਆਪਣੇ ਨਿਸ਼ਾਨ ਛੱਡੇ। ਲੰਬੇ ਸਮੇਂ ਤੱਕ, ਮਾਲਟੀ ਕੇਵਲ ਇੱਕ ਸਥਾਨਕ ਬੋਲੀ ਸੀ। ਪਰ ਇਹ ਹਮੇਸ਼ਾਂ ‘ਅਸਲ’ ਮਾਲਟੀਜ਼ ਦੀ ਮੂਲ ਭਾਸ਼ਾ ਰਹੀ। ਇਹ ਵੀ ਵਿਸ਼ੇਸ਼ ਤੌਰ 'ਤੇ ਮੌਖਿਕ ਰੂਪ ਵਿੱਚ ਅੱਗੇ ਲਿਜਾਈ ਗਈ। 19ਵੀਂ ਸਦੀ ਤੱਕ ਲੋਕਾਂ ਨੇ ਭਾਸ਼ਾ ਵਿੱਚ ਲਿਖਣਾ ਸ਼ੁਰੂ ਨਹੀਂ ਕੀਤਾ ਸੀ। ਅੱਜ ਬੁਲਾਰਿਆਂ ਦੀ ਗਿਣਤੀ ਤਕਰੀਬਨ 330,000 ਹੈ। ਮਾਲਟਾ 2004 ਤੋਂ ਯੂਰੋਪੀਅਨ ਸੰਗਠਨ ਦਾ ਮੈਂਬਰ ਰਿਹਾ ਹੈ। ਇਸ ਨਾਲ, ਮਾਲਟੀ ਯੂਰੋਪ ਦੀਆਂ ਸਰਕਾਰੀ ਭਾਸ਼ਾਵਾਂ ਵਿੱਚੋਂ ਇੱਕ ਹੈ। ਪਰ ਮਾਲਟੀਜ਼ ਲਈ ਭਾਸ਼ਾ ਸਧਾਰਨ ਤੌਰ 'ਤੇ ਉਨ੍ਹਾਂ ਦੇ ਸਭਿਆਚਾਰ ਦਾ ਇੱਕ ਭਾਗ ਹੈ। ਅਤੇ ਉਹ ਖੁਸ਼ ਹੁੰਦੇ ਹਨ ਜਦੋਂ ਵਿਦੇਸ਼ੀ ਲੋਕ ਮਾਲਟੀ ਸਿੱਖਣਾ ਚਾਹੁੰਦੇ ਹਨ। ਮਾਲਟਾ ਵਿੱਚ ਨਿਸਚਿਤ ਰੂਪ ਵਿੱਚ ਚੋਖੇ ਭਾਸ਼ਾ ਸਕੂਲ ਹਨ...