ਪ੍ਹੈਰਾ ਕਿਤਾਬ

pa ਡਿਪਾਰਟਮੈਂਟ ਸਟੋਰ ਵਿੱਚ   »   zh 在百货商店

52 [ਬਵੰਜਾ]

ਡਿਪਾਰਟਮੈਂਟ ਸਟੋਰ ਵਿੱਚ

ਡਿਪਾਰਟਮੈਂਟ ਸਟੋਰ ਵਿੱਚ

52[五十二]

52 [Wǔshí'èr]

在百货商店

zài bǎihuò shāngdiàn

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   

ਔਰਤਾਂ ਭਾਸ਼ਾਈ ਤੌਰ 'ਤੇ ਮਰਦਾਂ ਤੋਂ ਵੱਧ ਗੁਣਵਾਨ ਹੁੰਦੀਆਂ ਹਨ!

ਔਰਤਾਂ ਵੀ ਮਰਦਾਂ ਜਿੰਨੀਆਂ ਬੁੱਧੀਮਾਨ ਹੁੰਦੀਆਂ ਹਨ। ਔਸਤਨ, ਦੋਹਾਂ ਦੀ ਬੁੱਧੀ-ਸਮਰੱਥਾ ਬਰਾਬਰ ਹੁੰਦੀ ਹੈ। ਪਰ, ਲਿੰਗ ਕੁਸ਼ਲਤਾਵਾਂ ਵੱਖ-ਵੱਖ ਹੁੰਦੀਆਂ ਹਨ। ਉਦਾਹਰਣ ਵਜੋਂ, ਮਰਦਾਂ ਦੀ ਤ੍ਰੈ-ਆਯਾਮੀ ਸੋਚ ਵਧੀਆ ਹੁੰਦੀ ਹੈ। ਉਹ ਗਣਿਤ ਦੇ ਸਵਾਲ ਵਧੀਆ ਢੰਗ ਨਾਲ ਹੱਲ ਕਰਦੇ ਹਨ। ਦੂਜੇ ਪਾਸੇ, ਔਰਤਾਂ ਦੀ ਯਾਦਸ਼ਕਤੀ ਵਧੀਆ ਹੁੰਦੀ ਹੈ। ਅਤੇ ਉਹ ਭਾਸ਼ਾਵਾਂ ਵਿੱਚ ਛੇਤੀ ਮਾਹਿਰ ਹੋ ਜਾਂਦੀਆਂ ਹਨ। ਔਰਤਾਂ ਸ਼ਬਦ-ਜੋੜ ਅਤੇ ਵਿਆਕਰਣ ਵਿੱਚ ਘੱਟ ਗ਼ਲਤੀਆਂ ਕਰਦੀਆਂ ਹਨ। ਉਨ੍ਹਾਂ ਦੀ ਸ਼ਬਦਾਵਲੀ ਵੀ ਵਿਸ਼ਾਲ ਹੁੰਦੀ ਹੈ ਅਤੇ ਉਹ ਵਧੇਰੇ ਸਹਿਜਤਾ ਨਾਲ ਪੜ੍ਹਦੀਆਂ ਹਨ। ਇਸਲਈ, ਉਹ ਭਾਸ਼ਾ ਇਮਤਿਹਾਨਾਂ ਵਿੱਚ ਵਿਸ਼ੇਸ਼ ਤੌਰ 'ਤੇ ਚੰਗੇ ਨਤੀਜੇ ਪ੍ਰਾਪਤ ਕਰਦੀਆਂ ਹਨ। ਔਰਤਾਂ ਦੀ ਭਾਸ਼ਾਈ ਮੁਹਾਰਤ ਦਾ ਰਾਜ਼ ਉਨ੍ਹਾਂ ਦਾ ਦਿਮਾਗ ਹੁੰਦਾ ਹੈ। ਮਰਦ ਅਤੇ ਔਰਤ ਦੇ ਦਿਮਾਗ ਵੱਖ-ਵੱਖ ਢੰਗ ਨਾਲ ਵਿਵਸਥਿਤ ਹੁੰਦੇ ਹਨ। ਦਿਮਾਗ ਦਾ ਖੱਬਾ ਭਾਗ ਭਾਸ਼ਾ ਲਈ ਜ਼ਿੰਮੇਵਾਰ ਹੁੰਦਾ ਹੈ। ਇਹ ਖੇਤਰ ਭਾਸ਼ਾਈ ਕਾਰਜ-ਪ੍ਰਣਾਲੀਆਂ ਨੂੰ ਕਾਬੂ ਵਿੱਚ ਰੱਖਦਾ ਹੈ। ਇਸਦੇ ਬਾਵਜੂਦ, ਬੋਲੀ ਨੂੰ ਸੰਸਾਧਿਤ ਕਰਨ ਸਮੇਂ ਔਰਤਾਂ ਦਿਮਾਗ ਦੇ ਦੋਵੇਂ ਭਾਗਾਂ ਦੀ ਵਰਤੋਂ ਕਰਦੀਆਂ ਹਨ। ਇਸਤੋਂ ਛੁੱਟ, ਉਨ੍ਹਾਂ ਦੇ ਦਿਮਾਗ ਦੇ ਦੋਵੇਂ ਭਾਗ ਵਿਚਾਰਾਂ ਦੀ ਅਦਲਾ-ਬਦਲੀ ਵਧੀਆ ਢੰਗ ਨਾਲ ਕਰ ਸਕਦੇ ਹਨ। ਇਸਲਈ, ਔਰਤ ਦਾ ਦਿਮਾਗ ਬੋਲੀ ਦੇ ਸੰਸਾਧਨ ਦੌਰਾਨ ਵਧੇਰੇ ਕ੍ਰਿਆਸ਼ੀਲ ਹੁੰਦਾ ਹੈ। ਅਤੇ ਔਰਤਾਂ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿਤ ਕਰ ਸਕਦੀਆਂ ਹਨ। ਦਿਮਾਗਾਂ ਦੇ ਵੱਖ-ਵੱਖ ਹੋਣ ਦਾ ਕਾਰਨ ਅਜੇ ਵੀ ਸਪੱਸ਼ਟ ਨਹੀਂ ਹੈ। ਕੁਝ ਵਿਗਿਆਨੀ ਸਮਝਦੇ ਹਨ ਕਿ ਇਸਦਾ ਕਾਰਨ ਜੀਵ-ਵਿਗਿਆਨ ਹੈ। ਔਰਤਾਂ ਅਤੇ ਮਰਦਾਂ ਦੇ ਅਨੁਵੰਸ਼ਕ ਤੱਤ ਦਿਮਾਗ ਦੇ ਵਿਕਾਸ ਉੱਤੇ ਪ੍ਰਭਾਵ ਪਾਉਂਦੇ ਹਨ। ਔਰਤਾਂ ਅਤੇ ਮਰਦ ਹਾਰਮੋਨਜ਼ ਦੇ ਕਾਰਨ ਇੱਕ-ਦੂਜੇ ਤੋਂ ਅਲੱਗ ਹੁੰਦੇ ਹਨ। ਕਈ ਕਹਿੰਦੇ ਹਨ ਕਿ ਸਾਡਾ ਪਾਲਣ-ਪੋਸਣ ਸਾਡੇ ਵਿਕਾਸ ਉੱਤੇ ਪ੍ਰਭਾਵ ਪਾਉਂਦਾ ਹੈ। ਕਿਉਂਕਿ ਬੱਚੀਆਂ ਨੂੰ ਜ਼ਿਆਦਾ ਗੱਲਬਾਤ ਅਤੇ ਪੜ੍ਹਨ ਨੂੰ ਮਿਲਦਾ ਹੈ। ਦੂਜੇ ਪਾਸੇ, ਛੋਟੇ ਲੜਕਿਆਂ ਨੂੰ ਜ਼ਿਆਦਾ ਤਕਨੀਕੀ ਖਿਡੌਣੇ ਪ੍ਰਾਪਤ ਹੁੰਦੇ ਹਨ। ਇਸਲਈ, ਸ਼ਾਇਦ ਸਾਡਾ ਵਾਤਾਵਰਣ ਸਾਡੇ ਦਿਮਾਗ ਨੂੰ ਵਿਕਸਿਤ ਕਰਦਾ ਹੈ। ਦੂਜੇ ਪਾਸੇ, ਕੁਝ ਭਿੰਨਤਾਵਾਂ ਵਿਸ਼ਵ ਪੱਧਰ 'ਤੇ ਮੌਜੂਦ ਹੁੰਦੀਆਂ ਹਨ। ਅਤੇ ਬੱਚਿਆਂ ਦਾ ਪਾਲਣ-ਪੋਸਣ ਹਰੇਕ ਸਭਿਆਚਾਰ ਵਿੱਚ ਵੱਖ ਹੁੰਦਾ ਹੈ...