ਪ੍ਹੈਰਾ ਕਿਤਾਬ

pa ਕੰਮ   »   ad Лэжьэн / Iоф шIэн

55 [ਪਚਵੰਜਾ]

ਕੰਮ

ਕੰਮ

55 [шъэныкъорэ тфырэ]

55 [shjenykorje tfyrje]

Лэжьэн / Iоф шIэн

Ljezh'jen / Iof shIjen

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   

ਯਾਦਾਸ਼ਤ ਨੂੰ ਬੋਲੀ ਦੀ ਲੋੜ ਹੁੰਦੀ ਹੈ

ਵਧੇਰੇ ਲੋਕਾਂ ਨੂੰ ਆਪਣਾ ਸਕੂਲ ਦਾ ਪਹਿਲਾ ਦਿਨ ਯਾਦ ਹੁੰਦਾ ਹੈ। ਪਰ, ਉਨ੍ਹਾਂ ਨੂੰ ਉਸਤੋਂ ਪਹਿਲਾਂ ਵਾਲੀ ਕੋਈ ਚੀਜ਼ ਯਾਦ ਨਹੀਂ ਹੁੰਦੀ। ਸਾਨੂੰ ਆਪਣੀ ਜ਼ਿੰਦਗੀ ਦੇ ਮੁਢਲੇ ਸਾਲਾਂ ਬਾਰੇ ਤਕਰੀਬਨ ਕੁਝ ਵੀ ਯਾਦ ਨਹੀਂ ਹੁੰਦਾ। ਪਰ ਅਜਿਹਾ ਕਿਉਂ ਹੁੰਦਾ ਹੈ? ਅਸੀਂ ਆਪਣੀ ਬਹੁਤ ਛੋਟੀ ਉਮਰ ਦੇ ਤਜਰਬੇ ਕਿਉਂ ਯਾਦ ਨਹੀਂ ਰੱਖ ਸਕਦੇ? ਅਜਿਹਾ ਸਾਡੇ ਵਿਕਾਸ ਦੇ ਕਾਰਨ ਹੁੰਦਾ ਹੈ। ਬੋਲੀ ਅਤੇ ਯਾਦਾਸ਼ਤ ਦਾ ਵਿਕਾਸ ਤਕਰੀਬਨ ਇੱਕੋ ਸਮੇਂ ਹੁੰਦਾ ਹੈ। ਅਤੇ ਕਿਸੇ ਚੀਜ਼ ਨੂੰ ਯਾਦ ਰੱਖਣ ਲਈ, ਇੱਕ ਵਿਅਕਤੀ ਨੂੰ ਬੋਲੀ ਦੀ ਲੋੜ ਹੁੰਦੀ ਹੈ। ਭਾਵ, ਉਸ ਕੋਲ ਉਨ੍ਹਾਂ ਤਜਰਬਿਆਂ ਲਈ ਸ਼ਬਦ ਹੋਣੇ ਜ਼ਰੂਰੀ ਹਨ। ਵਿਗਿਆਨੀਆਂ ਨੇ ਬੱਚਿਆਂ ਉੱਤੇ ਕਈ ਟੈਸਟ ਕੀਤੇ ਹਨ। ਇਸ ਦੌਰਾਨ, ਉਨ੍ਹਾਂ ਨੇ ਇੱਕ ਰੌਚਕ ਖੋਜ ਕੀਤੀ। ਜਿਵੇਂ ਹੀ ਬੱਚੇ ਬੋਲਣਾ ਸਿੱਖਦੇ ਹਨ, ਉਹ ਇਸ ਤੋਂ ਪਹਿਲਾਂ ਹੋਣ ਵਾਲਾ ਸਭ ਕੁਝ ਭੁੱਲ ਜਾਂਦੇ ਹਨ। ਇਸਲਈ, ਬੋਲੀ ਦੀ ਸ਼ੁਰੂਆਤ ਯਾਦਾਸ਼ਤ ਦੀ ਸ਼ੁਰੂਆਤ ਹੈ। ਬੱਚੇ ਆਪਣੀ ਜ਼ਿੰਦਗੀ ਦੇ ਪਹਿਲੇ ਤਿੰਨ ਸਾਲਾਂ ਵਿੱਚ ਬਹੁਤ ਕੁਝ ਸਿੱਖਦੇ ਹਨ। ਉਹ ਹਰ ਰੋਜ਼ ਨਵੀਂਆਂ ਚੀਜ਼ਾਂ ਦਾ ਅਨੁਭਵ ਕਰਦੇ ਹਨ। ਉਨ੍ਹਾਂ ਨੂੰ ਇਸ ਉਮਰ ਵਿੱਚ ਕਈ ਮਹੱਤਵਪੂਰਨ ਤਜਰਬੇ ਵੀ ਹੋ ਜਾਂਦੇ ਹਨ। ਇਸਦੇ ਬਾਵਜੂਦ, ਇਹ ਸਭ ਅਲੋਪ ਹੋ ਜਾਂਦਾ ਹੈ। ਮਨੋਵਿਗਿਆਨੀ ਇਸ ਸਥਿਤੀ ਨੂੰ ਇਨਫੈਂਟਾਈਲ ਐਮਨੀਸ਼ੀਆ (infantile amnesia) ਕਹਿੰਦੇ ਹਨ। ਕੇਵਲ ਉਹੀ ਚੀਜ਼ਾਂ ਰਹਿ ਜਾਂਦੀਆਂ ਹਨ, ਜਿਨ੍ਹਾਂ ਦਾ ਨਾਮ ਬੱਚਿਆਂ ਨੂੰ ਪਤਾ ਹੁੰਦਾ ਹੈ। ਆਤਮਕਥਾਮਤਕ ਯਾਦਾਸ਼ਤ ਨਿੱਜੀ ਤਜਰਬਿਆਂ ਨੂੰ ਸੰਭਾਲ ਕੇ ਰੱਖਦੀ ਹੈ। ਇਹ ਇੱਕ ਪਤ੍ਰਿਕਾ ਵਾਂਗ ਕੰਮ ਕਰਦੀ ਹੈ। ਹਰੇਕ ਉਹ ਚੀਜ਼ ਜਿਹੜੀ ਸਾਡੀ ਜ਼ਿੰਦਗੀ ਵਿੱਚ ਜ਼ਰੂਰੀ ਹੈ, ਇਸ ਪਤ੍ਰਿਕਾ ਵਿੱਚ ਦਰਜ ਹੋ ਜਾਂਦੀ ਹੈ। ਇਸ ਤਰ੍ਹਾਂ, ਆਤਮਕਥਾਮਕ ਯਾਦਾਸ਼ਤ ਸਾਡੀ ਪਛਾਣ ਬਣਾਉਂਦੀ ਹੈ। ਪਰ ਇਸਦਾ ਵਿਕਾਸ ਮੂਲ ਭਾਸ਼ਾ ਦੀ ਸਿਖਲਾਈ ਉੱਤੇ ਆਧਾਰਿਤ ਹੁੰਦਾ ਹੈ। ਅਤੇ ਅਸੀਂ ਆਪਣੀ ਯਾਦਾਸ਼ਤ ਨੂੰ ਕੇਵਲ ਆਪਣੀ ਬੋਲੀ ਰਾਹੀਂ ਕਾਰਜਸ਼ੀਲ ਕਰ ਸਕਦੇ ਹਾਂ। ਬੇਸ਼ੱਕ, ਉਹ ਚੀਜ਼ਾਂ ਜਿਹੜੀਆਂ ਅਸੀਂ ਇੱਕ ਛੋਟੇ ਬੱਚੇ ਦੇ ਤੌਰ 'ਤੇ ਸਿੱਖਦੇ ਹਾਂ, ਅਸਲ ਵਿੱਚ ਖ਼ਤਮ ਨਹੀਂ ਹੁੰਦੀਆਂ। ਇਹ ਸਾਡੇ ਦਿਮਾਗ ਵਿੱਚ ਕਿਸੇ ਥਾਂ ਉੱਤੇ ਦਰਜ ਹੋ ਜਾਂਦੀਆਂ ਹਨ। ਅਸੀਂ ਕੇਵਲ ਇਨ੍ਹਾਂ ਤੱਕ ਕਦੇ ਪਹੁੰਚ ਨਹੀਂ ਸਕਦੇ... - ਇਹ ਇੱਕ ਸ਼ਰਮਿੰਦਗੀ ਹੈ, ਹੈ ਨਾ?