ਪ੍ਹੈਰਾ ਕਿਤਾਬ

pa ਡਾਕਟਰ ਦੇ ਕੋਲ   »   de Beim Arzt

57 [ਸਤਵੰਜਾ]

ਡਾਕਟਰ ਦੇ ਕੋਲ

ਡਾਕਟਰ ਦੇ ਕੋਲ

57 [siebenundfünfzig]

Beim Arzt

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   

ਲੰਬੇ ਸ਼ਬਦ, ਛੋਟੇ ਸ਼ਬਦ

ਇੱਕ ਸ਼ਬਦ ਦੀ ਲੰਬਾਈ ਇਸਦੀ ਜਾਣਕਾਰੀ ਸਮੱਗਰੀ ਉੱਤੇ ਆਧਾਰਿਤ ਹੁੰਦੀ ਹੈ। ਅਜਿਹਾ ਇੱਕ ਅਮਰੀਕਨ ਅਧਿਐਨ ਦੁਆਰਾ ਦਰਸਾਇਆ ਗਿਆ ਹੈ। ਖੋਜਕਰਤਾਵਾਂ ਨੇ ਦੱਸ ਯੂਰੋਪੀਅਨ ਭਾਸ਼ਾਵਾਂ ਵਿੱਚੋਂ ਸ਼ਬਦਾਂ ਦਾ ਮੁੱਲਾਂਕਣ ਕੀਤਾ। ਇਸ ਕੰਮ ਲਈ ਇੱਕ ਕੰਪਿਊਟਰ ਦੀ ਵਰਤੋਂ ਕੀਤੀ ਗਈ। ਕੰਪਿਊਟਰ ਨੇ ਇੱਕ ਪ੍ਰੋਗ੍ਰਾਮ ਦੀ ਸਹਾਇਤਾ ਨਾਲ ਵੱਖ-ਵੱਖ ਸ਼ਬਦਾਂ ਦੀ ਜਾਂਚ ਕੀਤੀ। ਕਾਰਜ ਪ੍ਰਣਾਲੀ ਵਿੱਚ, ਇਸਨੇ ਜਾਣਕਾਰੀ ਸਮੱਗਰੀ ਦੀ ਗਣਨਾ ਕਰਨ ਲਈ ਇੱਕ ਫਾਰਮੂਲੇ ਦੀ ਵਰਤੋਂ ਕੀਤੀ। ਨਤੀਜੇ ਸਪੱਸ਼ਟ ਸਨ। ਸ਼ਬਦ ਜਿੰਨਾ ਛੋਟਾ ਹੋਵੇਗਾ, ਉਨੀ ਘੱਟ ਜਾਣਕਾਰੀ ਦਰਸਾਏਗਾ। ਦਿਲਚਸਪੀ ਨਾਲ, ਅਸੀਂ ਜ਼ਿਆਦਾਤਰ ਲੰਬੇ ਸ਼ਬਦਾਂ ਦੀ ਬਜਾਏ ਛੋਟੇ ਸ਼ਬਦਾਂ ਦੀ ਵਰਤੋਂਕਰਦੇ ਹਾਂ। ਇਸ ਦਾ ਕਾਰਨ ਬੋਲੀ ਦੀ ਕੁਸ਼ਲਤਾ ਹੋ ਸਕਦਾ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਸਭ ਤੋਂ ਵੱਧ ਜ਼ਰੂਰੀ ਚੀਜ਼ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਾਂ। ਇਸਲਈ, ਵਧੇਰੇ ਜਾਣਕਾਰੀ ਵਾਲੇ ਸ਼ਬਦ ਬਹੁਤ ਲੰਬੇ ਨਹੀਂ ਹੋਣੇ ਚਾਹੀਦੇ। ਇਹ ਸੁਨਿਸਚਿਤ ਕਰਦਾ ਹੈ ਕਿ ਸਾਨੂੰ ਗ਼ੈਰ-ਜ਼ਰੂਰੀ ਚੀਜ਼ਾਂ ਉੱਤੇ ਬਹੁਤ ਜ਼ਿਆਦਾ ਸਮਾਂ ਨਹੀਂ ਲਾਉਣਾ ਚਾਹੀਦਾ। ਸ਼ਬਦ ਦੀ ਲੰਬਾਈ ਅਤੇ ਸਮੱਗਰੀ ਵਿਚਲੇ ਆਪਸੀ ਸੰਬੰਧ ਦਾ ਇੱਕ ਹੋਰ ਫਾਇਦਾ ਹੈ। ਇਹ ਸੁਨਿਸਚਿਤ ਕਰਦਾ ਹੈ ਕਿ ਜਾਣਕਾਰੀ ਵਾਲੀ ਸਮੱਗਰੀ ਹਮੇਸ਼ਾਂ ਸਮਾਨ ਰਹਿੰਦੀਹੈ। ਭਾਵ, ਅਸੀਂ ਇੱਕ ਨਿਸਚਿਤ ਸਮੇਂ ਦੇ ਦੌਰਾਨ ਹਮੇਸ਼ਾਂ ਇੱਕੋ ਗਿਣਤੀ ਦੇ ਸ਼ਬਦ ਬੋਲਦੇ ਹਾਂ। ਉਦਾਹਰਣ ਵਜੋਂ, ਅਸੀਂ ਕੁਝ ਲੰਬੇ ਸ਼ਬਦਾਂ ਦੀ ਵਰਤੋਂ ਕਰ ਸਕਦੇ ਹਾਂ। ਪਰ ਅਸੀਂ ਕਈ ਛੋਟੇ ਸ਼ਬਦਾਂ ਦੀ ਵਰਤੋਂ ਵੀ ਕਰ ਸਕਦੇ ਹਾਂ। ਅਸੀਂ ਕੀ ਫੈਸਲਾ ਕਰਦੇ ਹਾਂ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ: ਜਾਣਕਾਰੀ ਦੀ ਸਮੱਗਰੀ ਸਮਾਨ ਰਹਿੰਦੀ ਹੈ। ਨਤੀਜੇ ਵਜੋਂ, ਸਾਡੀ ਬੋਲੀ ਦੀ ਲੈਅ ਇਕਸਾਰ ਹੁੰਦੀ ਹੈ। ਇਹ ਸ੍ਰੋਤਿਆਂ ਲਈ ਸਾਨੂੰ ਸਮਝਣਾ ਆਸਾਨ ਕਰਦਾ ਹੈ। ਜੇਕਰ ਜਾਣਕਾਰੀ ਦੀ ਮਾਤਰਾ ਹਮੇਸ਼ਾ ਵੱਖਰੀ ਹੋਵੇ, ਤਾਂ ਮੁਸ਼ਕਲ ਹੋ ਜਾਂਦਾ ਹੈ। ਸਾਡੇ ਸ੍ਰੋਤੇ ਸਾਡੀ ਬੋਲੀ ਨਾਲ ਸਹੀ ਤਰ੍ਹਾਂ ਅਨੁਕੂਲ ਨਹੀਂ ਹੋ ਸਕਦੇ। ਇਸਲਈ ਗ੍ਰਹਿਣ ਕਰਨਾ ਔਖਾ ਬਣ ਜਾਂਦਾ ਹੈ। ਜਿਹੜੇ ਆਪਣੀ ਗੱਲ ਦੂਜਿਆਂ ਨੂੰ ਸਮਝਾਉਣ ਦਾ ਸਭ ਤੋਂ ਵਧੀਆ ਮੌਕਾ ਚਾਹੁੰਦੇ ਹਨ, ਨੂੰ ਛੋਟੇ ਸ਼ਬਦ ਵਰਤਣੇ ਚਾਹੀਦੇ ਹਨ। ਕਿਉਂਕਿ ਛੋਟੇ ਸ਼ਬਦ, ਵੱਡੇ ਸ਼ਬਦਾਂ ਨਾਲੋਂ ਚੰਗੀ ਤਰ੍ਹਾਂ ਸਮਝ ਲਏ ਜਾਂਦੇ ਹਨ। ਇਸਲਈ, ਅਸੂਲ ਇਹ ਹੈ: Keep It Short and Simple! ਸੰਖੇਪ ਵਿੱਚ: KISS!