ਪ੍ਹੈਰਾ ਕਿਤਾਬ

pa ਡਾਕਘਰ ਵਿੱਚ   »   pl W urzędzie pocztowym

59 [ਉਨਾਹਠ]

ਡਾਕਘਰ ਵਿੱਚ

ਡਾਕਘਰ ਵਿੱਚ

59 [pięćdziesiąt dziewięć]

W urzędzie pocztowym

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   

ਭਾਵਨਾਵਾਂ ਵੀ ਵੱਖ-ਵੱਖ ਭਾਸ਼ਾਵਾਂ ਬੋਲਦੀਆਂ ਹਨ!

ਦੁਨੀਆ ਭਰ ਵਿੱਚ ਕਈ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਕੋਈ ਵੀ ਸਰਬ-ਵਿਆਪਕ ਮਨੁੱਖੀ ਭਾਸ਼ਾ ਮੌਜੂਦ ਨਹੀਂ ਹੈ। ਪਰ ਇਹ ਸਾਡੇ ਚਿਹਰੇ ਦੇ ਭਾਵਾਂ ਲਈ ਕਿਵੇਂ ਕੰਮ ਕਰਦੀ ਹੈ? ਕੀ ਭਾਵਨਾਵਾਂ ਦੀ ਭਾਸ਼ਾ ਸਰਬ-ਵਿਆਪਕ ਹੈ? ਨਹੀਂ, ਇੱਥੇ ਵੀ ਕੁਝ ਭਿੰਨਤਾਵਾਂ ਹਨ! ਬਹੁਤ ਦੇਰ ਤੋਂ ਇਹ ਮੰਨਿਆ ਜਾਂਦਾ ਸੀ ਕਿ ਸਾਰੇ ਵਿਅਕਤੀ ਇੱਕੋ ਢੰਗ ਨਾਲ ਭਾਵਨਾਵਾਂ ਜ਼ਾਹਰ ਕਰਦੇ ਹਨ। ਇਹ ਮੰਨਿਆ ਜਾਂਦਾ ਸੀ ਕਿ ਚਿਹਰੇ ਦੇ ਭਾਵਾਂ ਦੀ ਭਾਸ਼ਾ ਸਰਬ-ਵਿਆਪਕ ਤੌਰ 'ਤੇ ਸਮਝੀ ਜਾਂਦੀ ਹੈ। ਚਾਰਲਸ ਡਾਰਵਿਨ ਦਾ ਵਿਸ਼ਵਾਸ ਸੀ ਕਿ ਮਨੁੱਖਾਂ ਲਈ ਭਾਵਨਾਵਾਂ ਬਹੁਤ ਮਹੱਤਵਪੂਰਨ ਸਨ। ਇਸਲਈ, ਇਨ੍ਹਾਂ ਨੂੰ ਸਾਰੇ ਸਭਿਆਚਾਰਾਂ ਵਿੱਚ ਇੱਕ-ਸਮਾਨ ਸਮਝਿਆ ਜਾਣਾ ਚਾਹੀਦਾ ਸੀ। ਪਰ ਨਵੇਂ ਅਧਿਐਨ ਇੱਕ ਅਲੱਗ ਨਤੀਜੇ 'ਤੇ ਪਹੁੰਚ ਰਹੇ ਹਨ। ਇਨ੍ਹਾਂ ਦੇ ਅਨੁਸਾਰ ਭਾਵਨਾਵਾਂ ਦੀ ਭਾਸ਼ਾ ਵਿੱਚ ਵੀ ਅੰਤਰ ਹੁੰਦੇ ਹਨ। ਭਾਵ, ਸਾਡੇ ਚਿਹਰੇ ਦੀਆਂ ਭਾਵਨਾਵਾਂ ਸਾਡੇ ਸਭਿਆਚਾਰ ਦੁਆਰਾ ਪ੍ਰਭਾਵਿਤ ਹੁੰਦੀਆਂ ਹਨ। ਇਸਲਈ, ਦੁਨੀਆ ਭਰ ਦੇ ਲੋਕ ਭਾਵਨਾਵਾਂ ਨੂੰ ਵੱਖ-ਵੱਖ ਢੰਗ ਨਾਲ ਦਿਖਾਉਂਦੇ ਅਤੇ ਸਮਝਦੇ ਹਨ। ਵਿਗਿਆਨੀਆਂ ਅਨੁਸਾਰ ਛੇ ਵੱਖ-ਵੱਖ ਪ੍ਰਮੁੱਖ ਭਾਵਨਾਵਾਂ ਹੁੰਦੀਆਂ ਹਨ। ਇਹ ਹਨ ਖੁਸ਼ੀ, ਉਦਾਸੀ, ਗੁੱਸਾ, ਨਫ਼ਰਤ, ਡਰ ਅਤੇ ਹੈਰਾਨੀ। ਪਰ ਯੂਰੋਪੀਅਨਾਂ ਦੇ ਚਿਹਰੇ ਦੇ ਭਾਵ ਏਸ਼ੀਅਨਾਂ ਨਾਲੋਂ ਵੱਖ ਹੁੰਦੇ ਹਨ। ਅਤੇ ਉਹ ਉਹੀ ਭਾਵਨਾਵਾਂ ਨੂੰ ਵੱਖਰੇ ਢੰਗ ਨਾਲ ਪੜ੍ਹਦੇ ਹਨ। ਕਈ ਤਜਰਬਿਆਂ ਨੇ ਇਸਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿੱਚ, ਜਾਂਚ ਅਧੀਨ ਵਿਅਕਤੀਆਂ ਨੂੰ ਕੰਪਿਊਟਰ ਉੱਤੇ ਚਿਹਰੇ ਦਿਖਾਏ ਗਏ। ਇਨ੍ਹਾਂ ਵਿਅਕਤੀਆਂ ਨੇ ਚਿਹਰਿਆਂ ਨੂੰ ਪੜ੍ਹ ਕੇ ਉਨ੍ਹਾਂ ਦਾ ਵੇਰਵਾ ਦੇਣਾ ਸੀ। ਵੱਖ-ਵੱਖ ਨਤੀਜੇ ਆਉਣ ਦੇ ਕਈ ਕਾਰਨ ਸਨ। ਕੁਝ ਸਭਿਆਚਾਰਾਂ ਵਿੱਚ ਹੋਰਨਾਂ ਨਾਲੋਂ ਵੱਧ ਭਾਵਨਾਵਾਂ ਪ੍ਰਗਟਾਈਆਂ ਜਾਂਦੀਆਂ ਹਨ। ਇਸਲਈ ਚਿਹਰੇ ਦੀਆਂ ਭਾਵਨਾਵਾਂ ਦੀ ਤੀਬਰਤਾ ਹਰ ਜਗ੍ਹਾ ਇੱਕ-ਸਮਾਨ ਨਹੀਂ ਪੜ੍ਹੀ ਜਾਂ ਸਮਝੀ ਜਾਂਦੀ। ਅਤੇ, ਵੱਖ ਸਭਿਆਚਾਰਾਂ ਦੇ ਵਿਅਕਤੀ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਂਦੇ ਹਨ। ਏਸ਼ੀਅਨ ਲੋਕ ਚਿਹਰੇ ਦੀਆਂ ਭਾਵਨਾਵਾਂ ਪੜ੍ਹਨ ਸਮੇਂ ਅੱਖਾਂ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਨ। ਦੂਜੇ ਪਾਸੇ, ਯੂਰੋਪੀਅਨ ਅਤੇ ਅਮੀਰੀਕਨ ਵਿਅਕਤੀ ਮੂੰਹ ਵੱਲ ਦੇਖਦੇ ਹਨ। ਪਰ, ਚਿਹਰੇ ਦੀ ਇੱਕ ਅਜਿਹੀ ਭਾਵਨਾ ਹੈ ਜਿਹੜੀ ਸਾਰੇ ਸਭਿਆਚਾਰਾਂ ਵਿੱਚ ਸਮਝੀ ਜਾਂਦੀ ਹੈ... ਇਹ ਹੈ ਇੱਕ ਪਿਆਰੀ ਮੁਸਕੁਰਾਹਟ!