ਪ੍ਹੈਰਾ ਕਿਤਾਬ

pa ਨਾਕਾਰਾਤਮਕ ਵਾਕ 1   »   nl Ontkenning 1

64 [ਚੌਂਹਠ]

ਨਾਕਾਰਾਤਮਕ ਵਾਕ 1

ਨਾਕਾਰਾਤਮਕ ਵਾਕ 1

64 [vierenzestig]

Ontkenning 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   

ਦ੍ਰਿਸ਼ਟੀਹੀਣ ਵਿਅਕਤੀ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿ?ਰਦੇ ਹਨ

ਉਹ ਵਿਅਕਤੀ ਜਿਹੜੇ ਦੇਖ ਨਹੀਂ ਸਕਦੇ, ਵਧੀਆ ਸੁਣਦੇ ਹਨ। ਨਤੀਜੇ ਵਜੋਂ, ਉਹ ਰੋਜ਼ਾਨਾ ਜ਼ਿੰਦਗੀ ਸਰਲਤਾ ਨਾਲ ਗੁਜ਼ਾਰ ਸਕਦੇ ਹਨ। ਪਰ ਦ੍ਰਿਸ਼ਟੀਹੀਣ ਵਿਅਕਤੀ ਬੋਲੀ ਨੂੰ ਵੀ ਵਧੀਆ ਢੰਗ ਨਾਲ ਸੰਸਾਧਿਤ ਕਰਦੇ ਹਨ। ਅਣਗਿਣਤ ਵਿਗਿਆਨਿਕ ਅਧਿਐਨ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਖੋਜਕਰਤਾਵਾਂ ਨੇ ਜਾਂਚ-ਅਧੀਨ ਵਿਅਕਤੀਆਂ ਨੂੰ ਰਿਕਾਰਡਿੰਗਜ਼ ਸੁਣਾਈਆਂ। ਫੇਰ ਬੋਲੀ ਦੀ ਗਤੀ ਵਿਸ਼ੇਸ਼ ਰੂਪ ਵਿੱਚ ਵਧਾ ਦਿਤੀ ਗਈ। ਇਸਦੇ ਬਾਵਜੂਦ, ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀ ਰਿਕਾਰਡਿੰਗਜ਼ ਨੂੰ ਸਮਝ ਸਕਦੇ ਸਨ। ਦੂਜੇ ਪਾਸੇ, ਜਾਂਚ-ਅਧੀਨ ਵਿਅਕਤੀ ਜਿਹੜੇ ਦੇਖ ਸਕਦੇ ਸਨ, ਰਿਕਾਰਡਿੰਗਜ਼ ਨੂੰ ਸਮਝ ਨਹੀਂ ਸਕੇ। ਉਨ੍ਹਾਂ ਲਈ ਬੋਲਣ ਦੀ ਗਤੀ ਬਹੁਤ ਤੇਜ਼ ਸੀ। ਇੱਕ ਹੋਰ ਤਜਰਬੇ ਨੇ ਇਸੇ ਪ੍ਰਕਾਰ ਦੇ ਨਤੀਜੇ ਦਿਖਾਏ। ਦ੍ਰਿਸ਼ਟੀ ਵਾਲੇ ਅਤੇ ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀਆਂ ਨੇ ਵੱਖ-ਵੱਖ ਵਾਕਾਂਨੂੰ ਸੁਣਿਆ। ਹਰੇਕ ਵਾਕ ਦੇ ਭਾਗ ਵਿੱਚ ਅਦਲਾ-ਬਦਲੀ ਕੀਤੀ ਗਈ ਸੀ। ਆਖ਼ਰੀ ਸ਼ਬਦ ਨੂੰ ਇੱਕ ਬੇਤੁਕੇ ਸ਼ਬਦ ਨਾਲ ਤਬਦੀਲ ਕੀਤਾ ਗਿਆ ਸੀ। ਜਾਂਚ-ਅਧੀਨ ਵਿਅਕਤੀਆਂ ਨੇ ਵਾਕਾਂ ਦੀ ਜਾਂਚ ਕਰਨੀ ਸੀ। ਉਨ੍ਹਾਂ ਨੇ ਫੈਸਲਾ ਕਰਨਾ ਸੀ ਕਿ ਵਾਕ ਸਹੀ ਜਾਂ ਬੇਮਤਲਬ ਸਨ। ਜਦੋਂ ਉਹ ਵਾਕਾਂ ਉੱਤੇ ਕੰਮ ਕਰ ਰਹੇ ਸਨ, ਉਨ੍ਹਾਂ ਦੇ ਦਿਮਾਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਖੋਜਕਰਤਾਵਾਂ ਨੇ ਦਿਮਾਗ ਦੀਆਂ ਕੁਝ ਵਿਸ਼ੇਸ਼ ਤਰੰਗਾਂ ਨੂੰ ਮਾਪਿਆ। ਅਜਿਹਾ ਕਰਦਿਆਂ ਹੋਇਆਂ, ਉਹ ਦੇਖ ਸਕਦੇ ਸਨ ਕਿ ਦਿਮਾਗ ਨੇ ਕਿੰਨੀ ਛੇਤੀ ਪ੍ਰਸ਼ਨ ਹੱਲ ਕੀਤਾ। ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀਆਂ ਵਿੱਚ, ਇੱਕ ਵਿਸ਼ੇਸ਼ ਸੰਕੇਤ ਬਹੁਤ ਜਲਦੀ ਨਾਲ ਦਿਖਾਈ ਦਿੱਤਾ। ਇਹ ਸੰਕੇਤ ਦੱਸਦਾ ਹੈ ਕਿ ਇੱਕ ਵਾਕ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਦ੍ਰਿਸ਼ਟੀ ਵਾਲੇ ਜਾਂਚ-ਅਧੀਨ ਵਿਅਕਤੀਆਂ ਵਿੱਚ, ਇਹ ਸੰਕੇਤ ਬਹੁਤ ਦੇਰੀ ਨਾਲ ਦਿਖਾਈ ਦਿੱਤਾ। ਦ੍ਰਿਸ਼ਟੀਹੀਨ ਵਿਅਕਤੀ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕਿਉਂ ਸੰਸਾਧਿਤ ਕਰਦੇ ਹਨ, ਬਾਰੇ ਅਜੇ ਕੋਈ ਜਾਣਕਾਰੀ ਨਹੀਂ। ਪਰ ਵਿਗਿਆਨਿਕਾਂ ਕੋਲ ਇੱਕ ਸਿਧਾਂਤ ਹੈ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਅਜਿਹੇ ਵਿਅਕਤੀਆਂ ਦਾ ਦਿਮਾਗ ਇੱਕ ਵਿਸ਼ੇਸ਼ ਭਾਗ ਦੀ ਵਰਤੋਂ ਤੀਬਰਤਾ ਨਾਲ ਕਰਦਾ ਹੈ। ਇਹ ਉਹ ਖੇਤਰ ਹੈ ਜਿਸ ਨਾਲ ਦ੍ਰਿਸ਼ਟੀ ਵਾਲੇ ਵਿਅਕਤੀ ਦ੍ਰਿਸ਼ਟੀ ਉਤੇਜਨਾਵਾਂ ਦਾ ਸੰਸਾਧਨ ਕਰਦੇ ਹਨ। ਇਹ ਖੇਤਰ ਦ੍ਰਿਸ਼ਟੀਹੀਣ ਵਿਅਕਤੀਆਂ ਵਿੱਚ ਦ੍ਰਿਸ਼ਟੀ ਲਈ ਵਰਤੋਂ ਵਿੱਚ ਨਹੀਂ ਆਉਂਦਾ। ਇਸਲਈ ਇਹ ਹੋਰ ਕੰਮਾਂ ਲਈ ‘ਅਣ-ਉਪਲਬਧ’ ਹੁੰਦਾ ਹੈ। ਇਸਲਈ, ਦ੍ਰਿਸ਼ਟੀਹੀਣ ਵਿਅਕਤੀਆਂ ਕੋਲ ਬੋਲੀ ਦੇ ਸੰਸਾਧਨ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ।