ਪ੍ਹੈਰਾ ਕਿਤਾਬ

pa ਵਿਸ਼ੇਸ਼ਣ 1   »   lv Īpašības vārdi 1

78 [ਅਠੱਤਰ]

ਵਿਸ਼ੇਸ਼ਣ 1

ਵਿਸ਼ੇਸ਼ਣ 1

78 [septiņdesmit astoņi]

Īpašības vārdi 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   

ਕੰਪਿਊਟਰ ਸੁਣੇ ਗਏ ਸ਼ਬਦਾਂ ਨੂੰ ਮੁੜ ਸੰਗਠਿਤ ਕਰ ਸਕਦੇ ਹਨ

ਮਨੁੱਖ ਦਾ ਬਹੁਤ ਸਮੇਂ ਤੋਂ ਇੱਕ ਸੁਪਨਾ ਰਿਹਾ ਹੈ ਕਿ ਉਹ ਦਿਲਾਂ ਨੂੰ ਪੜ੍ਹਨ ਦੇ ਯੋਗ ਹੋ ਜਾਵੇ। ਅਸੀਂ ਸਾਰੇ ਜਾਣਨਾ ਚਾਹੁੰਦੇ ਹਾਂ ਕਿ ਇੱਕ ਮਿੱਥੇ ਸਮੇਂ ਦੇ ਦੌਰਾਨ ਦੂਸਰੇ ਦੇ ਦਿਲ ਵਿੱਚ ਕੀ ਹੈ। ਇਹ ਸੁਪਨਾ ਅਜੇ ਤੱਕ ਸਾਕਾਰ ਨਹੀਂ ਹੋਇਆ ਹੈ। ਆਧੁਨਿਕ ਤਕਨਾਲੋਜੀ ਨਾਲ ਵੀ, ਅਸੀਂ ਦਿਲਾਂ ਨੂੰ ਨਹੀਂ ਪੜ੍ਹ ਸਕਦੇ। ਜੋ ਕੁਝ ਦੂਜੇ ਸੋਚਦੇ ਹਨ, ਰਹੱਸ ਹੀ ਰਹਿੰਦਾ ਹੈ। ਪਰ ਜੋ ਦੂਜੇ ਸੁਣਦੇ ਹਨ, ਅਸੀਂ ਉਸ ਬਾਰੇ ਜਾਣ ਸਕਦੇ ਹਾਂ! ਇੱਕ ਵਿਗਿਆਨਿਕ ਤਜਰਬੇ ਦੁਆਰਾ ਇਹ ਸਾਬਤ ਹੋ ਚੁਕਾ ਹੈ। ਖੋਜਕਰਤਾਵਾਂ ਨੇ ਸੁਣੇ ਜਾ ਚੁਕੇ ਸ਼ਬਦਾਂ ਨੂੰ ਮੁੜ ਸੰਗਠਿਤ ਕਰਨ ਵਿੱਚ ਸਫ਼ਲਤਾਪ੍ਰਾਪਤ ਕੀਤੀ। ਇਸ ਉਦੇਸ਼ ਦੀ ਪੂਰਤੀ ਲਈ, ਉਨ੍ਹਾਂ ਨੇ ਜਾਂਚ-ਅਧੀਨ ਵਿਅਕਤੀਆਂ ਦੇ ਦਿਮਾਗ ਦੀਆਂ ਨਾੜੀਆਂ ਦਾ ਵਿਸ਼ਲੇਸ਼ਣ ਕੀਤਾ। ਜਦੋਂ ਅਸੀਂ ਕੁਝ ਸੁਣਦੇ ਹਾਂ, ਸਾਡਾ ਦਿਮਾਗ ਕਾਰਜਸ਼ੀਲ ਹੋ ਜਾਂਦਾ ਹੈ। ਇਸਨੂੰ ਸੁਣੀ ਗਈ ਭਾਸ਼ਾ ਦਾ ਸੰਸਾਧਨ ਕਰਨਾ ਪੈਂਦਾ ਹੈ। ਇਸ ਪ੍ਰਕ੍ਰਿਆ ਵਿੱਚ ਇੱਕ ਵਿਸ਼ੇਸ਼ ਗਤੀਵਿਧੀ ਪ੍ਰਣਾਲੀ ਪੈਦਾ ਹੁੰਦੀ ਹੈ। ਇਹ ਪ੍ਰਣਾਲੀ ਇਲੈਕਟ੍ਰੋਡਜ਼ ਦੀ ਸਹਾਇਤਾ ਨਾਲ ਰਿਕਾਰਡ ਕੀਤੀ ਜਾ ਸਕਦੀ ਹੈ। ਅਤੇ ਇਹ ਰਿਕਾਰਡਿੰਗ ਇਸਤੋਂ ਵੀ ਅੱਗੇ ਸੰਸਾਧਿਤ ਕੀਤੀ ਜਾ ਸਕਦੀ ਹੈ! ਇਸਨੂੰ ਕੰਪਿਊਟਰ ਦੀ ਸਹਾਇਤਾ ਨਾਲ ਇੱਕ ਧੁਨੀ-ਢਾਂਚੇ ਵਿੱਚ ਬਦਲਿਆ ਜਾ ਸਕਦਾ ਹੈ। ਇਸ ਢੰਗ ਨਾਲ ਸੁਣੇ ਗਏ ਸ਼ਬਦ ਦੀ ਪਛਾਣ ਕੀਤੀ ਜਾ ਸਕਦੀ ਹੈ। ਇਹ ਸਿਧਾਂਤ ਸਾਰੇ ਸ਼ਬਦਾਂ ਉੱਤੇ ਲਾਗੂ ਹੁੰਦਾ ਹੈ। ਹਰੇਕ ਸ਼ਬਦ ਜਿਹੜਾ ਅਸੀਂ ਸੁਣਦੇ ਹਾਂ, ਇੱਕ ਵਿਸ਼ੇਸ਼ ਸੰਕੇਤ ਪੈਦਾ ਕਰਦਾ ਹੈ। ਇਹ ਸੰਕੇਤ ਹਮੇਸ਼ਾਂ ਸ਼ਬਦ ਦੀ ਧੁਨੀ ਨਾਲ ਜੁੜਿਆ ਹੁੰਦਾ ਹੈ। ਇਸਲਈ ਇਸਨੂੰ ‘ਸਿਰਫ਼’ ਇੱਕ ਧੁਨੀ-ਸੰਕੇਤ ਵਿੱਚ ਤਬਦੀਲ ਹੋਣ ਦੀ ਜ਼ਰੂਰਤ ਹੁੰਦੀ ਹੈ। ਕਿਉਂਕਿ ਜੇਕਰ ਤੁਸੀਂ ਧੁਨੀ-ਢਾਂਚੇ ਬਾਰੇ ਜਾਣਦੇ ਹੋ, ਤੁਸੀਂ ਸ਼ਬਦ ਨੂੰ ਪਛਾਣ ਲਵੋਗੇ। ਜਾਂਚ-ਅਧੀਨ ਵਿਅਕਤੀਆਂ ਨੇ ਤਜਰਬੇ ਦੇ ਦੌਰਾਨ ਅਸਲੀ ਅਤੇ ਨਕਲੀ ਸ਼ਬਦਾਂ ਨੂੰ ਸੁਣਿਆ। ਇਸਲਈ, ਸ਼ਬਦਾਂ ਦੇ ਹਿੱਸੇ ਹੋਂਦ ਵਿੱਚ ਨਹੀਂ ਸਨ। ਇਸਦੇ ਬਾਵਜੂਦ, ਇਨ੍ਹਾਂ ਸ਼ਬਦਾਂ ਨੂੰ ਮੁੜ-ਸੰਗਠਿਤ ਕੀਤਾ ਜਾ ਸਕਦਾ ਸੀ। ਪਛਾਣੇ ਗਏ ਸ਼ਬਦ ਕੰਪਿਊਟਰ ਦੁਆਰਾ ਦਰਸਾਏ ਜਾ ਸਕਦੇ ਹਨ। ਇਨ੍ਹਾਂ ਸ਼ਬਦਾਂ ਦਾ ਮਾਨਿਟਰ ਉੱਤੇ ਕੇਵਲ ਦਿਸਣਾ ਵੀ ਸੰਭਵ ਹੈ। ਹੁਣ, ਖੋਜਕਰਤਾ ਉਮੀਦ ਕਰਦੇ ਹਨ ਕਿ ਉਹ ਛੇਤੀ ਹੀ ਭਾਸ਼ਾ-ਸੰਕੇਤਾਂ ਨੂੰ ਵਧੀਆ ਢੰਗ ਨਾਲ ਸਮਝ ਲੈਣਗੇ। ਇਸਲਈ ਦਿਲਾਂ ਨੂੰ ਪੜ੍ਹਨ ਦਾ ਸੁਪਨਾ ਜਾਰੀ ਹੈ...