ਪ੍ਹੈਰਾ ਕਿਤਾਬ

pa ਪ੍ਰਸ਼ਨ – ਭੂਤਕਾਲ 2   »   be Пытанні – прошлы час 2

86 [ਛਿਆਸੀ]

ਪ੍ਰਸ਼ਨ – ਭੂਤਕਾਲ 2

ਪ੍ਰਸ਼ਨ – ਭੂਤਕਾਲ 2

86 [восемдзесят шэсць]

86 [vosemdzesyat shests’]

Пытанні – прошлы час 2

Pytannі – proshly chas 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   

ਦੋਭਾਸ਼ਾਵਾਦ ਸੁਣਨ ਸ਼ਕਤੀ ਨੂੰ ਸੁਧਾਰਦਾ ਹੈ

ਦੋ ਭਾਸ਼ਾਵਾਂ ਬੋਲਣ ਵਾਲੇ ਲੋਕ ਵਧੀਆ ਸੁਣਦੇ ਹਨ। ਉਹ ਵੱਖ-ਵੱਖ ਆਵਾਜ਼ਾਂ ਵਿੱਚ ਵਧੇਰੇ ਸ਼ੁੱਧਤਾ ਨਾਲ ਅੰਤਰ ਲੱਭ ਸਕਦੇ ਹਨ। ਇੱਕ ਅਮਰੀਕਨ ਅਧਿਐਨ ਇਸ ਨਤੀਜੇ ਉੱਤੇ ਪਹੁੰਚਿਆ ਹੈ। ਖੋਜਕਰਤਾਵਾਂ ਨੇ ਬਹੁਤ ਸਾਰੇ ਨੌਜਵਾਨਾਂ ਦੀ ਜਾਂਚ ਕੀਤੀ। ਜਾਂਚ-ਅਧੀਨ ਵਿਅਕਤੀਆਂ ਦਾ ਇੱਕ ਭਾਗ ਦੋਭਾਸ਼ੀਆਂ ਵਜੋਂ ਵੱਡਾ ਹੋਇਆ ਸੀ। ਇਹ ਨੌਜਵਾਨ ਅੰਗਰੇਜ਼ੀ ਅਤੇ ਸਪੈਨਿਸ਼ ਬੋਲਦੇ ਸਨ। ਦੂਜੇ ਭਾਗ ਵਾਲੇ ਵਿਅਕਤੀ ਕੇਵਲ ਅੰਗਰੇਜ਼ੀ ਬੋਲਦੇ ਸਨ। ਨੌਜਵਾਨਾਂ ਨੇ ਇੱਕ ਵਿਸ਼ੇਸ਼ ਸ਼ਬਦ-ਅੰਸ਼ ਸੁਣਨਾ ਸੀ। ਇਹ ਸ਼ਬਦ-ਅੰਸ਼ ‘ਦਾ’ ਸੀ। ਇਹ ਦੋਹਾਂ ਵਿੱਚੋਂ ਕਿਸੇ ਵੀ ਭਾਸ਼ਾ ਨਾਲ ਸੰਬੰਧਤ ਨਹੀਂ ਸੀ। ਸ਼ਬਦ-ਅੰਸ਼ ਨੂੰ ਜਾਂਚ-ਅਧੀਨ ਵਿਅਕਤੀਆਂ ਲਈ ਹੈੱਡਫ਼ੋਨ ਦੁਆਰਾ ਸੁਣਾਇਆ ਗਇਆ। ਉਸੇ ਸਮੇਂ, ਉਨ੍ਹਾਂ ਦੇ ਦਿਮਾਗ ਦੀ ਗਤੀਵਿਧੀ ਇਲੈਕਟ੍ਰੋਡ ਦੁਆਰਾ ਮਾਪੀ ਗਈ। ਇਸ ਜਾਂਚ ਤੋਂ ਬਾਦ ਨੌਜਵਾਨਾਂ ਨੇ ਸ਼ਬਦ-ਅੰਸ਼ ਨੂੰ ਦੁਬਾਰਾ ਸੁਣਨਾ ਸੀ। ਪਰ, ਇਸ ਵਾਰ, ਉਹ ਕਈ ਰੁਕਾਵਟਾਂ ਵਾਲੀਆਂ ਆਵਾਜ਼ਾਂ ਵੀ ਸੁਣ ਸਕਦੇ ਸਨ। ਇਨ੍ਹਾਂ ਵਿੱਚ ਕਈ ਤਰ੍ਹਾਂ ਦੀਆਂ ਬੇਤੁਕੇ ਵਾਕਾਂ ਵਾਲੀਆਂ ਆਵਾਜ਼ਾਂ ਸਨ। ਦੁਭਾਸ਼ੀਏ ਵਿਅਕਤੀਆਂ ਨੇ ਸ਼ਬਦ-ਅੰਸ਼ ਪ੍ਰਤੀ ਬਹੁਤ ਠੋਸ ਪ੍ਰਕ੍ਰਿਆ ਕੀਤੀ। ਉਨ੍ਹਾਂ ਦੇ ਦਿਮਾਗ ਨੇ ਬਹੁਤ ਸਾਰੀ ਗਤੀਵਿਧੀ ਦਿਖਾਈ। ਉਹ ਸ਼ਬਦ-ਅੰਸ਼ ਨੂੰ ਬਿਲਕੁਲ ਸਹੀ ਪਛਾਣ ਸਕਦੇ ਸਨ, ਰੁਕਾਵਟਾਂ ਵਾਲੀਆਂ ਆਵਾਜ਼ਾਂ ਦੇ ਨਾਲ ਅਤੇ ਇਨ੍ਹਾਂ ਤੋਂ ਬਗੈਰ। ਇੱਕਭਾਸ਼ੀ ਵਿਅਕਤੀਆਂ ਨੂੰ ਸਫ਼ਲਤਾ ਨਹੀਂ ਮਿਲੀ। ਉਨ੍ਹਾਂ ਦੀ ਸੁਣਨ ਸ਼ਕਤੀ ਜਾਂਚ-ਅਧੀਨ ਦੁਭਾਸ਼ੀਏ ਵਿਅਕਤੀਆਂ ਜਿੰਨੀ ਚੰਗੀ ਨਹੀਂ ਸੀ। ਤਜਰਬੇ ਦੇ ਨਤੀਜੇ ਨੇ ਖੋਜਕਰਤਾਵਾਂ ਨੂੰ ਹੈਰਾਨ ਕਰ ਦਿੱਤਾ। ਇਸਤੋਂ ਪਹਿਲਾਂ ਕੇਵਲ ਇਹੀ ਸਮਝਿਆ ਜਾਂਦਾ ਸੀ ਕਿ ਸੰਗਾਤਕਾਰਾਂ ਦੀ ਸੁਣਨ ਸ਼ਕਤੀ ਵਿਸ਼ੇਸ਼ ਤੌਰ 'ਤੇ ਚੰਗੀ ਹੁੰਦੀ ਹੈ। ਪਰ ਇਹ ਲਗਦਾ ਹੈ ਕਿ ਦੁਭਾਸ਼ਾਵਾਦ ਵੀ ਸੁਣਨ ਸ਼ਕਤੀ ਨੂੰ ਸੁਧਾਰਦਾ ਹੈ। ਦੁਭਾਸ਼ੀਏ ਵਿਅਕਤੀਆਂ ਨੂੰ ਲਗਾਤਾਰ ਵੱਖ-ਵੱਖ ਆਵਾਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸਲਈ, ਉਨ੍ਹਾਂ ਦੇ ਦਿਮਾਗ ਨੂੰ ਨਵੀਆਂ ਯੋਗਤਾਵਾਂ ਦਾ ਵਿਕਾਸ ਕਰਨਾ ਪੈਂਦਾ ਹੈ। ਇਹ ਵੱਖ-ਵੱਖ ਭਾਸ਼ਾਈ ਉਤੇਜਨਾਵਾਂ ਵਿੱਚ ਅੰਤਰ ਲੱਭਣਾ ਸਿੱਖ ਲੈਂਦਾ ਹੈ। ਖੋਜਕਰਤਾ ਹੁਣ ਇਹ ਜਾਂਚ ਕਰ ਰਹੇ ਹਨ ਕਿ ਭਾਸ਼ਾ ਦੀਆਂ ਨਿਪੁੰਨਤਾਵਾਂ ਦਿਮਾਗ ਨੂੰਕਿਵੇਂ ਪ੍ਰਭਾਵਿਤ ਕਰਦੀਆਂ ਹਨ। ਸ਼ਾਇਦ ਸੁਣਨ ਸ਼ਕਤੀ ਤਾਂ ਵੀ ਸੁਧਰ ਸਕਦੀ ਹੈ ਜਦੋਂ ਕੋਈ ਵਿਅਕਤੀ ਜ਼ਿੰਦਗੀ ਵਿੱਚ ਕਦੀ ਬਾਦ ਵਿੱਚ ਭਾਸ਼ਾਵਾਂ ਸਿੱਖਦਾ ਹੈ...